DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ: ਸ੍ਰੀ ਗੁਰੂ ਨਾਨਕ ਦੇਵ ਜੀ ਦਾ 549 ਵਾਂ ਪ੍ਰਕਾਸ਼ ਦਿਹਾੜਾ ਕੈਲਗਿਰੀ ਦੇ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਵਿਖੇ ਮਨਾਇਆ ਜਾਵੇਗਾ
Date : 2018-11-21 AM 11:57:44 | views (42)
21 ਨਵੰਬਰ ਨੂੰ ਹੋਣਗੇ ਅਖੰਡ ਪਾਠ , 23 ਨਵੰਬਰ ਨੂੰ ਪਾਏ ਜਾਣਗੇ ਭੋਗ
ਕੈਲਗਿਰੀ, ਕੈਲਗਿਰੀ ਦੇ ਗੁਰਦੁਆਰਾ ਦਸਮੇਸ਼ ਕਲਚਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 549 ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ। ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਦਿਲ ਬੁੱਧਵਾਰ 21 ਨਵੰਬਰ ਨੂੰ ਆਖੰਡ ਪਾਠ ਆਰੰਭ ਹੋਣਗੇ ਅਤੇ 23 ਨਵੰਬਰ ਦਿਨ ਸ਼ੁੱਕਰਵਾਰ ਨੂੰ ਆਖੰਡ ਪਾਠਾਂ ਦੇ ਭੋਗ ਸਵੇਰੇ 9 ਵਜੇ ਪਾਏ ਜਾਣਗੇ।  ਭੋਗ ਉਪਰੰਤ ਸਾਰਾ ਦਿਨ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿਚ ਪੰਥ ਦੇ ਪ੍ਰਸਿੱਧ ਰਾਗੀ ਜਥੇ, ਢਾਡੀ ਅਤੇ ਕਥਾਵਾਚਕ ਆਪਣੀਆਂ ਹਾਜਰੀਆਂ ਭਰਨਗੇ ਅਤੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਰਾਤ 8:30  ਵਜੇ ਪਟਾਕੇ (ਫਾਇਰਵਰਕਸ) ਵੀ ਹੋਣਗੇ। ਇਸ ਮੌਕੇ ਖਾਸ ਤੌਰ ਤੇ ਕਥਾਵਾਚਕ ਭਾਈ ਗੁਲਜਾਰ ਸਿੰਘ ਜੀ ਟੋਰਾਂਟੋ ਤੋਂ ਪਹੁੰਚ ਰਹੇ ਹਨ।ਸੋ ਸਮੂੰਹ ਸੰਗਤਾਂ ਨੂੰ ਬੇਨਤੀ ਹੈ ਕਿ ਪ੍ਰਕਾਸ਼ ਪੁਰਬ ਦੇ ਸਾਰੇ ਪੋ੍ਰਗਰਾਮਾਂ ਵਿਚ ਆਪ ਸਭ ਨੇ ਵੱਧ ਤੋਂ ਵੱਧ ਹਾਜਰੀਆਂ ਭਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।ਹੋਰ ਵਧੇਰੇ ਜਾਣਕਾਰੀ ਲਈ
403-590-0970 ਤੇ ਸੰਪਰਕ ਕੀਤਾ ਜਾ ਸਕਦਾ ਹੈ।
 

Tags :


Des punjab
Shane e punjab
Des punjab