DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ : 30 ਨਵੰਬਰ ਨੂੰ ਯੂਐਸ-ਮੈਕਸਿਕੋ-ਕੈਨੇਡਾ ਸਮਝੌਤੇ ਉੱਤੇ ਰਸਮੀ ਤੌਰ ਉੱਤੇ ਦਸਤਖ਼ਤ ਕੀਤੇ ਜਾਣਗੇ :ਟਰੂਡੋ
Date : 2018-11-13 PM 12:06:01 | views (42)

 ਵਾਸਿ਼ੰਗਟਨ,ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਮਹੀਨੇ ਦੇ ਮੁੱਕਣ ਦਾ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਆਸ ਹੈ ਕਿ ਕੈਨੇਡਾ ਤੇ ਅਮਰੀਕਾ ਵਿਚਲੇ ਟੈਰਿਫ ਵਿਵਾਦ ਨੂੰ ਉਦੋਂ ਤੱਕ ਸੁਲਝਾ ਲਿਆ ਜਾਵੇਗਾ। 30 ਨਵੰਬਰ ਨੂੰ ਬਿਊਨਸ ਏਅਰਜ਼ ਵਿੱਚ ਹੋਣ ਜਾ ਰਹੀ ਦੋ ਰੋਜ਼ਾ ਜੀ20 ਸਿਖਰ ਵਾਰਤਾ ਦੌਰਾਨ ਯੂਐਸ-ਮੈਕਸਿਕੋ-ਕੈਨੇਡਾ ਸਮਝੌਤੇ ਉੱਤੇ ਰਸਮੀ ਤੌਰ ਉੱਤੇ ਦਸਤਖ਼ਤ ਕੀਤੇ ਜਾਣਗੇ ਤੇ ਤਿੰਨਾਂ ਦੇਸ਼ਾਂ ਦੇ ਇਸ ਵਿੱਚ ਹਿੱਸਾ ਲੈਣ ਦੀ ਸੰਭਾਵਨਾ ਹੈ। ਕੈਨੇਡਾ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਜੇ ਸਟੀਲ ਤੇ ਐਲੂਮੀਨੀਅਮ ਟੈਰਿਫ ਲਾਗੂ ਰਹਿਣਗੇ ਤਾਂ ਉਨ੍ਹਾਂ ਲਈ ਇਸ ਡੀਲ ਵਿੱਚ ਦਿਲਚਸਪੀ ਘੱਟ ਜਾਵੇਗੀ।  ਪੈਰਿਸ ਵਿੱਚ ਇੱਕ ਨਿਊਜ਼ ਕਾਨਫਰੰਸ ਵਿੱਚ ਟਰੂਡੋ ਨੇ ਆਖਿਆ ਕਿ ਅਜੇ ਵੀ ਇਸ ਵਿੱਚ ਤਬਦੀਲੀ ਲਿਆਉਣ ਨੂੰ ਸਮਾਂ ਲੱਗੇਗਾ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਨ ਵੱਲੋਂ ਸ਼ੁੱਕਰਵਾਰ ਨੂੰ ਆਯੋਜਿਤ ਡਿਨਰ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਹੋਈ ਗੱਲਬਾਤ ਦੇ ਸਬੰਧ ਵਿੱਚ ਟਰੂਡੋ ਨੇ ਆਖਿਆ ਕਿ ਉਨ੍ਹਾਂ ਇਹ ਮੁੱਦਾ ਉਸ ਸਮੇਂ ਉਠਾਇਆ ਸੀ। ਇੱਕ ਸਰਕਾਰੀ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਟਰੂਡੋ ਨੇ ਇਸ ਮੁਲਾਕਾਤ ਵਿੱਚ ਟਰੰਪ ਨੂੰ ਇਹ ਸਪਸ਼ਟ ਕਰ ਦਿੱਤਾ ਕਿ ਟੈਰਿਫਜ਼ ਨਾਲ ਦੋਵਾਂ ਪਾਸਿਆਂ ਦੇ ਕੰਜਿ਼ਊਮਰਜ਼ ਤੇ ਉਤਪਾਦਕਾਂ ਨੂੰ ਨੁਕਸਾਨ ਹੋ ਰਿਹਾ ਹੈ। ਟਰੂਡੋ ਨੇ ਆਖਿਆ ਕਿ ਸਟੀਲ ਤੇ ਐਲੂਮੀਨੀਅਮ ਟੈਰਿਫ ਦਾ ਮੁੱਦਾ ਕੈਨੇਡੀਅਨਾਂ ਲਈ ਚਿੰਤਾ ਦਾ ਮੁੱਖ ਵਿਸ਼ਾ ਹੈ ਤੇ ਅਜਿਹਾ ਹੀ ਹਾਲ ਕਈ ਅਮਰੀਕੀ ਨਾਗਰਿਕਾਂ ਤੇ ਕੰਪਨੀਆਂ ਦਾ ਵੀ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਜਦੋਂ ਉਹ ਮਹੀਨੇ ਦੇ ਅੰਤ ਵਿੱਚ ਅਰਜਨਟੀਨਾ ਵਿੱਚ ਹੋਣ ਜਾ ਰਹੀ ਜੀ20 ਸਿਖਰ ਵਾਰਤਾ ਵਿੱਚ ਮਿਲਣਗੇ ਉਦੋਂ ਤੱਕ ਇਹ ਮੁੱਦਾ ਹੱਲ ਹੋ ਚੁੱਕਿਆ ਹੋਵੇਗਾ। ਅਮਰੀਕਾ ਵਿੱਚ ਕੈਨੇਡਾ ਦੇ ਸਫੀਰ ਡੇਵਿਡ ਮੈਕਨਾਟਨ ਨੇ ਪਿਛਲੇ ਹਫਤੇ ਇੱਕ ਇੰਟਰਵਿਊ ਵਿੱਚ ਆਖਿਆ ਕਿ ਟੈਰਿਫ ਮੁੱਦੇ ਉੱਤੇ ਉੱਚ ਪੱਧਰੀ ਗੱਲਬਾਤ ਹੋਈ ਹੈ ਤੇ ਉਨ੍ਹਾਂ ਆਖਿਆ ਕਿ ਉਹ ਰਸਮੀ ਤੌਰ ਉੱਤੇ ਇਸ ਬਾਬਤ ਗੱਲਬਾਤ ਮੁੜ ਲੀਹ ਉੱਤੇ ਲਿਆਉਣ ਲਈ ਅਮਰੀਕਾ ਦੇ ਟਰੇਡ ਜ਼ਾਰ ਰੌਬਰਟ ਲਾਈਥਜ਼ਰ ਨੂੰ ਸੱਦਾ ਵੀ ਦੇ ਚੁੱਕੇ ਹਨ। ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਅਮਰੀਕਾ ਕੈਨੇਡੀਅਨ ਐਕਸਪੋਰਟ ਉੱਤੇ ਕੋਟਾ ਲਾਉਣ ਦੀ ਮੰਗ ਕਰ ਰਿਹਾ ਹੈ ਤੇ ਕੈਨੇਡਾ ਇਸ ਦੇ ਹੱਕ ਵਿੱਚ ਨਹੀਂ ਹੈ।


Tags :


Des punjab
Shane e punjab
Des punjab