DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ : 17 ਸਾਲਾ ਯਹੂਦੀ ਲੜਕਿਆਂ ਦੇ ਗਰੁੱਪ ਉੱਤੇ ਹਮਲਾ ਹੋਣ ਦੇ ਮਾਮਲੇ ਦੀ ਟੋਰਾਂਟੋ ਪੁਲਿਸ ਵੱਲੋਂ ਜਾਂਚ
Date : 2018-11-13 PM 12:02:11 | views (30)

 ਟੋਰਾਂਟੋ, ਐਤਵਾਰ ਸ਼ਾਮ ਨੂੰ ਉੱਤਰੀ ਟੋਰਾਂਟੋ ਵਿੱਚ ਧਾਰਮਿਕ ਕੱਪੜੇ ਪਾਈ ਜਾ ਰਹੇ 17 ਸਾਲਾ ਯਹੂਦੀ ਲੜਕਿਆਂ ਦੇ ਗਰੁੱਪ ਉੱਤੇ ਹਮਲਾ ਹੋਣ ਦੇ ਮਾਮਲੇ ਦੀ ਟੋਰਾਂਟੋ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਡਾਕੇ ਤੇ ਹੇਟ ਕ੍ਰਾਈਮ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਚਾਰ ਲੜਕੇ ਲਾਰੈਂਸ ਐਵਨਿਊ ਵੈਸਟ ਦੇ ਦੱਖਣ ਵੱਲ ਸਥਿਤ ਬਲਾਕ ਵਿੱਚ ਫੇਅਰਹੋਮ ਐਵਨਿਊ ਤੇ ਬਾਥਰਸਟ ਸਟਰੀਟ ਇਲਾਕੇ ਵਿੱਚ ਜਾ ਰਹੇ ਸਨ ਜਦੋਂ ਨੌਂ ਹੋਰ ਟੀਨੇਜਰਜ਼ ਦਾ ਇੱਕ ਗਰੁੱਪ ਉਨ੍ਹਾਂ ਦੇ ਕੋਲੋਂ ਲੰਘਿਆ। ਦੂਜੇ ਗਰੁੱਪ ਨੇ ਯਹੂਦੀ ਲੜਕਿਆਂ ਦੇ ਧਰਮ ਬਾਰੇ ਭੱਦੀਆਂ ਟਿੱਪਣੀਆਂ ਕੀਤੀਆਂ ਤੇ ਉਨ੍ਹਾਂ ਦੇ ਕੱਪੜਿਆਂ ਦਾ ਵੀ ਮਜ਼ਾਕ ਉਡਾਇਆ। ਪੁਲਿਸ ਨੇ ਦੱਸਿਆ ਕਿ ਫਿਰ ਉਨ੍ਹਾਂ ਨੇ 17 ਸਾਲਾ ਲੜਕਿਆਂ ਵਿੱਚੋਂ ਦੋ ਉੱਤੇ ਹਮਲਾ ਬੋਲ ਦਿੱਤਾ ਤੇ ਉਨ੍ਹਾਂ ਨੂੰ ਮੁੱਕੇ ਮਾਰੇ ਤੇ ਠੁੱਡੇ ਵੀ ਮਾਰੇ। ਇਸ ਤੋਂ ਬਾਅਦ ਇੱਕ ਲੜਕੇ ਕੋਲੋਂ ਐਨਕਾਂ ਵੀ ਖੋਹ ਲਈਆਂ ਗਈਆਂ। ਪੁਲਿਸ ਨੇ ਦੱਸਿਆ ਕਿ 17 ਸਾਲਾ ਇਹ ਲੜਕੇ ਦੂਜੇ ਗਰੁੱਪ ਨੂੰ ਨਹੀਂ ਸਨ ਜਾਣਦੇ। ਜਦੋਂ ਇਹ ਕਥਿਤ ਹਮਲਾ ਹੋਇਆ ਉਸ ਤੋਂ ਬਾਅਦ ਮਸ਼ਕੂਕ ਅੱਡ ਹੋ ਗਏ ਤੇ ਇਲਾਕੇ ਵਿੱਚੋਂ ਫਰਾਰ ਹੋ ਗਏ। ਪੁਲਿਸ ਰਾਤੀਂ 8:00 ਵਜੇ ਮੌਕੇ ਉੱਤੇ ਪਹੁੰਚੀ ਤੇ ਇੱਕ 17 ਸਾਲਾ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ। ਯੂਥ ਕ੍ਰਿਮੀਨਲ ਜਸਟਿਸ ਐਕਟ ਤਹਿਤ ਉਸ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਗਈ। ਹੋਰਨਾਂ ਮਸ਼ਕੂਕਾਂ ਦਾ ਕੋਈ ਹੋਰ ਵੇਰਵਾ ਵੀ ਜਾਰੀ ਨਹੀਂ ਕੀਤਾ ਗਿਆ। ਬੱਸ ਇਹੋ ਦੱਸਿਆ ਗਿਆ ਕਿ ਉਹ ਸਾਰੇ ਨਿੱਕੀ ਉਮਰ ਦੇ ਹੀ ਸਨ।


Tags :


Des punjab
Shane e punjab
Des punjab