DES PANJAB Des punjab E-paper
Editor-in-chief :Braham P.S Luddu, ph. 403-293-9393
ਪਹਿਲਾ ਟੀ-20 ਮੈਚ ਹਾਰਿਆ ਭਾਰਤ, ਆਸਟਰੇਲੀਆ ਨੇ ਸੀਰੀਜ਼ 'ਚ ਬਣਾਈ 1-0 ਦੀ ਬੜ੍ਹਤ
Date : 2018-11-21 AM 10:54:17 | views (33)

 ਬਿ੍ਸਬੇਨ- ਅੱਜ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਗਏ ਟੀ-20 ਮੈਚ 'ਚ ਆਸਟਰੇਲੀਆ ਨੇ ਭਾਰਤ ਨੂੰ 4 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਹਾਸਲ ਕਰ ਲਈ ਹੈ। ਭਾਰਤ ਨੂੰ ਆਖਰੀ ਓਵਰ 'ਚ 13 ਦੌੜਾਂ ਦੀ ਜ਼ਰੂਰਤ ਸੀ। ਸ਼ਿਖਰ ਧਵਨ ਨੇ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਮਿਡਲ ਆਰਡਰ ਨੇ ਉਨ੍ਹਾਂ ਦੀ ਮਿਹਨਤ 'ਤੇ ਪਾਣੀ ਫੇਰ ਦਿੱਤਾ। ਹਾਲਾਂਕਿ ਦਿਨੇਸ਼ ਕਾਰਤਿਕ ਨੇ ਮੈਚ ਜਿੱਤ ਵੱਲ ਵਧਾਇਆ ਪਰ ਅੰਤ 'ਚ ਆਸਟਰੇਲੀਆਈ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਮੈਚ ਪਲਟ ਦਿੱਤਾ। ਐਡਮ ਜੰਪਾ ਨੇ 22 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਐਂਡ੍ਰਿਊ ਟਾਏ, ਸਟੇਨਲੇਕਸ ਅਤੇ ਬੇਹਰੇਨਫੋਰਡ ਨੇ 1-1 ਵਿਕਟ ਲਏ।  ਆਸਟਰੇਲੀਆ ਤੋਂ ਮਿਲੇ 174 ਦੌੜਾਂ ਦੇ ਟੀਚੇ ਦੇ ਜਵਾਬ 'ਚ ਭਾਰਤ ਨੇ ਓਪਨਰ ਰੋਹਿਤ ਸ਼ਰਮਾ ਦੇ ਰੂਪ 'ਚ ਪਹਿਲਾ ਵਿਕਟ ਗੁਆ ਦਿੱਤਾ। ਰੋਹਿਤ 5ਵੇਂ ਓਵਰ ਦੀ ਪਹਿਲੀ ਗੇਂਦ 'ਤੇ 8 ਗੇਂਦਾਂ 'ਚ 7 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਉਨ੍ਹਾਂ ਨੂੰ ਜੇਸਨ ਬੇਹਰੇਨਡਰਾਫ ਨੇ ਆਊਟ ਕੀਤਾ। ਇਸ ਦੌਰਾਨ ਸ਼ਿਖਰ ਧਵਨ ਨੇ ਆਪਣਾ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਉਨ੍ਹਾਂ 55 ਦੌੜਾਂ 'ਚ 9 ਚੌਕੇ ਅਤੇ 1 ਛੱਕਾ ਲਗਾਇਆ। ਪਰ ਇਸ ਦੌਰਾਨ ਭਾਰਤ ਨੂੰ ਦੂਜਾ ਝਟਕਾ ਲੱਗਾ ਜਦੋਂ ਲੋਕੇਸ਼ ਰਾਹੁਲ 13 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ।  ਇਸ ਦੌਰਾਨ ਭਾਰਤ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਕੋਹਲੀ 4 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਇਸ ਤੋਂ ਬਾਅਦ ਸ਼ਿਖਰ ਧਵਨ ਵੀ ਆਊਟ ਹੋ ਗਏ। ਸ਼ਿਖਰ ਧਵਨ ਨੇ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਜਿਸ 'ਚ ਉਨ੍ਹਾਂ 10 ਚੌਕੇ ਅਤੇ 2 ਛੱਕੇ ਵੀ ਲਾਏ। ਇਸ ਤੋਂ ਬਾਅਦ ਰਿਸ਼ਭ ਪੰਤ 20 ਦੌੜਾਂ ਬਣਾ ਕੇ ਆਊਟ ਹੋਏ। ਕਾਰਤਿਕ ਨੇ 30 ਦੌੜਾਂ ਦੀ ਪਾਰੀ ਖੇਡੀ ਪਰ ਕਰੁਣਾਲ ਪੰਡਯਾ 2 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਏ।


Tags :


Des punjab
Shane e punjab
Des punjab