DES PANJAB Des punjab E-paper
Editor-in-chief :Braham P.S Luddu, ph. 403-293-9393
ਨਿਊ ਜਰਸੀ 'ਚ 16 ਸਾਲਾ ਗੋਰੇ ਮੁੰਡੇ ਵੱਲੋਂ 61 ਸਾਲਾ ਭਾਰਤੀ ਦਾ ਕਤਲ
Date : 2018-11-18 AM 11:50:39 | views (36)

 ਅਮਰੀਕਾ, ਨਿਊ ਜਰਸੀ 'ਚ 16 ਸਾਲਾ ਗੋਰੇ ਨਾਬਾਲਗ਼ ਮੁੰਡੇ ਨੇ 61 ਸਾਲਾ ਭਾਰਤੀ ਵਿਅਕਤੀ ਦੀ ਜਾਨ ਲੈ ਲਈ ਹੈ। ਮ੍ਰਿਤਕ ਦੀ ਸ਼ਨਾਖ਼ਤ ਸੁਨੀਲ ਐਡਲਾ ਵਜੋਂ ਹੋਈ ਹੈ ਤੇ ਉਹ ਭਾਰਤੀ ਸੂਬੇ ਤੇਲੰਗਾਨਾ ਦੇ ਸ਼ਹਿਰ ਮੇਡਕ ਦੇ ਜੰਮਪਲ਼ ਸਨ। ਉਹ ਆਪਣੇ ਪਿੱਛੇ ਦੋ ਬੱਚੇ ਤੇ ਪੋਤਰੇ-ਪੋਤਰੀਆਂ ਛੱਡ ਗਏ ਹਨ। 16 ਸਾਲਾ ਮੁਲਜ਼ਮ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸ੍ਰੀ ਸੁਨੀਲ ਦਾ ਕਤਲ ਵੀਰਵਾਰ ਰਾਤੀਂ 8 ਕੁ ਵਜੇ ਉਨ੍ਹਾਂ ਦੇ ਘਰ ਦੇ ਬਾਹਰ ਹੋਇਆ। ਉਨ੍ਹਾਂ ਦਾ ਇਸੇ ਮਹੀਨੇ 27 ਨਵੰਬਰ ਨੂੰ ਭਾਰਤ ਜਾਣ ਦਾ ਪ੍ਰੋਗਰਾਮ ਸੀ। ਭਾਰਤ 'ਚ ਉਨ੍ਹਾਂ ਦੀ ਮਾਂ ਰਹਿੰਦੀ ਹੈ, ਜਿਨ੍ਹਾਂ ਦਾ 95ਵਾਂ ਜਨਮ-ਦਿਨ ਆਉਣ ਵਾਲਾ ਹੈ। ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਜਿੱਥੇ ਆਪਣੀ ਮਾਂ ਦਾ ਜਨਮ-ਦਿਨ ਮਨਾਉਣਾ ਸੀ, ਉੱਥੇ ਨਾਲ ਹੀ ਕ੍ਰਿਸਮਸ ਦੇ ਤਿਉਹਾਰ ਦੇ ਜਸ਼ਨ ਵੀ ਚੱਲਣੇ ਸਨ। ਸ੍ਰੀ ਸੁਨੀਲ ਐਟਲਾਂਟਿਕ ਸਿਟੀ ਦੇ ਚਰਚ ਵਿੱਚ ਪਿਆਨੋ ਵਜਾਉਣ ਲਈ ਵੀ ਜਾਣੇ ਜਾਂਦੇ ਸਨ।  ਉਹ ਐਟਲਾਂਟਿਕ ਕਾਊਂਟੀ ਵਿੱਚ ਪਿਛਲੇ 30 ਵਰ੍ਹਿਆਂ ਤੋਂ ਰਹਿ ਰਹੇ ਸਨ। ਪੋਸਟ-ਮਾਰਟਮ ਦੀ ਰਿਪੋਰਟ ਤੋਂ ਖ਼ੁਲਾਸਾ ਹੋਇਆ ਹੈ ਕਿ ਕਾਤਲ ਨੇ ਗੋਲ਼ੀਆਂ ਮਾਰ-ਮਾਰ ਕੇ ਉਨ੍ਹਾਂ ਦੇ ਸਰੀਰ ਨੂੰ ਛਲਣੀ ਕਰ ਦਿੱਤਾ ਸੀ। ਸ੍ਰੀ ਸੁਨੀਲ ਐਟਲਾਂਟਿਕ ਸਿਟੀ ਦੇ ਪ੍ਰਾਹੁਣਚਾਰੀ ਉਦਯੋਗ 'ਚ ਕੰਮ ਕਰਦੇ ਸਨ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਕਿਉਂਕਿ ਨਾਬਾਲਗ਼ ਹੈ, ਇਸੇ ਲਈ ਉਸ ਦਾ ਨਾਂਅ ਜੱਗ ਜ਼ਾਹਿਰ ਨਹੀਂ ਕੀਤਾ ਗਿਆ। ਉਸ ਨੂੰ ਐੱਗ ਹਾਰਬਰ ਸਿਟੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀਟੀਆਈ ਅਨੁਸਾਰ ਉਸ 'ਤੇ ਕਤਲ, ਲੁੱਟ, ਕਾਰ ਅਗ਼ਵਾ ਕਰਨ, ਹੈਂਡਗੰਨ ਆਪਣੇ ਕੋਲ ਨਾਜਾਇਜ਼ ਨਾਲ ਰੱਖਣ ਦੇ ਦੋਸ਼ ਲਾਏ ਗਏ ਹਨ।   


Tags :


Des punjab
Shane e punjab
Des punjab