DES PANJAB Des punjab E-paper
Editor-in-chief :Braham P.S Luddu, ph. 403-293-9393
ਸੁਪਰਹੀਰੋਜ਼ ਦੇ ਜਨਮਦਾਤਾ ਸਟੇਨ ਲੀ ਦਾ 95 ਸਾਲ ਦੀ ਉਮਰ 'ਚ ਦਿਹਾਂਤ
Date : 2018-11-13 AM 11:44:48 | views (28)

 ਦੁਨੀਆ ਭਰ ਨੂੰ 'ਸਪਾਈਡਰ ਮੈਨ', 'ਆਯਰਨ ਮੈਨ', 'ਦਿ ਹਲਕ' ਵਰਗੇ ਸੁਪਰਹੀਰੋਜ਼ ਦੀ ਸੌਗਾਤ ਦੇਣ ਵਾਲੇ ਸਟੇਨ ਲੀ ਦਾ 95 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਹ ਮਾਰਵਲ ਕਾਮਿਕ ਬੁੱਕ ਦੇ ਸਾਬਕਾ ਰਾਈਟਰ ਅਤੇ ਐਡੀਟਰ ਸਨ। ਉਨ੍ਹਾਂ ਦੇ ਕਾਮਿਕ ਕਿਰਦਾਰਾਂ ਨੂੰ ਫਿਲਮਾਂ ਰਾਹੀਂ ਵੀ ਪੇਸ਼ ਕੀਤਾ ਗਿਆ। ਉਹ ਪਿਛਲੇ ਕੁਝ ਸਾਲਾਂ ਤੋਂ ਕਈ ਬੀਮਾਰੀਆਂ ਨਾਲ ਜੂਝ ਰਹੇ ਸਨ ਤੇ ਉਨ੍ਹਾਂ ਦਾ ਸੋਮਵਾਰ ਨੂੰ ਇਕ ਨਿਜੀ ਹਸਪਤਾਲ 'ਚ ਦਿਹਾਂਤ ਹੋ ਗਿਆ। ਸਟੇਨ ਲੀ ਦੀ ਬੇਟੀ ਨੇ ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਸ਼ੇਅਰ ਕੀਤੀ। ਹਾਲਾਂਕਿ ਉਸ ਨੇ ਸਟੇਨ ਲੀ ਦੇ ਦਿਹਾਂਤ ਦਾ ਕਾਰਨ ਨਹੀਂ ਦੱਸਿਆ ।


Tags :


Des punjab
Shane e punjab
Des punjab