DES PANJAB Des punjab E-paper
Editor-in-chief :Braham P.S Luddu, ph. 403-293-9393
ਪ੍ਰਦੂਸ਼ਣ ਵਧਿਆ ਤਾਂ ਪੈਟਰੋਲ-ਡੀਜ਼ਲ ਨਾਲ ਚਲਣ ਵਾਲੇ ਨਿੱਜੀ ਵਾਹਨ ਵੀ ਹੋਣਗੇ ਬੰਦ
Date : 2018-11-13 AM 11:40:41 | views (29)

 ਨਵੀਂ ਦਿੱਲੀ, ਪ੍ਰਦੂਸ਼ਣ 'ਚ ਕਮੀ ਨੂੰ ਦੇਖਦੇ ਹੋਏ ਵਾਤਾਵਰਣ ਪ੍ਰਦੂਸ਼ਣ ਰੋਕਥਾਮ ਅਥਾਰਟੀ (ਇਪਕਾ) ਨੇ ਸੋਮਵਾਰ ਨੂੰ ਸਵੇਰੇ ਛੇ ਤੋਂ ਸ਼ਾਮ ਛੇ ਵਜੇ ਤੱਕ ਨਿਰਮਾਣ ਕੰਮ 'ਤੇ ਲੱਗੀ ਰੋਕ ਹਟਾ ਦਿੱਤੀ। ਇਸਦੇ ਨਾਲ ਹੀ ਭਾਰੀ ਵਾਹਨਾਂ ਨੂੰ ਇਕ ਰਾਤ ਲਈ ਦਿੱਲੀ 'ਚ ਦਾਖਲੇ ਦੀ ਇਜਾਜਤ ਦੇ ਦਿੱਤੀ। ਹਾਲਾਂਕਿ ਇਪਕਾ ਨੇ ਇਹ ਵੀ ਕਿਹਾ ਕਿ ਜੇਕਰ ਹਵਾ ਹੋਰ ਜ਼ਹਿਰੀਲੀ ਹੋਈ ਤਾਂ ਪੈਟਰੋਲ-ਡੀਜ਼ਲ ਵਾਹਨ ਬੰਦ ਕਰ ਦਿੱਤੇ ਜਾਣਗੇ ਅਤੇ ਸਿਰਫ ਸੀਐਨਜੀ ਵਾਹਨਾਂ ਨੂੰ ਹੀ ਚੱਲਣ ਦੀ ਇਜਾਜਤ ਦਿੱਤੀ ਜਾਵੇਗੀ।

ਸ਼ਰਤਾਂ 'ਚ ਢਿੱਲ : ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਸੋਮਵਾਰ ਨੂੰ ਕਈ ਵਿਭਾਗਾਂ ਨਾਲ ਮੀਟਿੰਗ ਕਰਕੇ ਦਿੱਲੀ-ਐਨਸੀਆਰ 'ਚ ਪ੍ਰਦੂਸ਼ਣ ਦੀ ਸਥਿਤੀ ਦੀ ਸਮੀਖਿਆ ਕੀਤੀ। ਹਵਾ 'ਚ ਸੁਧਾਰ ਦੇ ਸੰਕੇਤ ਨੂੰ ਦੇਖਦੇ ਹੋਏ ਪਾਬੰਦੀਆਂ 'ਚ ਕੁਝ ਸ਼ਰਤਾਂ ਨਾਲ ਛੋਟ ਦੇਣ ਦੀ ਸਿਫਾਰਸ਼ ਕੀਤੀ ਗਈ।
ਨਿੱਜੀ ਵਾਹਨਾਂ 'ਤੇ ਲੱਗ ਸਦਕੀ ਹੈ ਰੋਕ : ਇਪਕਾ ਨੇ ਕਿਹਾ ਕਿ ਜੇਕਰ ਦਿੱਲੀ ਦੀ ਹਵਾ ਲਗਾਤਾਰ ਬਹੁਤ ਖਰਾਬ ਅਤੇ ਗੰਭੀਰ ਸ਼ੇ੍ਰਣੀ 'ਚ ਰਹਿੰਦੀ ਹੈ ਤਾਂ ਨਿੱਜੀ ਤੇ ਵਾਪਰਿਕ ਵਾਹਨਾਂ 'ਤੇ ਰੋਕ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚੇਗਾ। ਸੀਐਨਜੀ ਵਾਹਨਾਂ 'ਤੇ ਸਟੀਕਰ ਲੱਗੇ ਹੋਏ ਹਨ। ਜਨਤਕ ਟਰਾਂਸਪੋਰਟ 'ਚ ਵੀ ਉਨ੍ਹਾਂ ਦੀ ਸਭ ਤੋਂ ਜਿ਼ਆਦਾ ਵਰਤੋਂ ਹੁੰਦੀ ਹੈ। ਇਸ ਲਈ ਸੀਐਨਜੀ ਵਾਹਨ ਹੀ ਚਲਣਗੇ। ਸਵੇਰੇ ਛੇ ਤੋਂ ਸ਼ਾਮ ਛੇ ਵਜੇ ਤੱਕ ਹੋਣਗੇ ਨਿਰਮਾਣ ਕੰਮ : ਅਧਿਐਨ 'ਚ ਪਤਾ ਲੱਗਿਆ ਕਿ ਦਿਨ ਦੀ ਬਜਾਏ ਰਾਤ 'ਚ ਹਵਾ ਦਾ ਮਿਆਰ ਜਿ਼ਆਦਾ ਖਰਾਬ ਹੋ ਰਿਹਾ ਹੈ। ਇਸ ਲਈ ਦਿੱਲੀ 'ਚ ਸਵੇਰੇ ਛੇ ਤੋਂ ਸ਼ਾਮ ਛੇ ਵਜੇ ਤੱਕ ਨਿਰਮਾਣ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਗਈ ਹੈ। ਇਸ ਨੂੰ ਵੱਡੀ ਰਾਹਤ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਕਿਉਂਕਿ, ਨਿਰਮਾਣ ਕੰਮਾਂ 'ਤੇ ਪਾਬੰਦੀ ਨਾਲ ਸੈਂਕੜੇ ਸਰਕਾਰੀ ਕੰਮ ਵੀ ਠੱਪ ਹੋ ਗਏ ਸਨ।
ਸੀਮਾ 'ਤੇ ਫਸੇ ਟਰੱਕਾਂ ਦੇ ਦਾਖਲੇ ਦੀ ਇਜਾਜਤ : ਦਿੱਲੀ ਦੀ ਸੀਮਾ 'ਤੇ ਖੜ੍ਹੇ ਇਕ ਹਜ਼ਾਰ ਤੋਂ ਜਿ਼ਆਦਾ ਭਾਰੀ ਵਾਹਨਾਂ ਨੂੰ ਸੋਮਵਾਰ ਰਾਤ ਦਿੱਲੀ 'ਚ ਦਾਖਲੇ ਦੀ ਇਜਾਜਤ ਦੇ ਦਿੱਤੀ ਗਈ। ਜਾਮ ਨਾ ਲੱਗੇ ਇਸ ਲਈ ਇਪਕਾ ਨੇ ਇਨ੍ਹਾਂ ਨੂੰ ਟੋਲ ਟੈਕਸ ਅਤੇ ਗਰੀਨ ਟੈਕਸ ਦੀ ਵਸੂਲੀ ਤੋਂ ਵੀ ਛੂਟ ਦੇ ਦਿੱਤੀ ਹੈ। ਬੂੰਦਾਬਾਂਦੀ ਨਾਲ ਅੱਜ ਹਵਾਂ 'ਚ ਸੁਧਾਰ ਦੇ ਆਸਾਰ
ਇਪਕਾ ਨੇ ਅਗਲੇ ਦੋ ਦਿਨਾਂ 'ਚ ਪ੍ਰਦੂਸ਼ਣ ਦੀ ਸਥਿਤੀ ਸੁਧਾਰਨ ਦੀ ਉਮੀਦ ਪ੍ਰਗਟਾਈ ਹੈ। ਸੀਪੀਸੀਬੀ ਮੁਤਾਬਕ 13 ਅਤੇ 14 ਨਵੰਬਰ ਨੂੰ ਹਵਾ ਦੀ ਗਤੀ 'ਚ ਵਾਧਾ ਹੋਵੇਗਾ ਅਤੇ ਬੂੰਦਾਬਾਂਦੀ ਹੋਣ ਨਾਲ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੇ ਆਸਾਰ ਹਨ। ਸੀਪੀਸੀਬੀ ਦੇ ਅੰਕੜਿਆਂ ਮੁਤਾਬਕ, ਦਿੱਲੀ ਦਾ ਹਵਾਂ ਮਿਆਰ ਸੂਚਿਕ ਅੰਕ 405 ਦਰਜ ਕੀਤਾ ਗਿਆ ਜੋ ‘ਗੰਭੀਰ’ ਸ਼ੇ੍ਰਣੀ 'ਚ ਆਉਂਦਾ ਹੈ। ਹਵਾਂ 'ਚ ਅਤਿਸੂਖਮ ਕਣਾਂ -ਪੀਐਮ 2.5 ਦਾ ਪੱਧਰ 262 ਦਰਜ ਕੀਤਾ ਗਿਆ, ਜਦੋਂਕਿ ਪੀਐਮ 10 ਦਾ ਪੱਧਰ 460 ਦਰਜ ਕੀਤਾ ਗਿਆ। ਇਹ ਸਿਹਤ ਲਈ ਕਾਫੀ ਖਤਰਨਾਕ ਹੈ।

Tags :


Des punjab
Shane e punjab
Des punjab