DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ : ਟੋਰਾਂਟੋ ਦੇ ਬਹੁਤ ਹੀ ਮਿਆਰੀ ਪ੍ਰਾਈਵੇਟ ਸਕੂਲ ਵਿੱਚ ਹੋਏ ਕਥਿਤ ਜਿਨਸੀ ਹਮਲੇ ਦੇ ਮਾਮਲੇ ਦੀ ਪੁਲਿਸ ਵੱਲੋਂ ਜਾਂਚ
Date : 2018-11-16 PM 01:00:18 | views (31)

 ਟੋਰਾਂਟੋ, ਟੋਰਾਂਟੋ ਦੇ ਬਹੁਤ ਹੀ ਮਿਆਰੀ ਪ੍ਰਾਈਵੇਟ ਸਕੂਲ ਵਿੱਚ ਹੋਏ ਕਥਿਤ ਜਿਨਸੀ ਹਮਲੇ ਦੇ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਬੁੱਧਵਾਰ ਨੂੰ ਇਸ ਸਕੂਲ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਦੋ ਗੰਭੀਰ ਮਾਮਲਿਆਂ ਦੇ ਸਬੰਧ ਵਿੱਚ ਵਿਦਿਆਰਥੀਆਂ ਨੂੰ ਕੱਢ ਦਿੱਤਾ ਗਿਆ ਹੈ। ਪਰ ਇਹ ਵੀ ਪਤਾ ਲੱਗਿਆ ਹੈ ਕਿ ਸਕੂਲ, ਜਿੱਥੇ ਇੱਕ ਵਿਦਿਆਰਥੀ ਉੱਤੇ ਜਿਨਸੀ ਹਮਲਾ ਕੀਤਾ ਗਿਆ, ਵੱਲੋਂ ਇਸ ਮਾਮਲੇ ਨੂੰ ਟੋਰਾਂਟੋ ਪੁਲਿਸ ਦੇ ਧਿਆਨ ਵਿੱਚ ਨਹੀਂ ਲਿਆਂਦਾ ਗਿਆ। ਇਹ ਜਾਣਕਾਰੀ ਵੀਰਵਾਰ ਨੂੰ ਟੋਰਾਂਟੋ ਪੁਲਿਸ ਦੀ ਤਰਜ਼ਮਾਨ ਨੇ ਦਿੱਤੀ। ਉਨ੍ਹਾਂ ਆਖਿਆ ਕਿ ਇਸ ਸਬੰਧ ਵਿੱਚ ਮੁਜਰਮਾਨਾਂ ਜਾਂਚ ਮੀਡੀਆ ਵੱਲੋਂ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕੀਤੇ ਜਾਣ ਤੋਂ ਬਾਅਦ ਹੀ ਲਾਂਚ ਕੀਤੀ ਗਈ। ਪੁਲਿਸ ਵੱਲੋਂ ਕੁੱਝ ਵੇਰਵੇ ਵੀ ਜਾਰੀ ਕੀਤੇ ਗਏ ਤੇ ਦੱਸਿਆ ਗਿਆ ਕਿ ਇਹ ਜਾਂਚ ਸੇਂਟ ਮਾਈਕਲਜ਼ ਕਾਲਜ ਸਕੂਲ ਨਾਲ ਸਬੰਧਤ ਹੈ। ਇਹ ਇੱਕਲਾ ਲੜਕਿਆਂ ਦਾ ਕੈਥੋਲਿਕ ਸਕੂਲ ਹੈ ਜਿੱਥੇ 7ਵੀਂ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ। ਪੁਲਿਸ ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਇਸ ਕਥਿਤ ਹਮਲੇ ਦੀ ਵੀਡੀਓ ਵੀ ਵਾਇਰਲ ਕੀਤੀ ਗਈ ਹੈ। ਬੁੱਧਵਾਰ ਰਾਤ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪੁਲਿਸ ਨੇ ਆਖਿਆ ਕਿ ਚਾਈਲਡ ਐਕਸਪਲੌਏਟੇਸ਼ਨ ਸੈਕਸ਼ਨ ਵਿਭਾਗ ਦੇ ਜਾਂਚਕਾਰਾਂ ਨੇ ਇਹ ਪਤਾ ਲਾਇਆ ਹੈ ਕਿ ਵੀਡੀਓ ਚਾਈਲਡ ਪੋਰਨੋਗ੍ਰਾਫੀ ਦੀ ਪਰਿਭਾਸ਼ਾ ਨਾਲ ਮੇਲ ਖਾਂਦੀ ਹੈ। ਵਿਭਾਗ ਵੱਲੋਂ ਇਹ ਵੀ ਆਖਿਆ ਗਿਆ ਹੈ ਕਿ ਜਿਸ ਕਿਸੇ ਕੋਲ ਵੀ ਇਸ ਵੀਡੀਓ ਦੀ ਕੋਈ ਕਾਪੀ ਹੈ ਉਹ ਇਸ ਨੂੰ ਫੌਰਨ ਡਲੀਟ ਕਰ ਦੇਵੇ। ਇਸ ਮਾਮਲੇ ਉੱਤੇ ਟਿੱਪਣੀ ਕੀਤੇ ਜਾਣ ਦੀ ਬੇਨਤੀ ਉੱਤੇ ਸਕੂਲ ਵੱਲੋਂ ਹਾਲ ਦੀ ਘੜੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਪਰ ਸਕੂਲ ਵੱਲੋਂ ਮਾਪਿਆਂ ਨੂੰ ਲਿਖੀ ਚਿੱਠੀ ਵਿੱਚ ਇਹ ਆਖਿਆ ਗਿਆ ਹੈ ਕਿ ਪ੍ਰਸ਼ਾਸਕਾਂ ਨੂੰ ਦੋ ਬੇਹੱਦ ਗੰਭੀਰ ਮਾਮਲਿਆਂ ਬਾਰੇ ਪਤਾ ਲੱਗਿਆ ਹੈ, ਜੋ ਕਿ ਕੈਂਪਸ ਵਿੱਚ ਵਾਪਰੇ ਹਨ ਤੇ ਇਹ ਵਿਦਿਆਰਥੀਆਂ ਦੇ ਕੋਡ ਆਫ ਕੰਡਕਟ ਦੀ ਸਰਾਸਰ ਉਲੰਘਣਾਂ ਕਰਦੇ ਹਨ। ਸਕੂਲ ਨੇ ਇਹ ਵੀ ਲਿਖਿਆ ਹੈ ਕਿ ਹਰ ਪੱਖੋਂ ਇਹ ਮਾਮਲੇ ਸਕੂਲ ਦੀਆਂ ਕਦਰਾਂ ਕੀਮਤਾਂ ਨਾਲ ਮੇਲ ਨਹੀਂ ਖਾਂਦੇ ਤੇ ਨਾ ਹੀ ਸਾਡੇ ਵਿਦਿਆਰਥੀਆਂ ਦੀ ਸਿਹਤ ਲਈ ਹੀ ਠੀਕ ਹਨ। ਇਸ ਤਰ੍ਹਾਂ ਦਾ ਵਿਵਹਾਰ ਸਕੂਲ ਵਿੱਚ ਕਿਸੇ ਵੀ ਹਾਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਕੂਲ ਨੇ ਆਖਿਆ ਕਿ ਇਨ੍ਹਾਂ ਦੋਵਾਂ ਮਾਮਲਿਆਂ ਬਾਰੇ ਉਨ੍ਹਾਂ ਨੂੰ ਸੋਮਵਾਰ ਨੂੰ ਪਤਾ ਲੱਗਿਆ ਤੇ ਉਨ੍ਹਾਂ ਪੁਲਿਸ ਨੂੰ ਜਾਣਕਾਰੀ ਦੇਣ ਦੇ ਨਾਲ ਨਾਲ ਸਬੰਧਤ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮਿਲ ਕੇ ਆਪਣੀ ਪੱਧਰ ਉੱਤੇ ਜਾਂਚ ਵੀ ਸ਼ੁਰੂ ਕਰ ਦਿੱਤੀ। ਆਪਣੀ ਵੈੱਬਸਾਈਟ ਉੱਤੇ ਪੋਸਟ ਬਿਆਨ ਵਿੱਚ ਸਕੂਲ ਨੇ ਆਖਿਆ ਕਿ ਇਸ ਸਬੰਧ ਵਿੱਚ ਤੇਜ਼ੀ ਨਾਲ ਅਨੁਸ਼ਾਸਕੀ ਕਾਰਵਾਈ ਕੀਤੀ ਗਈ ਤੇ ਵਿਦਿਆਰਥੀਆਂ ਨੂੰ ਕੱਢ ਦਿੱਤਾ ਗਿਆ।

 
 

Tags :


Des punjab
Shane e punjab
Des punjab