DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ: ਘੱਟ ਆਮਦਨ ਵਾਲੇ ਨਾਗਰਿਕਾਂ ਲਈ ਪ੍ਰੀਮੀਅਰ ਡੱਗ ਫੋਰਡ ਵੱਲੋਂ ਟੈਕਸਾਂ ਵਿੱਚ ਕਟੌਤੀ
Date : 2018-11-17 PM 12:17:48 | views (51)

 ਓਨਟਾਰੀਓ,  ਘੱਟ ਆਮਦਨ ਵਾਲੇ ਨਾਗਰਿਕਾਂ ਲਈ ਪ੍ਰੀਮੀਅਰ ਡੱਗ ਫੋਰਡ ਵੱਲੋਂ ਟੈਕਸਾਂ ਵਿੱਚ ਕਟੌਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਕਿਰਾਏ ਸਬੰਧੀ ਨਿਯੰਤਰਣ, ਵਾਤਾਵਰਣ, ਕਮਜ਼ੋਰ ਬੱਚਿਆਂ ਤੇ ਓਨਟਾਰੀਓ ਦੀ ਫਰੈਂਚ ਭਾਸ਼ਾ ਦੀ ਵਰਤੋਂ ਕਰਨ ਵਾਲੇ ਘੱਟਗਿਣਤੀਆਂ ਲਈ ਵੀ ਨਰੀਖਣ ਸੁਰੱਖਿਆ ਵਿੱਚ ਕਟੌਤੀ ਦਾ ਐਲਾਨ ਕੀਤਾ।  ਫੋਰਡ ਵੱਲੋਂ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਤਬਦੀਲੀਆਂ ਵਿੱਚ ਸਿਆਸੀ ਫੰਡਰੇਜਿ਼ੰਗ ਉੱਤੇ ਲੱਗੀਆਂ ਪਾਬੰਦੀਆਂ ਨੂੰ ਘਟਾਉਣਾ ਵੀ ਸ਼ਾਮਲ ਹੈ। ਇਸ ਦਾ ਖੁਲਾਸਾ ਵੀਰਵਾਰ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵੱਲੋਂ ਕੀਤਾ ਗਿਆ। ਪੀਸੀ ਪਾਰਟੀ 15 ਬਿਲੀਅਨ ਡਾਲਰ ਦੇ ਘਾਟੇ ਵਿੱਚੋਂ 500 ਮਿਲੀਅਨ ਡਾਲਰ ਦੀ ਕਟੌਤੀ ਕਰਨ ਦਾ ਦਾਅਵਾ ਵੀ ਕਰ ਰਹੀ ਹੈ। ਪਰ ਸਰਕਾਰ ਵੱਲੋਂ ਇਹ ਜਾਣਕਾਰੀ ਨਹੀਂ ਦਿੱਤੀ ਗਈ ਕਿ ਪ੍ਰੋਵਿੰਸ਼ੀਅਲ ਬਜਟ ਨੂੰ ਕਦੋਂ ਤੱਕ ਸੰਤੁਲਿਤ ਕਰ ਲਿਆ ਜਾਵੇਗਾ। ਵਿੱਤ ਮੰਤਰੀ ਵਿੱਕ ਫੈਡੇਲੀ ਨੇ ਇਸ ਨੂੰ ਚੰਗੀ ਸੁ਼ਰੂਆਤ ਦੱਸਿਆ ਪਰ ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਅਗਲੇ ਬਹਾਰ ਵਿੱਚ ਪੇਸ਼ ਹੋਣ ਵਾਲੇ ਬਜਟ ਵਿੱਚ ਹੋਰ ਕਟੌਤੀਆਂ ਵੀ ਕੀਤੀਆਂ ਜਾਣਗੀਆਂ। ਫੈਡੇਲੀ ਨੇ ਪਿਛਲੀ ਲਿਬਰਲ ਸਰਕਾਰ ਉੱਤੇ ਵੀ ਸ਼ਾਹ-ਖਰਚੀ ਤੇ ਗਲਤ ਮੈਨੇਜਮੈਂਟ ਦੀ ਤੁਹਮਤ ਲਾਉਂਦਿਆਂ ਆਖਿਆ ਕਿ ਜੋ ਅਸੀਂ ਕਰ ਰਹੇ ਹਾਂ ਉਹ ਸਹੀ ਦਿਸ਼ਾ ਵੱਲ ਕੀਤਾ ਜਾ ਰਿਹਾ ਕੰਮ ਹੈ ਪਰ ਇਸ ਵਿੱਚ ਸਮਾਂ ਵੀ ਲੱਗੇਗਾ ਤੇ ਇਸ ਲਈ ਲੋੜੋਂ ਜਿ਼ਆਦਾ ਕੋਸਿ਼ਸ਼ਾਂ ਵੀ ਕਰਨੀਆਂ ਪੈਣਗੀਆਂ। ਪਰ ਆਲੋਚਕਾਂ ਵੱਲੋਂ ਐਨਵਾਇਰਮੈਂਟਲ ਕਮਿਸ਼ਨਰ, ਚਾਈਲਡ ਐਡਵੋਕੇਟ ਤੇ ਫਰੈਂਚ ਲੈਂਗੁਏਜ ਸਰਵਿਸਿਜ਼ ਕਮਿਸ਼ਨਰ ਨੂੰ ਵਿਧਾਨਸਭਾ ਦੇ ਅਜ਼ਾਦਾਨਾ ਅਧਿਕਾਰੀਆਂ ਵਜੋਂ ਹਟਾਉਣ ਦੀ ਆਲੋਚਨਾ ਕੀਤੀ। ਇਸ ਮੌਕੇ ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਆਖਿਆ ਕਿ ਫੋਰਡ ਨੂੰ ਲੱਗਦਾ ਹੈ ਕਿ ਉਹ ਕੁੱਝ ਵੀ ਕਰ ਸਕਦੇ ਹਨ, ਬੋਲ ਸਕਦੇ ਹਨ ਤੇ ਇਸ ਲਈ ਉਨ੍ਹਾਂ ਦੀ ਕੋਈ ਜਵਾਬਦੇਹੀ ਨਹੀਂ ਹੈ। ਇਸ ਨੂੰ ਜਮਹੂਰੀਅਤ ਨਹੀਂ ਆਖਦੇ। ਤੁਹਾਡੇ ਵਿੱਚ ਆਲੋਚਨਾ ਸਹਿਣ ਦਾ ਮਾਦਾ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਤੁਹਾਡੀ ਸਰਕਾਰ ਦੀ ਵੀ ਜਵਾਬਦੇਹੀ ਤੈਅ ਹੋਵੇ।


Tags :


Des punjab
Shane e punjab
Des punjab