DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ: ਮੌਜੂਦਾ ਵਿਧੀਆਂ ਨਾਲੋਂ ਕਿਤੇ ਜਲਦੀ ਈ.ਕੋਲੀ ਬੈਕਟੀਰੀਆ ਦਾ ਪਤਾ ਲਾ ਲਵੇਗਾ ਇਜਾਦ ਟੈਸਟ
Date : 2018-11-22 PM 01:50:32 | views (16)

 ਓਨਟਾਰੀਓ, ਓਨਟਾਰੀਓ ਦੀ ਇੱਕ ਯੂਨੀਵਰਸਿਟੀ ਦੇ ਖੋਜਾਰਥੀਆਂ ਨੇ ਅਜਿਹਾ ਟੈਸਅ ਇਜਾਦ ਕੀਤਾ ਹੈ ਜਿਹੜਾ ਮੌਜੂਦਾ ਵਿਧੀਆਂ ਨਾਲੋਂ ਕਿਤੇ ਜਲਦੀ ਈ.ਕੋਲੀ ਬੈਕਟੀਰੀਆ ਦਾ ਪਤਾ ਲਾ ਲਵੇਗਾ। ਵੈਸਟਰਨ ਯੂਨੀਵਰਸਿਟੀ ਦੀ ਟੀਮ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੈਸਟਿੰਗ ਕਿੱਟ ਸੁਖਾਲੇ ਢੰਗ ਨਾਲ ਕੁੱਝ ਦਿਨਾਂ ਜਾਂ ਹਫਤਿਆਂ ਵਿੱਚ ਨਹੀਂ ਸਗੋਂ ਕੁੱਝ ਘੰਟਿਆਂ ਵਿੱਚ ਇਹ ਦਰਸਾ ਦੇਵੇਗੀ ਕਿ ਭੋਜਨ ਵਿੱਚ ਕਿਤੇ ਈ.ਕੋਲੀ 0157 ਬੈਕਟੀਰੀਆ ਤਾਂ ਮੌਜੂਦ ਨਹੀਂ ਹੈ। ਜਿਹੜੇ ਭੋਜਨ ਦੇ ਸੈਂਪਲਾਂ ਦੀ ਜਾਂਚ ਕੀਤੀ ਜਾਣੀ ਹੁੰਦੀ ਹੈ ਉਨ੍ਹਾਂ ਨੂੰ ਕੁੱਝ ਘੰਟਿਆਂ ਲਈ ਇੰਕਿਊਬੇਟ ਕੀਤਾ ਜਾਂਦਾ ਹੈ ਤੇ ਫਿਰ ਉਨ੍ਹਾਂ ਨੂੰ ਪ੍ਰੈਗਨੈਂਸੀ ਦੀ ਜਾਂਚ ਲਈ ਵਰਤੇ ਜਾਣ ਵਰਗੇ ਪੈਡਜ਼ ਉੱਤੇ ਰੱਖਿਆ ਜਾਂਦਾ ਹੈ। 15 ਮਿੰਟ ਬਾਅਦ ਹੀ ਪੈਡ ਉੱਤੇ ਲਾਲ ਰੰਗ ਦੀ ਇੱਕ ਧਾਰੀ ਪੈ ਜਾਂਦੀ ਹੈ ਜਿਸ ਨਾਲ ਇਹ ਪਤਾ ਲੱਗਦਾ ਹੈ ਕਿ ਉਹ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ। ਦੂਜੀ ਲਾਈਨ ਤਾਂ ਪੈਂਦੀ ਹੈ ਜੇ ਸੈਂਪਲ ਵਿੱਚ ਈ.ਕੋਲੀ 0157 ਬੈਕਟੀਰੀਆ ਹੋਵੇ। 0157 ਬੈਕਟੀਰੀਆ, ਜੋ ਕਿ ਗ੍ਰਾਊਂਡ ਮੀਟ ਵਿੱਚ ਪਾਇਆ ਜਾਂਦਾ ਹੈ, ਈ.ਕੋਲੀ ਦੀਆਂ ਹੋਰਨਾਂ ਕਿਸਮਾਂ ਨਾਲੋਂ ਵਧੇਰੇ ਖਤਰਨਾਕ ਬਿਮਾਰੀ ਫੈਲਾ ਸਕਦਾ ਹੈ। ਈ.ਕੋਲੀ 0157 ਦੇ ਔਸਤਨ 440 ਕੇਸ ਹਰ ਸਾਲ ਕੈਨੇਡਾ ਵਿੱਚ ਰਿਪੋਰਟ ਕੀਤੇ ਜਾਂਦੇ ਹਨ। ਵੈਸਟਰਨ ਯੂਨੀਵਰਸਿਟੀ ਦੇ ਡਾ. ਮਾਈਕਲ ਰੇਡਰ ਤੇ ਉਨ੍ਹਾਂ ਦੀ ਟੀਮ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿੱਟ ਈ.ਕੋਲੀ 0157 ਮੌਜੂਦਾ ਤਕਨਾਲੋਜੀ ਨਾਲੋਂ ਇਸ ਨਵੀਂ ਜਾਂਚ ਪ੍ਰਕਿਰਿਆ ਨੂੰ ਸਸਤਾ ਬਣਾਵੇਗੀ। ਇਸ ਕਿੱਟ ਨੂੰ ਹੈਲਥ ਕੈਨੇਡਾ ਵੱਲੋਂ ਵੀ ਹਰੀ ਝੰਡੀ ਮਿਲ ਚੁੱਕੀ ਹੈ ਤੇ ਇਸ ਨੂੰ ਫੂਡ ਇੰਡਸਟਰੀ ਦੀ ਮਦਦ ਨਾਲ ਵਿਕਸਤ ਕੀਤਾ ਜਾਵੇਗਾ। ਇਹ ਕਿੱਟ ਜਲਦੀ ਹੀ ਕੈਨੇਡਾ ਤੇ ਅਮਰੀਕਾ ਦੀਆਂ ਕੁੱਝ ਫੂਡ ਪ੍ਰੋਸੈਸਿੰਗ ਫੈਸਿਲੀਟੀਜ਼ ਵਿੱਚ ਵਰਤੀ ਜਾਣ ਲੱਗੇਗੀ।


Tags :


Des punjab
Shane e punjab
Des punjab