DES PANJAB Des punjab E-paper
Editor-in-chief :Braham P.S Luddu, ph. 403-293-9393
ਭਾਜਪਾ ਦਾ ਸ਼ਾਨਦਾਰ ਪ੍ਰਦਰਸ਼ਨ, ਮੇਅਰ ਦੇ 7 ’ਚੋਂ 5 ਅਹੁਦੇ ਜਿੱਤੇ, ਕਾਂਗਰਸ 2 ’ਤੇ
Date : 2018-11-21 AM 11:02:29 | views (32)

 ਉਤਰਾਖੰਡ ਦੀਆਂ ਲੋਕਲ ਬਾਡੀ ਚੋਣਾਂ ਚ ਭਾਜਪਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਜਪਾ ਨੇ ਲੋਕਲ ਬਾਡੀ ਚੋਣਾਂ ਚ 7 ਚੋਂ 5 ਮੇਅਰ ਅਹੁਦਿਆਂ ਤੇ ਜਿੱਤ ਹਾਸਲ ਕੀਤੀ ਹੈ ਜਦਕਿ ਕਾਂਗਰਸ ਨੇ ਨਿਗਮਾਂ ਦੇ 2 ਮੇਅਰ ਅਹੁਦਿਆਂ ਤੇ ਸਫਲਤਾ ਪ੍ਰਾਪਤ ਕੀਤੀ ਹੈ। ਨਗਰ ਪੰਚਾਇਤਾਂ ਦੇ ਪ੍ਰਧਾਨ ਅਹੁਦੇ ਤੇ ਵੀ ਭਾਜਪਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 18 ਨਗਰਾਂ ਚ ਸਫਲਤਾ ਹਾਸਿਲ ਕੀਤੀ। ਦੂਜੇ ਪਾਸੇ ਕਾਂਗਰਸ ਨੂੰ ਸਿਰਫ 7 ਅਤੇ ਆਜ਼ਾਦ ਉਮੀਦਵਾਰਾਂ ਨੂੰ 12 ਅਹੁਦਿਆਂ ਤੇ ਸਫਲਤਾ ਮਿਲੀ ਹੈ। ਕੁੱਲ ਮਿਲਾ ਕੇ ਮਿਊਂਸੀਪਾਲਟੀ ਚ ਕਾਂਗਰਸ ਦਾ ਪ੍ਰਦਰਸ਼ਨ ਚੰਗਾ ਰਿਹਾ। ਕਾਂਗਰਸ 14 ਮਿਊਂਸੀਪਾਲਟੀ ਚ ਪ੍ਰਧਾਨ ਦੀ ਕੁਰਸੀ ਤੇ ਜਿੱਤਣ ਚ ਕਾਮਯਾਬ ਰਹੀ। ਭਾਜਪਾ ਨੂੰ 13 ਹੋਰ ਆਜ਼ਾਦ ਉਮੀਦਵਾਰਾਂ ਨੂੰ 11 ਮਿਊਂਸੀਪਾਲਟੀ ਚ ਕਾਮਯਾਬੀ ਮਿਲੀ ਹੈ। ਮਿਊਂਸੀਪਾਲਟੀ ਅਤੇ ਨਗਰ ਪੰਚਾਇਤ ਦੇ ਪ੍ਰਧਾਨ ਅਹੁਦੇ ਤੇ ਭਾਜਪਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਭ ਤੋਂ ਜਿ਼ਆਦਾ ਚ ਸਫਲਤਾ ਪ੍ਰਾਪਤ ਕੀਤੀ ਹੈ। ਜਦਕਿ ਵਾਰਡ ਮੈਂਬਰ ਦੇ ਅਹੁਦਿਆਂ ਤੇ ਆਜ਼ਾਦ ਉਮੀਦਵਾਰਾਂ ਨੇ ਭਾਜਪਾ ਅਤੇ ਕਾਂਗਰਸ ਨੂੰ ਕਰਾਰੀ ਹਾਰ ਦਿੱਤੀ। ਹੁਣ ਤੱਕ ਐਲਾਨੇ ਨਤੀਜਿਆਂ ਚ ਦੋਵੇਂ ਪਾਰਟੀਆਂ ਮਿਲ ਕੇ ਵੀ ਆਜ਼ਾਦ ਉਮੀਦਵਾਰਾਂ ਦੇ ਬਰਾਬ ਸੀਟਾਂ ਨਹੀਂ ਜਿੱਤ ਸਕੀਆਂ ਹਨ। ਹੁਣ ਤੱਕ ਐਲਾਨੇ 67 ਨਤੀਜਿਆਂ ਚ ਭਾਜਪਾ 27 ਸ਼ਹਿਰੀ ਲੋਕਲ ਬਾਡੀ ਚੋਣਾਂ ਚ ਪ੍ਰਧਾਨ ਬਣਾਉਣ ਚ ਕਾਮਯਾਬ ਰਹੀ ਹੈ। 21 ਲੋਕਲ ਬਾਡੀ ਸੀਟਾਂ ਤੇ ਆਜ਼ਾਦ ਉਮੀਦਵਾਰਾਂ ਨੇ ਬਾਜ਼ੀ ਮਾਰੀ ਹੈ ਜਦਕਿ ਕਾਂਗਰਸ ਨੂੰ 19 ਲੋਕਲ ਬਾਡੀ ਚੋਣਾਂ ਚ ਪ੍ਰਧਾਨ ਅਹੁਦੇ ਤੇ ਜਿੱਤ ਪ੍ਰਾਪਤ ਕਰਨ ਚ ਸਫਲਤਾ ਮਿਲੀ ਹੈ।


Tags :


Des punjab
Shane e punjab
Des punjab