DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ ਪੋਸਟ ਦੀ ਸਿਲਸਿਲੇਵਾਰ ਹੜਤਾਲ ਕਾਰਨ ਡਾਕ ਵੰਡਣ ਦਾ ਕੰਮ ਲੀਹ ਉੱਤੇ ਆਉਂਦਾ ਨਜ਼ਰ ਨਹੀਂ ਆ ਰਿਹਾ
Date : 2018-11-19 PM 12:53:29 | views (29)

 ਓਨਟਾਰੀਓ,  ਕੈਨੇਡਾ ਪੋਸਟ ਦੇ ਕਰਮਚਾਰੀਆਂ ਵੱਲੋਂ ਕਾਰਪੋਰੇਸ਼ਨ ਦੀ ਕਾਂਟਰੈਕਟ ਲਈ ਕੀਤੀ ਪੇਸ਼ਕਸ਼ ਠੁਕਰਾ ਦਿੱਤੇ ਜਾਣ ਤੇ ਸਗੋਂ ਆਪਣੀਆਂ ਮੰਗਾਂ ਰੱਖਣ ਤੋਂ ਬਾਅਦ ਕੈਨੇਡਾ ਪੋਸਟ ਦੀ ਸਿਲਸਿਲੇਵਾਰ ਹੜਤਾਲ ਕਾਰਨ ਡਾਕ ਆਦਿ ਵੰਡਣ ਦਾ ਕੰਮ ਨੇੜ ਭਵਿੱਖ ਵਿੱਚ ਲੀਹ ਉੱਤੇ ਆਉਂਦਾ ਨਜ਼ਰ ਨਹੀਂ ਆ ਰਿਹਾ। 

ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਜ਼ ਵੱਲੋਂ ਸ਼ਨਿੱਚਰਵਾਰ ਨੂੰ ਆਪਣੀਆਂ ਮੰਗਾਂ ਦੀ ਲਿਸਟ ਜਾਰੀ ਕੀਤੀ ਗਈ। ਇਸ ਤੋਂ ਪਹਿਲਾਂ 14 ਨਵੰਬਰ ਨੂੰ ਕੰਪਨੀ ਵੱਲੋਂ ਪੇਸ਼ਕਸ਼ ਕੀਤੀ ਗਈ ਸੀ ਉਸ ਦੇ ਤਿੰਨ ਦਿਨਾਂ ਅੰਦਰ ਖਤਮ ਹੋਣ ਦੀ ਵੀ ਸ਼ਰਤ ਰੱਖੀ ਗਈ ਸੀ। ਸੀਯੂਪੀਡਬਲਿਊ ਦੇ ਪ੍ਰਸਤਾਵ ਵਿੱਚ ਸ਼ਾਮਲ ਸੀ-ਭੱਤਿਆਂ ਵਿੱਚ 2.0 ਫੀ ਸਦੀ ਸਾਲਾਨਾ ਦਾ ਵਾਧਾ, ਛੇਵੇਂ ਤੇ ਸੱਤਵੇਂ ਦਿਨ ਕੰਮ ਕਰਨ ਲਈ ਡਬਲ ਟਾਈਮ ਪੇਅ, ਵਿੱਤੀ ਵਰ੍ਹੇ ਵਿੱਚ ਕੰਮ ਦੇ 1000 ਘੰਟਿਆਂ ਦੇ ਆਧਾਰ ਉੱਤੇ ਟੈਂਪਰੇਰੀ ਵਰਕਰਜ਼ ਲਈ ਨਵੇਂ ਵੇਜਿ਼ਜ਼ ਆਦਿ ਦੀ ਮੰਗ।
ਇਸ ਦੌਰਾਨ ਕੈਨੇਡਾ ਪੋਸਟ ਵੱਲੋਂ ਕੀਤੀ ਗਈ ਪੇਸ਼ਕਸ਼ ਵਿੱਚ - ਭੱਤਿਆਂ ਵਿੱਚ ਸਾਲਾਨਾ ਦੋ ਫੀ ਸਦੀ ਦਾ ਵਾਧਾ, 40 ਘੰਟੇ ਤੋਂ ਵੱਧ ਕੰਮ ਕਰਨ ਉੱਤੇ ਓਵਰਟਾਈਮ ਪੇਅ, ਤਿੰਨ ਸਾਲਾਂ ਵਿੱਚ 500 ਫੁੱਲ ਟਾਈਮ ਅਹੁਦੇ ਕਾਇਮ ਕਰਨਾ। ਦੋਵਾਂ ਧਿਰਾਂ ਦਾ ਕਹਿਣਾ ਹੈ ਕਿ ਉਹ ਕਿਸੇ ਮਤੇ ਉੱਤੇ ਪਹੁੰਚਣ ਲਈ ਵਚਨਬੱਧ ਹਨ ਤੇ ਇਸ ਲਈ ਗੱਲਬਾਤ ਜਾਰੀ ਰੱਖਣਗੇ। ਸੀਯੂਪੀਡਬਲਿਊ ਦੇ 4200 ਕਰਮਚਾਰੀ ਤੇ 8000 ਪਿੰਡਾਂ ਵਾਲੇ ਤੇ ਸਬਅਰਬਨ ਕਰਮਚਾਰੀ ਦੋਵਾਂ ਧਿਰਾਂ ਵਿੱਚ ਸਮਝੌਤਾ ਕਰਵਾਉਣ ਲਈ ਕੋਈ ਵਿਚੋਲਾ ਨਿਯੁਕਤ ਕਰਨ ਲਈ ਲੇਬਰ ਮੰਤਰੀ ਤੋਂ ਮੰਗ ਕਰ ਰਹੇ ਹਨ।

Tags :


Des punjab
Shane e punjab
Des punjab