DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ : ਕੈਨੇਡਾ ਦੀ ਬ੍ਰਿਿਟਸ਼ ਕੋਲੰਬੀਆ ਯੂਨੀਵਰਸਿਟੀ ਭੰਗ ਪੀਣ ਨੂੰ ਬਣਾਵੇਗੀ ਕਾਨੂੰਨੀ
Date : 2018-11-19 PM 12:48:12 | views (21)

 ਟੋਰਾਂਟੋ, ਕੈਨੇਡਾ ਦੀ ਬ੍ਰਿਿਟਸ਼ ਕੋਲੰਬੀਆ ਯੂਨੀਵਰਸਿਟੀ ਆਪਣੇ ਕੰਪਲੈਕਸ ੋਚ ਭੰਗ ਪੀਣ ਨੂੰ ਕਾਨੂੰਨੀ ਬਣਾਉਣ ਵਾਲੀ ਦੁਨੀਆ ਦੀ ਪਹਿਲੀ ਯੂਨੀਵਰਸਿਟੀ ਬਣ ਸਕਦੀ ਹੈ ਅਤੇ ਉਹ ਇਸ ਲਈ ਵਿਸ਼ੇਸ਼ ਸਥਾਨ ਵੀ ਬਣਾਵੇਗੀ। ਪਿਛਲੇ ਮਹੀਨੇ ਕੈਨੇਡਾ ੋਚ ਭੰਗ ਰੱਖਣ ਅਤੇ ਵੇਚਣ ਨੂੰ ਕਾਨੂੰਨੀ ਮਾਨਤਾ ਮਿਲਣ ਮਗਰੋਂ ਯੂਨੀਵਰਸਿਟੀ ਕਮੇਟੀ ਵਲੋਂ ੋਕੰਪਲੈਕਸ ਵਿਚ ਸਿਗਰਟਨੋਸ਼ੀੋ ਨਾਂ ਦਾ ਇਕ ਪ੍ਰਸਤਾਵ ਲਿਆਂਦਾ ਗਿਆ ਸੀ।ਇਸ ਪ੍ਰਸਤਾਵ ਨੂੰ ਭਾਈਚਾਰੇ ਦੀ ਸਲਾਹ ਲਈ ਪੈਂਡਿੰਗ ਰੱਖਿਆ ਗਿਆ ਹੈ ਅਤੇ ਫਰਵਰੀ ੋਚ ਇਸ ੋਤੇ ਆਖਰੀ ਫੈਸਲਾ ਲਿਆ ਜਾ ਸਕਦਾ ਹੈ।  ਯੂਨੀਵਰਸਿਟੀ ਦੇ ਕੌਂਸਲ ਨੇ ਦੱਸਿਆ ਕਿ ਜਲਦੀ ਹੀ ਇਸ ੋਤੇ ਫੈਸਲਾ ਸਾਹਮਣੇ ਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨੀਤੀ ਇਸ ਗੱਲ ਦਾ ਵੀ ਖਿਆਲ ਰੱਖੇਗੀ ਕਿ ਕੰਪਲੈਕਸ ੋਚ ਅਨੁਸ਼ਾਸਨ ਵੀ ਬਣਿਆ ਰਹੇ। ਇਸ ਨੀਤੀ ਮੁਤਾਬਕ ਨਿਰਧਾਰਤ ਸਥਾਨਾਂ ਦੇ ਇਲਾਵਾ ਹੋਰ ਕਿਤੇ ਵੀ ਭੰਗ ਪੀਣ ੋਤੇ ਰੋਕ ਹੋਵੇਗੀ। ਕੰਪਲੈਕਸ ੋਚ ਉਸ ਦੀ ਖੇਤੀ ਅਤੇ ਵਿਕਰੀ ੋਤੇ ਵੀ ਪਾਬੰਦੀ ਹੋਵੇਗੀ। ਨੀਤੀ ਮੁਤਾਬਕ ਯੂਨੀਵਰਸਿਟੀ ਦੇ ਕਰਮਚਾਰੀਆਂ ਨੂੰ ਕੰਮ ਦੌਰਾਨ ਜਾਂ ਉਸ ਤੋਂ ਪਹਿਲਾਂ ਸ਼ਰਾਬ ਅਤੇ ਭੰਗ ਸਮੇਤ ਕਿਸੇ ਵੀ ਹਾਨੀਕਾਰਕ ਪਦਾਰਥ ਲੈਣ ਤੋਂ ਦੂਰ ਰਹਿਣਾ ਪਵੇਗਾ।

 

Tags :


Des punjab
Shane e punjab
Des punjab