DES PANJAB Des punjab E-paper
Editor-in-chief :Braham P.S Luddu, ph. 403-293-9393
ਸਿੱਧੂ ਮੂਸੇ ਵਾਲਾ 'ਬੈਡ ਫੈਲਾ' ਨਾਲ ਟੁੰਬ ਰਿਹਾ ਹੈ ਲੋਕਾਂ ਦੇ ਦਿਲ
Date : 2018-11-19 PM 12:15:31 | views (33)

 ਜਲੰਧਰ, 'ਡਾਲਰ', 'ਟਰੈਂਡ', 'ਜੱਟ ਦਾ ਮੁਕਾਬਲਾ', 'ਡੈਵਿਲ' ਆਦਿ ਹਿੱਟ ਗੀਤਾਂ ਦੇ ਗਾਇਕ ਸਿੱਧੂ ਮੂਸੇ ਵਾਲਾ ਦਾ ਨਵਾਂ ਗੀਤ 'ਬੈਡ ਫੈਲਾ' ਅੱਜਕਲ ਯੂਟਿਊਬ 'ਤੇ ਛਾਇਆ ਹੋਇਆ ਹੈ, ਜਿਸ ਨੂੰ ਲਗਭਗ 73 ਲੱਖ ਲੋਕ ਹੁਣ ਤੱਕ ਦੇਖ ਚੁੱਕੇ ਹਨ। ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਇਹ ਗੀਤ ਸਿੱਧੂ ਮੂਸੇ ਵਾਲਾ ਦੀ ਕਲਮ ਦੀ ਸਿਰਜਣਾ ਹੈ, ਜਿਸ ਨੂੰ ਸੰਗੀਤ ਦੀਆਂ ਧੁਨਾਂ ਨਾਲ ਪ੍ਰਵਾਸੀ ਪੰਜਾਬੀ ਮਿਊਜ਼ਿਕ ਡਾਇਰੈਕਟਰ ਤੇ ਅਦਾਕਾਰ ਹਰਜ ਨਾਗਰਾ ਨੇ ਸ਼ਿੰਗਾਰਿਆ ਹੈ। ਸਿੱਧੂ ਦੀ ਹਰਮਨਪਿਆਰਤਾ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਹੀ ਲਾ ਸਕਦੇ ਹੋ ਕਿ ਉਸ ਦੇ ਗੀਤ 'ਡਾਲਰ' ਨੂੰ ਹੁਣ ਤਕ ਯੂਟਿਊਬ 'ਤੇ 37 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹਾਲੀਆ ਰਿਲੀਜ਼ 'ਬੈਡ ਫੈਲਾ' ਨੂੰ ਵੀ ਭਰਵਾਂ ਹੁੰਗਾਰਾ ਮਿਲਿਆ ਹੈ। ਸਿੱਧੂ ਦੇ ਚਾਹੁਣ ਵਾਲਿਆਂ ਵੱਲੋਂ ਗੀਤ ਨੂੰ ਯੂਟਿਊਬ 'ਤੇ ਦੇਖਣ ਤੋਂ ਇਲਾਵਾ ਸੋਸ਼ਲ ਸਾਈਟਾਂ 'ਤੇ ਵੀ ਸ਼ੇਅਰ ਕੀਤਾ ਜਾ ਰਿਹਾ ਹੈ। ਲਗਭਗ ਹਰ ਪੰਜਾਬੀ ਸੰਗੀਤਕ ਚੈਨਲ 'ਤੇ ਇਹ ਗੀਤ ਵਾਰ-ਵਾਰ ਚੱਲ ਰਿਹਾ ਹੈ।


Tags :


Des punjab
Shane e punjab
Des punjab