DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ: ਹਾਈਡਰੋ ਪੋਲ ਵਿੱਚ ਟੀਟੀਸੀ ਬੱਸ ਦੇ ਟਕਰਾ ਜਾਣ ਕਾਰਨ 24 ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ
Date : 2018-11-15 PM 12:24:26 | views (46)

 ਟੋਰਾਂਟੋ,  ਡੇਵਨਪੋਰਟ ਰੋਡ ਤੇ ਬਾਥਰਸਟ ਸਟਰੀਟ ਦੇ ਦੱਖਣਪੱਛਮੀ ਕੌਰਨਰ ਉੱਤੇ ਸਥਿਤ ਹਾਈਡਰੋ ਪੋਲ ਵਿੱਚ ਟੀਟੀਸੀ ਬੱਸ ਦੇ ਟਕਰਾ ਜਾਣ ਕਾਰਨ 24 ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ। ਟੋਰਾਂਟੋ ਪੁਲਿਸ ਦੀ ਤਰਜ਼ਮਾਨ ਕਟਰੀਨਾ ਐਰੋਗਾਂਤੇ ਅਨੁਸਾਰ ਜਦੋਂ ਹਾਦਸਾ ਵਾਪਰਿਆ ਤਾਂ ਉਸ ਸਮੇਂ 30 ਯਾਤਰੀ ਬੱਸ ਵਿੱਚ ਸਵਾਰ ਸਨ। ਉਨ੍ਹਾਂ ਦੱਸਿਆ ਕਿ ਹਾਦਸਾ ਕਿਸ ਤਰ੍ਹਾਂ ਵਾਪਰਿਆ ਇਸ ਬਾਰੇ ਅਜੇ ਵੀ ਜਾਂਚ ਚੱਲ ਰਹੀ ਹੈ। ਕਿਸੇ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੀ ਖਬਰ ਨਹੀਂ ਹੈ ਪਰ ਇਲਾਜ ਲਈ 24 ਦੇ 24 ਯਾਤਰੀਆਂ ਨੂੰ ਹਸਪਤਾਲ ਲਿਜਾਇਆ ਗਿਆ। ਟੋਰਾਂਟੋ ਹਾਈਡਰੋ ਖੰਭੇ ਦੀ ਮੁਰੰਮਤ ਕਰ ਰਹੀ ਹੈ। ਇਸ ਇਲਾਕੇ ਵਿੱਚ ਟਰੈਫਿਕ ਲਾਈਟਾਂ ਵਿੱਚ ਥੋੜ੍ਹੀ ਦਿੱਕਤ ਲੋਕਾਂ ਨੂੰ ਮਹਿਸੂਸ ਹੋ ਸਕਦੀ ਹੈ।

 
 

Tags :


Des punjab
Shane e punjab
Des punjab