DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ: ਇੰਗਲੈਂਡ ਦੇ ਵੁੱਡਚਰਚ ਹਾਈ ਸਕੂਲ ਵਲੋਂ ਕੈਨੇਡਾ ਗੂਜ਼ ਜੈਕਟਾਂ 'ਤੇ ਪਾਬੰਦੀ
Date : 2018-11-18 PM 12:00:35 | views (54)

 ਟੋਰਾਂਟੋ , ਇੰਗਲੈਂਡ ਦੇ ਵੁੱਡਚਰਚ ਹਾਈ ਸਕੂਲ ਨੇ ਕੈਨੇਡਾ ਗੂਜ਼ ਜੈਕਟਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦਾ ਕਾਰਨ ਸੁਣ ਕੇ ਸ਼ਾਇਦ ਤੁਹਾਨੂੰ ਅਜੀਬ ਲੱਗੇ ਪਰ ਇੱਥੋਂ ਦੇ ਇਲਾਕੇ ਦੇ ਬਹੁਤ ਸਾਰੇ ਲੋਕਾਂ ਨੇ ਸਕੂਲ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਦਰਅਸਲ, ਇਸ ਸਕੂਲ 'ਚ ਵੱਡੀ ਗਿਣਤੀ 'ਚ ਗਰੀਬ ਤਬਕੇ ਦੇ ਬੱਚੇ ਪੜ੍ਹਦੇ ਹਨ ਪਰ ਅਮੀਰ ਪਰਿਵਾਰਾਂ ਦੇ ਬੱਚਿਆਂ ਦੇ ਗੂਜ਼ ਦੀਆਂ ਪਾਈਆਂ ਹੋਈਆਂ ਜੈਕਟਾਂ ਦੇਖ ਕੇ ਇਹ ਬੱਚੇ ਵੀ ਮਾਪਿਆਂ ਕੋਲੋਂ ਇਸ ਦੀ ਮੰਗ ਕਰ ਰਹੇ ਸਨ। ਇਸ ਲਈ ਸਕੂਲ ਪ੍ਰਬੰਧਨ ਨੇ 'ਕੈਨੇਡਾ ਗੂਜ਼' ਜੈਕਟਾਂ 'ਤੇ ਪਾਬੰਦੀ ਲਾ ਦਿੱਤੀ ਹੈ ਤਾਂ ਕਿ ਦੇਖੋ-ਦੇਖੀ ਗਰੀਬ ਪਰਿਵਾਰਾਂ 'ਤੇ ਬੋਝ ਨਾ ਵਧੇ।

ਰਿਪੋਰਟਾਂ ਮੁਤਾਬਕ ਟੋਰਾਂਟੋ ਦੀ 'ਕੈਨੇਡਾ ਗੂਜ਼' ਕੰਪਨੀ ਵੱਖ-ਵੱਖ ਕੀਮਤਾਂ ਦੀਆਂ ਜੈਕਟਾਂ ਵੇਚਦੀ ਹੈ ਪਰ ਉਨ੍ਹਾਂ ਦੀ ਕੀਮਤ ਵੀ ਕਈ ਸੌ ਡਾਲਰਾਂ ਤੋਂ ਸ਼ੁਰੂ ਹੁੰਦੀ ਹੈ। ਕੁਝ ਜੈਕਟਾਂ ਦੀ ਕੀਮਤ 1,000 ਡਾਲਰ ਤੋਂ ਵੀ ਉੱਪਰ ਹੈ। ਸਕੂਲ ਦੇ ਪ੍ਰਿੰਸੀਪਲ ਰੈਬੈਖ ਫਿਲੀਪ ਨੇ ਕਿਹਾ ਕਿ ਜਦ ਅਮੀਰ ਘਰਾਂ ਦੇ ਬੱਚੇ ਮਹਿੰਗੇ ਅਤੇ ਨਵੇਂ-ਨਵੇਂ ਸਾਮਾਨ ਲੈ ਕੇ ਸਕੂਲ ਆਉਂਦੇ ਹਨ ਤਾਂ ਬਾਕੀ ਵਿਦਿਆਰਥੀਆਂ ਦਾ ਦਿਲ ਵੀ ਕਰਦਾ ਹੈ ਕਿ ਉਹ ਵੀ ਮਹਿੰਗਾ ਸਾਮਾਨ ਖਰੀਦਣ, ਇਸੇ ਲਈ ਸਕੂਲ ਵਲੋਂ ਇਹ ਕਦਮ ਚੁੱਕਿਆ ਗਿਆ ਹੈ। ਮੋਨਕਲਰ ਅਤੇ ਪਾਇਰੇਨੇਕਸ ਦੀਆਂ ਜੈਕਟਾਂ ਵੀ ਸਕੂਲ ਵਲੋਂ ਬੈਨ ਕਰ ਦਿੱਤੀਆਂ ਗਈਆਂ ਹਨ। ਸਕੂਲ ਦੇ 46 ਫੀਸਦੀ ਵਿਦਿਆਰਥੀ ਗਰੀਬ ਪਰਿਵਾਰਾਂ ਤੋਂ ਆਉਂਦੇ ਹਨ।

Tags :


Des punjab
Shane e punjab
Des punjab