DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ : ਸਖ਼ਤ ਮੁਕਾਬਲੇ ਵਿੱਚ ਕਿਰਸਟੀਨਾ ਨੇ ਮੈਕਸੈਲੀ ਨੂੰ ਦਿੱਤੀ ਸਿ਼ਕਸਤ
Date : 2018-11-13 PM 12:00:27 | views (28)

 ਐਰੀਜ਼ੋਨਾ, ਡੈਮੋਕ੍ਰੈਟ ਕਿਰਸਟੀਨਾ ਸਿਨੇਮਾ ਨੂੰ ਐਰੀਜ਼ੋਨਾ ਵਿੱਚ ਅਮਰੀਕੀ ਸੈਨੇਟ ਚੋਣਾਂ ਵਿੱਚ ਰਿਪਬਲਿਕਨ ਮਾਰਥਾ ਮੈਕਸੈਲੀ ਨੂੰ ਹਰਾਉਣ ਲਈ ਕਾਫੀ ਸਖ਼ਤ ਮੁਕਾਬਲਾ ਕਰਨਾ ਪਿਆ। ਇਸ ਸਟੇਟ ਵਿੱਚ ਪਿਛਲੇ 30 ਸਾਲਾਂ ਵਿੱਚ ਕਦੇ ਵੀ ਡੈਮੋਕ੍ਰੈਟਿਕ ਸੈਨੇਟਰ ਨਹੀਂ ਸੀ ਚੁਣਿਆ ਗਿਆ। ਐਰੀਜ਼ੋਨਾ ਦੇ ਨਤੀਜੇ ਦੇ ਬਾਵਜੂਦ, ਰਿਪਬਲਿਕਨ 100 ਮੈਂਬਰੀ ਸੈਨੇਟ ਦਾ ਨਿਯੰਤਰਣ ਆਪਣੇ ਕੋਲ ਹੀ ਰੱਖਣਗੇ। ਡੈਮੋਕ੍ਰੈਟਸ ਵੱਲੋਂ ਜਿੱਤੀਆਂ ਗਈਆਂ 47 ਸੀਟਾਂ ਦੇ ਮੁਕਾਬਲੇ ਰਿਪਬਲਿਕਨਾਂ ਨੇ 51 ਸੀਟਾਂ ਜਿੱਤੀਆਂ ਹਨ। ਫਲੋਰਿਡਾ ਤੇ ਮਿਸੀਸਿਪੀ ਦੇ ਨਤੀਜੇ ਆਉਣੇ ਅਜੇ ਵੀ ਬਾਕੀ ਹਨ। ਅਮਰੀਕੀ ਨੁਮਾਇੰਦਾ ਤੇ ਸਾਬਕਾ ਸਮਾਜ ਸੇਵਕ 42 ਸਾਲਾ ਸਿਨੇਮਾ ਐਰੀਜ਼ੋਨਾ ਦੀ ਪਹਿਲੀ ਮਹਿਲਾ ਸੈਨੇਟਰ ਬਣੀ ਹੈ। ਉਹ ਰਿਪਬਲਿਕਨ ਜੈੱਫ ਫਲੇਕ ਦੀ ਜਾਨਸ਼ੀਨ ਹੋਵੇਗੀ, ਜੋ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਸਖਤ ਆਲੋਚਕ ਹਨ।ਸੋਮਵਾਰ ਰਾਤ ਨੂੰ ਸਿਨੇਮਾ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਇਹ ਕੋਈ ਸੌਖਾ ਰਾਹ ਨਹੀਂ ਹੈ ਤੇ ਇਹ ਰਾਤੋ ਰਾਤ ਨਹੀਂ ਹੋਵੇਗਾ। ਉਨ੍ਹਾਂ ਆਖਿਆ ਕਿ ਆਪਣੇ ਦਰਪੇਸ਼ ਚੁਣੌਤੀਆਂ ਦਾ ਅਸੀਂ ਰਲ ਕੇ ਸਾਹਮਣਾ ਕਰਾਂਗੇ ਤੇ ਇਨ੍ਹਾਂ ਮਸਲਿਆਂ ਨੂੰ ਹੱਲ ਕਰਾਂਗੇ।


Tags :


Des punjab
Shane e punjab
Des punjab