DES PANJAB Des punjab E-paper
Editor-in-chief :Braham P.S Luddu, ph. 403-293-9393
ਰੂਸੀ ਦਖਲ ਦੀ ਜਾਂਚ 'ਚ ਟਰੰਪ ਦੇ ਵਕੀਲ ਨੇ ਜਮਾ ਕਰਵਾਏ ਸਵਾਲਾਂ ਦੇ ਲਿਖਤ ਜਵਾਬ
Date : 2018-11-21 AM 11:12:37 | views (40)

 ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਕੀਲਾਂ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ 'ਚ ਰੂਸ ਦੀ ਦਖਲ ਤੇ ਟਰੰਪ ਦੇ ਪ੍ਰਚਾਰ ਅਭਿਆਨ ਦੀ ਉਨ੍ਹਾਂ ਦੇ ਨਾਲ ਮਿਲੀ ਭੁਗਤ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਸਪੈਸ਼ਲ ਕਾਉਂਸਿਲ ਰਾਬਰਟ ਮੂਲਰ ਦੇ ਸਵਾਲਾਂ ਦਾ ਲਿਖਤ ਉੱਤਰ ਦੇ ਦਿੱਤਾ ਹੈ। ਰਾਸ਼ਟਰਪਤੀ ਦੇ ਵਕੀਲ ਜੇ ਸੇਕੁਲਾ ਨੇ ਇਕ ਬਿਆਨ 'ਚ ਕਿਹਾ ਕਿ ਰਾਸ਼ਟਰਪਤੀ ਨੇ ਅੱਜ ਸਪੈਸ਼ਲ ਕਾਉਂਸਿਲ ਦਫਤਰ ਦੇ ਪ੍ਰਸ਼ਨਾਂ ਦਾ ਲਿਖਤ ਜਵਾਬ ਦੇ ਦਿੱਤਾ। ਜਾਂਚ ਦੇ ਰੂਸ ਨਾਲ ਸਬੰਧਿਤ ਵਿਸ਼ਿਆਂ ਦੇ ਮੁੱਦਿਆਂ 'ਤੇ ਪ੍ਰਸ਼ਨ ਪੁੱਛੇ ਗਏ ਸਨ। ਰਾਸ਼ਟਰਪਤੀ ਨੇ ਲਿਖਤ 'ਚ ਉੱਤਰ ਦੇ ਦਿੱਤਾ। ਟਰੰਪ ਦੇ ਨਿੱਜੀ ਵਕੀਲ ਰੂਡੀ ਗਿਓਲਿਯਾਨੀ ਨੇ ਵੀ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਸ਼ੁਰੂ ਤੋਂ ਸਾਡਾ ਰੁਖ ਇਹ ਹੀ ਰਿਹਾ ਹੈ ਕਿ ਜੋ ਕੁਝ ਪੁੱਛਿਆ ਗਿਆ ਹੈ ਉਸ 'ਚੋਂ ਜ਼ਿਆਦਾਤਰ ਚੀਜ਼ਾਂ ਗੰਭੀਰ ਸੰਵਿਧਾਨਕ ਮੁੱਦਿਆਂ ਨੂੰ ਚੁੱਕਦੀਆਂ ਹਨ ਤੇ ਸਹੀ ਜਾਂਚ ਦੇ ਦਾਇਰੇ ਤੋਂ ਬਾਹਰ ਦੀਆਂ ਚੀਜ਼ਾਂ ਹਨ। ਸਾਡਾ ਅੱਜ ਵੀ ਇਹੀ ਰੁਖ ਬਣਿਆ ਹੋਇਆ ਹੈ। ਗਿਓਲਾਨੀ ਨੇ ਕਿਹਾ ਕਿ ਰਾਸ਼ਟਰਪਤੀ ਨੇ ਉਸ ਤੋਂ ਬਾਅਦ ਵੀ ਵੱਡਾ ਸਹਿਯੋਗ ਪ੍ਰਦਾਨ ਕੀਤਾ ਹੈ। ਸਪੈਸ਼ਲ ਕਾਉਂਸਿਲ ਦੇ ਸਾਹਮਣੇ 30 ਤੋਂ ਜ਼ਿਆਦਾ ਗਵਾਹ ਪੇਸ਼ ਕੀਤੇ ਗਏ, 14 ਲੱਖ ਤੋਂ ਜ਼ਿਆਦਾ ਕਾਗਜ਼ ਦਿੱਤੇ ਗਏ ਤੇ ਹੁਣ ਰਾਸ਼ਟਰਪਤੀ ਤੋਂ ਪ੍ਰਸ਼ਨਾਂ ਦੇ ਲਿਖਤ ਉੱਤਰ। ਹੁਣ ਜਾਂਚ ਨੂੰ ਨਤੀਜੇ ਤੱਕ ਪਹੁੰਚਾਉਣ ਦਾ ਸਮਾਂ ਹੈ।

 
ਵਾਲ ਸਟ੍ਰੀਟ ਜਨਰਲ ਨੇ ਕਿਹਾ ਕਿ ਐੱਫ.ਬੀ.ਆਈ. ਦੇ ਸਾਬਕਾ ਨਿਰਦੇਸ਼ਕ ਮੂਲਰ ਨੇ ਕਰੀਬ ਇਕ ਸਾਲ ਪਹਿਲਾਂ ਆਪਣੀ ਟੀਮ ਨੂੰ ਸੰਕੇਤ ਦਿੱਤਾ ਸੀ ਕਿ ਉਹ ਰਾਸ਼ਟਰਪਤੀ ਤੋਂ ਪ੍ਰਸ਼ਨ ਪੁੱਛਣ ਦੇ ਇੱਛੁਕ ਹਨ। ਟਰੰਪ ਨੇ ਕਿਹਾ ਕਿ ਇਹ ਆਸਾਨ ਸਵਾਨ ਸਨ ਤੇ ਉਨ੍ਹਾਂ ਨੂੰ ਇਨ੍ਹਾਂ ਦਾ ਉੱਤਰ ਦੇਣ 'ਚ ਕੋਈ ਵੀ ਔਖ ਨਹੀਂ ਹੋਈ। ਉਨ੍ਹਾਂ ਨੇ ਵਾਰ-ਵਾਰ ਕਿਹਾ ਹੈ ਕਿ ਉਨ੍ਹਾਂ ਦੇ ਪ੍ਰਚਾਰ ਦਲ ਦੀ ਰੂਸੀ ਲੋਕਾਂ ਨਾਲ ਕੋਈ ਮਿਲੀਭੁਗਤ ਨਹੀਂ ਰਹੀ।

 


Tags :


Des punjab
Shane e punjab
Des punjab