DES PANJAB Des punjab E-paper
Editor-in-chief :Braham P.S Luddu, ph. 403-293-9393
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 3000 ਤੋਂ ਵਧੇਰੇ ਸ਼ਰਧਾਲੂ ਪਹੁੰਚੇ ਪਾਕਿਸਤਾਨ
Date : 2018-11-21 AM 11:17:11 | views (33)

 ਲਾਹੌਰ— ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ  ਮੌਕੇ ਆਯੋਜਿਤ ਸਮਾਗਮਾਂ ੋਚ ਹਿੱਸਾ ਲੈਣ ਲਈ ਭਾਰਤ ਤੋਂ 3080 ਸਿੱਖ ਸ਼ਰਧਾਲੂ ਲਾਹੌਰ ਪਹੁੰਚੇ। ਭਾਰਤੀ ਤੀਰਥਯਾਤਰੀ ਲਾਹੌਰ ਪਹੁੰਚਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਨਕਾਨਾ ਸਾਹਿਬ ਦੇ ੋਗੁਰਦੁਆਰਾ ਜਨਮਸਥਾਨ ਲਈ ਰਵਾਨਾ ਹੋ ਗਏ, ਜਿਥੇ ਮੁੱਖ ਸਮਾਗਮ ਸ਼ੁੱਕਰਵਾਰ ਨੂੰ ਆਯੋਜਿਤ ਕੀਤਾ ਜਾਵੇਗਾ। ਘੱਟ ਗਿਣਤੀ ਸੈਨੇਟਰ ਅਨਵਰ ਲਾਲ, ਇਵੇਕਿਯੂ ਟਰੱਸਟ ਪਾਰਟੀ ਬੋਰਡ (ਈ।ਟੀ।ਪੀ।ਬੀ।) ਦੇ ਪ੍ਰਧਾਨ ਤਾਹਿਰ ਅਹਿਸਾਨ ਤੇ ਸਕੱਤਰ ਤਾਰਿਕ ਵਜ਼ੀਰ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਤੇ ਹੋਰ ਪਕਿਸਤਾਨੀ ਅਧਿਕਾਰੀਆਂ ਨੇ ਵਾਘਾ ਰੇਲਵੇ ਸਟੇਸ਼ਨ ੋਤੇ ਤੀਰਥਯਾਤਰੀਆਂ ਦਾ ਸਵਾਗਤ ਕੀਤਾ। ਈ।ਟੀ।ਪੀ।ਬੀ। ਦੇ ਬੁਲਾਰੇ ਆਮਿਰ ਹਾਸ਼ਮੀ ਨੇ ਇਕ ਪੱਤਰਕਾਰ ਏਜੰਸੀ ਨੂੰ ਦੱਸਿਆ ਕਿ ਦੋ ਵਿਸ਼ੇਸ਼ ਰੇਲ ਗੱਡੀਆਂ ਰਾਹੀਂ 3080 ਸਿੱਖ ਤੀਰਥਯਾਤਰੀ ਅੱਜ ਇਥੇ ਪਹੁੰਚੇ ਹਨ। ਤੀਜੀ ਰੇਲ ਗੱਡੀ ਰਾਹੀਂ 700 ਹੋਰ ਤੀਰਥਯਾਤਰੀ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਭਾਰਤੀ ਸਿੱਖਾਂ ਲਈ 3800 ਵੀਜ਼ੇ ਜਾਰੀ ਕੀਤੇ ਹਨ। ਸਿੱਖ ਸਮੂਹ ਦੇ ਨੇਤਾ ਅਮਰਜੀਤ ਸਿੰਘ ਨੇ ਈਦ ਮਿਲਾਦ-ਉਨ ਨਬੀ ਦੇ ਮੌਕੇ ੋਤੇ ਪਾਕਿਸਤਾਨੀ ਲੋਕਾਂ ਨੂੰ ਵਧਾਈ ਦਿੱਤੀ। ਅਹਿਸਾਨ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਤੀਰਥਯਾਤਰੀਆਂ ਲਈ ਸੁਰੱਖਿਆ ਦੀ ਵਿਆਪਕ ਵਿਵਸਥਾ ਕੀਤੀ ਹੈ। ਭਾਰਤੀ ਤੀਰਥਯਾਤਰੀ 10 ਦਿਨਾਂ ਦੀ ਇਸ ਯਾਤਰਾ ਦੌਰਾਨ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕੁਝ ਹੋਰ ਗੁਰਦੁਆਰਿਆਂ ੋਚ ਵੀ ਜਾਣਗੇ। ਉਹ 30 ਨਵੰਬਰ ਨੂੰ ਭਾਰਤ ਦੇ ਲਈ ਰਵਾਨਾ ਹੋਣਗੇ।


Tags :


Des punjab
Shane e punjab
Des punjab