DES PANJAB Des punjab E-paper
Editor-in-chief :Braham P.S Luddu, ph. 403-293-9393
ਦੁਨੀਆ ਦਾ ਪਹਿਲਾ ਅੰਡਰਗਰਾਊਂਡ ਹੋਟਲ, ਦੇਖ ਕੇ ਹੋ ਜਾਓਗੇ ਹੈਰਾਨ
Date : 2018-11-19 PM 12:44:43 | views (30)

 ਦੁਨੀਆ ਦਾ ਸਭ ਤੋਂ ਪਹਿਲਾ ਅੰਡਰਗਰਾਊਂਡ ਹੋਟਲ ਅਗਲੇ ਮਹੀਨੇ ਖੁੱਲ੍ਹ ਸਕਦਾ ਹੈ। ਇੱਥੇ ਆਉਣ ਤੇ ਸੈਲਾਨੀ ਕੁਦਰਤ ਦੀ ਗੋਦ ਚ ਰਹਿਣ ਦਾ ਅਹਿਸਾਸ ਪ੍ਰਾਪਤ ਕਰ ਸਕਣਗੇ। ਇਹ ਹੋਟਲ ਆਪਣੀ ਬਨਾਵਟ ਦੇ ਨਾਲ ਆਪਣੇ ਵੱਡੇ ਆਕਾਰ ਲਈ ਵੀ ਚਰਚਾ ਚ ਬਣਿਆ ਹੈ। (Image Credits: Atkins Global)

49,409 ਮੀਟਰ ਸਕਵਾਇਰ ਚ ਬਣੇ ਇਸ ਹੋਟਲ ਚ ਸੈਲਾਨੀਆਂ ਲਈ 383 ਕਮਰੇ ਹਨ। ਉੱਪਰ ਦੀਆਂ ਦੋ ਫਲੋਰਾਂ ਨੂੰ ਛੱਡ ਕੇ ਬਾਕੀ ਦੀਆਂ 16 ਫਲੋਰਾਂ ਅੰਡਰਗਰਾਊਂਡ ਬਣੀਆਂ ਹਨ। ਇਸ ਹੋਟਲ ਦੀਆਂ 2 ਫਲੋਰਾਂ 10 ਮੀਟਰ ਡੂੰਘੇ ਇੱਕ ਮੱਛੀਘਰ (ਅਕੈ੍ਰਰਿਅਮ) ਨਾਲ ਘਿਰੀਆਂ ਹੋਈਆਂ ਹਨ।
ਇਸ ਹੋਟਲ ਦੇ ਬਿਲਕੁਲ ਵਿਚਕਾਰ ਇੱਕ ਝਰਨਾ ਵੀ ਬਣਾਇਆ ਗਿਆ ਹੈ। ਇਹ ਝਰਨਾ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਮਿਲਣ ਵਾਲੇ ਅਹਿਸਾਸ ਦਾ ਨੂੰ ਬੇਹੱਦ ਦਿਲਚਸਪ ਅਤੇ ਯਾਦਗਾਰ ਬਣਾਵੇਗਾ।ਇਸ ਹੋਟਲ ਉਪਰ ਕੁਦਰਤੀ ਖੂਬਸੂਰਤੀ ਦੇ ਨਾਲ ਬੰਜੀ ਜੰਪਿੰਗ ਅਤੇ ਰਾਕ ਕਲਾਈਂਵਿੰਗ ਵਰਗੀਆਂ ਗਤੀਵਿਧੀਆਂ ਦਾ ਵੀ ਲੁਫਤ ਲਿਆ ਜਾ ਸਕਦਾ ਹੈ।ਸੈਂਟਰਲ ਚਾਈਨਾ ਦੇ ਸ਼ੇਸ਼ਾਨ ਮਾਊਟੇਨ ਰੇਂਜ ਦੀ ਇੱਕ 90 ਮੀਟਰ ਚੱਟਾਨ ਦੇ ਅੰਦਰ ਬਣੇ ਇਸ ਹੋਟਲ ਦੀ ਉਸਾਰੀ Atkins Global ਨੇ ਕੀਤੀ ਹੈ। ਇਸ ਪੰਜ ਸਿਤਾਰਾ ਹੋਟਲ ਦਾ ਨਾਂ Intercontinental Shanghai Wonderland ਹੈ, ਜੋ ਸੋਂਗਜਿਯਾਂਗ ਸਥਿਤ ਸਥਾਨਕ ਹਾਂਗਕਿਯਾਓ ਏਅਰਪੋਰਟ ਤੋਂ ਸਿਰਫ 30 ਕਿਲੋਮੀਟਰ ਦੂਰ ਸਥਿਤ ਹੈ।

Tags :


Des punjab
Shane e punjab
Des punjab