DES PANJAB Des punjab E-paper
Editor-in-chief :Braham P.S Luddu, ph. 403-293-9393
SIT ਦੀ ਪੁੱਛਗਿੱਛ ਦੌਰਾਨ ਅਕਸ਼ੇ ਕੁਮਾਰ ਨੇ ਦਿੱਤੇ ਇਹ ਜਵਾਬ
Date : 2018-11-21 AM 10:56:18 | views (45)

 ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅੱਜ ਬਰਗਾੜੀ ਬੇਅਦਬੀ ਅਤੇ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਐਸ. ਆਈ. ਟੀ. ਦੇ ਸਵਾਲਾਂ ਦੇ ਜਵਾਬ ਦੇਣ ਲਈ ਅੱਜ ਚੰਡੀਗੜ੍ਹ ਦੇ ਸੈਕਟਰ 9 ਵਿਖੇ ਪੁਲਿਸ ਹੈੱਡ ਕੁਆਟਰ ਚ ਪੁੱਜੇ। ਇਸ ਪੁੱਛਗਿੱਛ ਦੌਰਾਨ ਐਸਆਈਟੀ ਨੇ ਅਕਸ਼ੇ ਕੁਮਾਰ ਤੋਂ ਲਗਭਗ 40 ਮਿੰਟਾਂ ਤੱਕ ਕਈ ਅਹਿਮ ਸਵਾਲ ਕੀਤੇ। ਦਰਅਸਲ ਅਕਸ਼ੇ ਕੁਮਾਰ ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਘਰ 'ਚ ਡੇਰਾ ਮੁੱਖੀ ਤੇ ਸੁਖਬੀਰ ਬਾਦਲ ਦੀ ਕਥਿਤ ਤੌਰ 'ਤੇ ਮੁਲਾਕਾਤ ਕਰਵਾਈ ਸੀ। ਇਸੇ ਸਬੰਧੀ ਅੱਜ ਪੁੱਛਗਿੱਛ ਲਈ ਪੇਸ਼ ਹੋਏ ਅਕਸ਼ੇ ਨੇ ਆਪਣਾ ਪੱਖ ਐਸਆਈਟੀ ਸਾਹਮਣੇ ਰੱਖਿਆ। ਪੁੱਛਗਿੱਛ ਤੋਂ ਬਾਅਦ ਅਕਸ਼ੇ ਦੇ ਵਕੀਲ ਨੇ ਪ੍ਰੈੱਸ ਕਾਨਫਰੰਸ ਕੀਤੀ। ਅਕਸ਼ੇ ਦੇ ਵਕੀਲ ਨੇ ਕਿਹਾ ਕਿ ਮੁੱਖ ਸਵਾਲ ਰਾਮ ਰਹੀਮ ਨਾਲ ਉਨ੍ਹਾਂ ਦੀ ਮੀਟਿੰਗ ਨੂੰ ਲੈ ਕੇ ਕੀਤਾ ਗਿਆ, ਜਿਸ ਦਾ ਅਕਸ਼ੇ ਪਹਿਲਾਂ ਹੀ ਟਵੀਟ ਕਰਕੇ ਸਪੱਸ਼ਟੀਕਰਨ ਦੇ ਚੁੱਕੇ ਸਨ ਕਿ ਉਨ੍ਹਾਂ ਦੀ ਕਦੇ ਵੀ ਰਾਮ ਰਹੀਮ ਨਾਲ ਮੁਲਾਕਾਤ ਨਹੀਂ ਹੋਈ। ਅਕਸ਼ੇ ਦੇ ਵਕੀਲ ਮੁਤਾਬਕ ਐਸਆਈਟੀ ਵਲੋਂ ਅੱਜ ਅਕਸ਼ੇ ਕੁਮਾਰ ਤੋਂ ਕੀਤੀ ਗਈ ਪੁੱਛਗਿੱਛ ਲਗਭਗ 2 ਘੰਟਿਆਂ ਤੱਕ ਚਲੀ। ਜਿਸ ਵਿਚ ਅਕਸ਼ੇ ਨੇ ਖੁੱਲ੍ਹ ਕੇ ਆਪਣਾ ਪੱਖ ਰੱਖਿਆ। ਅਕਸ਼ੇ ਨੇ ਐਸਆਈਟੀ ਨੂੰ ਦੱਸਿਆ ਕਿ ਨਾ ਹੀ ਉਹ ਕਦੇ ਰਾਮ ਰਹੀਮ ਨੂੰ ਮਿਲੇ ਹਨ ਤੇ ਨਾ ਹੀ ਉਸਦੇ ਕਿਸੇ ਪਰਿਵਾਰਕ ਮੈਂਬਰ ਨੂੰ। ਅਕਸ਼ੇ ਨੇ ਡੇਰਾ ਮੁਖੀ ਅਤੇ ਸੁਖਬੀਰ ਬਾਦਲ ਦੀ ਕਥਿਤ ਤੌਰ ਤੇ ਕਰਵਾਈ ਗਈ ਕਿਸੇ ਵੀ ਮੀਟਿੰਗ ਦੀ ਗੱਲ ਨੂੰ ਵੀ ਬੇਬੁਨਿਆਦ ਦੱਸਿਆ। ਉਨ੍ਹਾਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਨਾਲ ਵੀ ਪੰਜਾਬ ਤੋਂ ਬਾਹਰ ਅਕਸ਼ੇ ਕਦੇ ਨਹੀਂ ਮਿਲੇ। ਅਕਸ਼ੇ ਦੇ ਵਕੀਲ ਨੇ ਹਰਬੰਸ ਜਲਾਲ ਵਲੋਂ ਲਗਾਏ ਗਏ ਦੋਸ਼ਾਂ ਨੂੰ ਵੀ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ 'ਚ ਪਹਿਲਾਂ ਹੀ ਸਾਫ ਹੋ ਚੁੱਕਾ ਹੈ ਕਿ ਹਰਬੰਸ ਜਲਾਲ ਜ਼ੁਬਾਨੀ ਰਾਮ ਰਹੀਮ ਤੇ ਅਕਸ਼ੇ ਦੀ ਮੁਲਾਕਾਤ ਦਾ ਜ਼ਿਕਰ ਕਰ ਰਹੇ ਹਨ, ਜਦਕਿ ਉਹ ਕੋਈ ਸਬੂਤ ਇਸ ਸਬੰਧੀ ਪੇਸ਼ ਨਹੀਂ ਕਰ ਸਕੇ। ਸਿੱਟ ਵਲੋਂ 2 ਘੰਟੇ ਪੁੱਛਗਿੱਛ ਦੇ ਸਵਾਲ ਨੂੰ ਲੈ ਕੇ ਵਕੀਲ ਨੇ ਕਿਹਾ ਕਿ ਅਕਸ਼ੇ ਕੋਲੋਂ ਸਿਰਫ 30-35 ਮਿੰਟਾਂ ਤਕ ਹੀ ਪੁੱਛਗਿੱਛ ਹੋਈ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਉਨ੍ਹਾਂ ਚਾਹ-ਪਾਣੀ ਵੀ ਪਿਲਾਇਆ। ਜਿੱਥੇ ਐਸ. ਆਈ. ਟੀ. ਨੇ ਪੁੱਛਗਿੱਛ ਕਰਕੇ ਉਹਨਾਂ ਨੂੰ ਫ਼ਾਰਿਗ਼ ਕਰ ਦਿੱਤਾ ਹੈ । ਦੱਸਣਯੋਗ ਹੈ ਕਿ ਅਦਾਕਾਰ ਅਕਸ਼ੈ ਕੁਮਾਰ ਨੂੰ ਬਰਗਾੜੀ ਬੇਅਦਬੀ ਅਤੇ ਗੋਲੀ ਕਾਂਡ ਮਾਮਲੇ ਸਬੰਧੀ ਸੰਮੰਨ ਭੇਜ ਕੇ ਅੱਜ ਪੁੱਛਗਿੱਛ ਲਈ ਸੱਦਿਆ ਗਿਆ ਸੀ। ਅਕਸ਼ੈ ਤੋਂ ਇਲਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਇਸੇ ਮਾਮਲੇ 'ਚ ਐੱਸ. ਆਈ. ਟੀ. ਨੇ ਬੁਲਾਇਆ ਹੈ। ਜਿ਼ਕਰਯੋਗ ਹੈ ਕਿ ਤਿੰਨ ਸਾਲ ਪਹਿਲਾਂ ਪੰਜਾਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰਨਾਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ ਸੀ, ਜਿਸ ਤੋਂ ਬਾਅਦ ਕਾਫੀ ਹਿੰਸਾ ਹੋਈ ਸੀ। ਸਿੱਖ ਭਾਈਚਾਰੇ ਨੇ ਅਜਿਹੀਆਂ ਬੇਅਦਬੀਆਂ ਦੀ ਘਟਨਾਵਾਂ ਖਿਲਾਫ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਬਹਿਬਲ ਕਲਾਂ 'ਚ ਪ੍ਰਦਰਸ਼ਨ ਕਰ ਰਹੇ ਸਿੱਖ ਭਾਈਚਾਰੇ ਤੇ ਪੁਲਿਸ ਵੱਲੋਂ ਕੀਤੀ ਗਈ ਫਾਅਰਿੰਗ 'ਚ ਕਈ ਲੋਕਾਂ ਦੀ ਮੌਤ ਹੋ ਗਈ ਸੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੱਤਾ ਚ ਆਉ਼ਦਿਆਂ ਹੀ ਇਨ੍ਹਾਂ ਘਟਨਾਵਾਂ ਤੇ ਫਾਅਰਿੰਗ ਮਾਮਲਿਆਂ ਦੀ ਜਾਂਚ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਸੀ। ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਇਸ ਦੌਰਾਨ ਕੀਤੀ ਗਈ ਜਾਂਚ ਵਿਚ ਕਈ ਵੱਡੇ ਸਿਆਸਤਦਾਨਾਂ ਦੀਆਂ ਭੂਮਿਕਾਵਾਂ 'ਤੇ ਸਵਾਲ ਚੁੱਕੇ ਸਨ। ਉਸ ਸਮੇਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ 'ਤੇ ਹਿੰਸਾ ਭੜਕਾਉਣ ਦਾ ਦੋਸ਼ ਲੱਗਿਆ ਸੀ।


Tags :


Des punjab
Shane e punjab
Des punjab