DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ: ਬੰਬਾਰਡੀਅਰ ਇਨਕਾਰਪੋਰੇਸ਼ਨ ਅਗਲੇ 12 ਤੋਂ 18 ਮਹੀਨਿਆਂ ਵਿੱਚ 5,000 ਤੋਂ ਵੱਧ ਕਾਮਿਆਂ ਦੀ ਛਾਂਗੀ ਕਰੇਗੀ।
Date : 2018-11-09 PM 01:02:25 | views (20)

 ਓਨਟਾਰੀਓ,  ਬੰਬਾਰਡੀਅਰ ਇਨਕਾਰਪੋਰੇਸ਼ਨ ਵੱਲੋਂ ਵੀਰਵਾਰ ਨੂੰ ਇਹ ਐਲਾਨ ਕੀਤਾ ਗਿਆ ਹੈ ਕਿ ਅਗਲੇ 12 ਤੋਂ 18 ਮਹੀਨਿਆਂ ਵਿੱਚ ਉਹ 5,000 ਤੋਂ ਵੱਧ ਕਾਮਿਆਂ ਦੀ ਛਾਂਗੀ ਕਰੇਗੀ। ਬੰਬਾਰਡੀਆ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ 3000 ਦੇ ਨੇੜੇ ਤੇੜੇ ਨੌਕਰੀਆਂ ਖਤਮ ਕੀਤੀਆਂ ਜਾਣਗੀਆਂ ਜਿਨ੍ਹਾਂ ਵਿੱਚੋਂ ਬਹੁਤੀਆਂ ਬੰਬਾਰਡੀਅਰ ਦੀ ਹੋਮ ਪ੍ਰੋਵਿੰਸ ਕਿਊਬਿਕ ਤੇ 500 ਓਨਟਾਰੀਓ ਵਿੱਚੋਂ ਖਤਮ ਕੀਤੀਆਂ ਜਾਣਗੀਆਂ। ਯੂਨੀਫਰ ਲੋਕਲ 122, ਜੋ ਕਿ ਡਾਊਨਜ਼ਵਿਊ ਵਿਖੇ 2000 ਯੂਨੀਅਨ ਦੇ ਕਾਮਿਆਂ ਦੀ ਨੁਮਾਇੰਦਗੀ ਕਰਦੇ ਹਨ, ਦੇ ਪ੍ਰੈਜ਼ੀਡੈਂਟ ਸਕੌਟ ਮੈਕਲਮੌਇਲ ਨੇ ਆਖਿਆ ਕਿ ਟੋਰਾਂਟੋ ਵਿੱਚ ਨੌਕਰੀਆਂ ਖੁੱਸਣ ਦੇ ਸਬੰਧ ਵਿੱਚ ਕੋਈ ਗੱਲਬਾਤ ਨਹੀਂ ਹੋਈ। ਦੁਨੀਆਂ ਭਰ ਵਿੱਚ ਕੀਤੀ ਜਾਣ ਵਾਲੀ ਇਹ ਕਟੌਤੀ, ਜੋ ਕਿ ਕੰਪਨੀ ਦੀ ਵਰਕਫੋਰਸ ਦਾ 7 ਫੀ ਸਦੀ ਬਣਦੀ ਹੈ, ਅਸਲ ਵਿੱਚ ਨਵੇਂ ਸਿਰੇ ਤੋਂ ਕੰਪਨੀ ਨੂੰ ਪੈਰਾਂ ਸਿਰ ਕਰਨ ਦੀ ਯੋਜਨਾ ਦਾ ਹਿੱਸਾ ਹੈ। ਇਸ ਦੇ ਨਾਲ ਹੀ ਕੰਪਨੀ ਨੂੰ 900 ਮਿਲੀਅਨ ਡਾਲਰ ਦੀ ਆਮਦਨ ਆਪਣੀ ਸੰਪਤੀ ਵੇਚ ਕੇ ਮਿਲੇਗੀ ਜਿਸ ਨਾਲ ਬੰਬਾਰਡੀਅਰ ਨੂੰ 2021 ਤੱਕ 250 ਮਿਲੀਅਨ ਡਾਲਰ ਦੀ ਬਚਤ ਵੀ ਹੋਵੇਗੀ। ਵੀਰਵਾਰ ਨੂੰ ਕੀਤੇ ਗਏ ਐਲਾਨ ਅਨੁਸਾਰ 20 ਸਾਲਾਂ ਤੋਂ ਡਾਊਨਜ਼ਵਿਊ ਵਿੱਚ ਸਥਿਤ ਕਿਊ400 ਟਰਬੋਪਰੌਪ ਆਪਰੇਸ਼ਨ 300 ਮਿਲੀਅਨ ਅਮਰੀਕੀ ਡਾਲਰ ਵਿੱਚ ਲੌਂਗਵਿਊ ਏਵੀਏਸ਼ਨ ਕੈਪੀਟਲ ਕੋਰ ਨੂੰ ਵੇਚ ਦਿੱਤਾ ਗਿਆ ਹੈ।ਬੰਬਾਰਡੀਅਰ ਨੇ ਆਪਣੇ ਏਅਰਕ੍ਰਾਫਟਸ ਫਲਾਈਟ ਤੇ ਟੈਕਨੀਕਲ ਟਰੇਨਿੰਗ ਬਿਜ਼ਨਸ ਨੂੰ ਵੀ ਸੀਏਈ ਨੂੰ ਵੇਚ ਦਿੱਤਾ ਹੈ ਤੇ ਰਾਇਲਟੀਜ਼ ਦਾ ਮੁਦਰੀਕਰਨ 800 ਮਿਲੀਅਨ ਅਮਰੀਕੀ ਡਾਲਰ ਵਿੱਚ ਕੀਤਾ ਗਿਆ ਹੈ। ਸਿਟੀ ਅਨੁਸਾਰ ਇਹ ਪਲਾਂਟ ਟੋਰਾਂਟੋ ਦਾ ਸੱਭ ਤੋਂ ਵੱਡਾ ਮੈਨੂਫੈਕਚਰਿੰਗ ਆਪਰੇਸ਼ਨ ਹੈ। ਬੰਬਾਰਡੀਅਰ ਜਹਾਜ਼ਾਂ ਦੇ ਨਿਰਮਾਣ ਸਬੰਧੀ ਦੋ ਪ੍ਰੋਗਰਾਮਾਂ ਉੱਤੇ ਕੰਮ ਕਰ ਰਹੀ ਸੀ ਜਿਨ੍ਹਾਂ ਵਿੱਚ ਲਗਾਤਾਰ ਦੇਰ ਹੁੰਦੀ ਰਹੀ ਤੇ ਇਨੇ ਚਿਰ ਨੂੰ ਇਨ੍ਹਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਗਿਆ।  ਹੁਣ ਗਲੋਬਲ 7500 ਪ੍ਰਾਈਵੇਟ ਜੈੱਟ ਅਗਲੇ ਮਹੀਨੇ ਲਾਂਚ ਹੋਣ ਜਾ ਰਹੇ ਹਨ ਤੇ ਇਸ ਨਾਲ ਕੰਪਨੀ ਨੂੰ ਭਾਰੀ ਨਿਵੇਸ਼ ਚੱਕਰ ਤੋਂ ਰਾਹਤ ਮਿਲੇਗੀ। ਬੰਬਾਰਡੀਅਰ ਸੀ-ਸੀਰੀਜ਼ ਯਾਤਰੀ ਜਹਾਜ਼ ਦਾ ਨਿਯੰਤਰਣ ਜੁਲਾਈ ਵਿੱਚ ਏਅਰਬੱਸ ਐਸਈ ਨੂੰ ਦੇ ਦੇਵੇਗੀ, ਇਸ ਨੂੰ ਮੁੜ ਏ220 ਨਾਂ ਦਿੱਤਾ ਗਿਆ ਹੈ। ਬੰਬਾਰਡੀਅਰ ਦੇ ਚੀਫ ਐਗਜ਼ੈਕਟਿਵ ਐਲੇਨ ਬੈਲੇਮੇਅਰ ਵੱਲੋਂ ਇੱਕ ਬਿਆਨ ਜਾਰੀ ਕਰਕੇ ਇਹ ਆਖਿਆ ਗਿਆ ਹੈ ਕਿ ਹੁਣ ਸਾਡੇ ਉੱਤੇ ਨਿਵੇਸ਼ ਦੀ ਚੜ੍ਹੀ ਭਾਰੀ ਪੰਡ ਮੁਕੰਮਲ ਹੋਣ ਜਾ ਰਹੀ ਹੈ ਤੇ ਅਸੀਂ ਹੁਣ ਮੁੜ ਤਰੱਕੀ ਦੀ ਲੀਹ ਉੱਤੇ ਪੈ ਸਕਾਂਗੇ।


Tags :


Des punjab
Shane e punjab
Des punjab