DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ: ਓਨਟਾਰੀਓ ਦੇ ਹਸਪਤਾਲ ਵਿੱਚ ਚੱਲੀ ਗੋਲੀ, ਇੱਕ ਜ਼ਖ਼ਮੀ
Date : 2018-11-20 PM 12:52:48 | views (37)

 ਓਨਟਾਰੀਓ,  ਪੂਰਬੀ ਓਨਟਾਰੀਓ ਦੀ ਪੁਲਿਸ ਦਾ ਕਹਿਣਾ ਹੈ ਕਿ ਇੱਥੋਂ ਦੇ ਇੱਕ ਹਸਪਤਾਲ ਵਿੱਚ ਗੋਲੀ ਚੱਲਣ ਕਾਰਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਤੇ ਹਸਪਤਾਲ ਵਿੱਚ ਹੀ ਦਾਖਲ ਫੈਡਰਲ ਕੈਦੀ ਵੱਲੋਂ ਇਹ ਗੋਲੀ ਚਲਾਈ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਸ਼ਾਮੀਂ 6:00 ਵਜੇ ਕਿੰਗਸਟਨ ਜਨਰਲ ਹਸਪਤਾਲ ਦੇ ਫੈਡਰਲ ਕੈਦੀ ਵੱਲੋਂ ਇੱਕ ਕੁਰੈਕਸ਼ਨਲ ਅਧਿਕਾਰੀ ਤੋਂ ਹਥਿਆਰ ਖੋਹ ਲਿਆ ਗਿਆ। ਕਿੰਗਸਟਨ ਪੁਲਿਸ ਨੇ ਦੋਸ਼ ਲਾਇਆ ਕਿ ਫਿਰ ਉਸ ਨੇ ਦੋ ਵਾਰੀ ਗੋਲੀ ਚਲਾਈ ਗਈ। ਇਸ ਨਾਲ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਪੁਲਿਸ ਨੇ ਦੱਸਿਆ ਕਿ ਦੂਜੇ ਕੁਰੈਕਸ਼ਨਲ ਅਧਿਕਾਰੀ ਨੇ ਹਸਪਤਾਲ ਦੀ ਸਕਿਊਰਿਟੀ ਦੀ ਮਦਦ ਨਾਲ ਉਸ ਕੈਦੀ ਨੂੰ ਫੜ੍ਹਿਆ ਤੇ ਪੁਲਿਸ ਨੂੰ ਮੌਕੇ ਉੱਤੇ ਸੱਦਿਆ ਗਿਆ। ਉਨ੍ਹਾਂ ਦੱਸਿਆ ਕਿ ਉਸ ਕੈਦੀ ਨੂੰ ਕਿੰਗਸਟਨ ਪੁਲਿਸ ਦੇ ਹੈੱਡਕੁਆਰਟਰ ਉੱਤੇ ਲਿਜਾਇਆ ਗਿਆ ਤੇ ਹੁਣ ਜਨਤਾ ਨੂੰ ਕੋਈ ਖਤਰਾ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਸਪਤਾਲ ਵਿੱਚ ਰੋਜ਼ਾਨਾ ਦੀਆਂ ਗਤੀਵਿਧੀਆਂ ਆਮ ਵਾਂਗ ਸ਼ੁਰੂ ਹੋ ਗਈਆਂ ਹਨ।


Tags :


Des punjab
Shane e punjab
Des punjab