DES PANJAB Des punjab E-paper
Editor-in-chief :Braham P.S Luddu, ph. 403-293-9393
ਪ੍ਰੋ. ਸੁਰੇਸ਼ ਗਰਿਮੇਲਾ ਬਣਨਗੇ ਅਮਰੀਕੀ ‘ਨੈਸ਼ਨਲ ਸਾਇੰਸ ਬੋਰਡ' ਮੈਂਬਰ
Date : 2018-11-09 PM 12:55:26 | views (58)

 ਅਮਰੀਕੀ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੇ ਪ੍ਰੋਫ਼ੈਸਰ ਸੁਰੇਸ਼ ਵੀ. ਗਰਿਮੇਲਾ ਨੂੰ ਦੇਸ਼ ਦੇ ਵੱਕਾਰੀ ‘ਨੈਸ਼ਨਲ ਸਾਇੰਸ ਬੋਰਡ' ਦਾ ਮੈਂਬਰ ਨਿਯੁਕਤ ਕਰਨ ਦੀ ਇੱਛਾ ਪ੍ਰਗਟਾਈ ਹੈ। ਸ੍ਰੀ ਸੁਰੇਸ਼ ਗਰਿਮੇਲਾ ਇੰਡੀਆਨਾ ਸੂਬੇ ਦੀ ਪਰਡਿਊ ਯੂਨੀਵਰਸਿਟੀ ਦੇ ਸਕੂਲ ਆਫ਼ ਮਕੈਨੀਕਲ ਇੰਜੀਨੀਅਰਿੰਗ ਦੇ ਪ੍ਰੋਫ਼ੈਸਰ ਹਨ। ਉਹ ਉਦਯੋਗ/ਯੂਨੀਵਰਸਿਟੀ ਕੋਆਪ੍ਰੇਟਿਵ ਰੀਸਰਚ ਸੈਂਟਰ ਆਫ਼ ਦਿ ਨੈਸ਼ਨਲ ਸਾਇੰਸ ਫ਼ਾਊਂਡੇਸ਼ਨ ਦੇ ‘ਕੂਲਿੰਗ ਟੈਕਨਾਲੋਜੀਸ ਰਿਸਰਚ ਸੈਂਟਰ' ਦੇ ਡਾਇਰੈਕਟਰ ਵੀ ਹਨ। ਵ੍ਹਾਈਟ ਹਾਊਸ ਅਨੁਸਾਰ ਪ੍ਰੋ. ਸੁਰੇਸ਼ ਗਰਿਮੇਲਾ ਨੂੰ ਛੇ ਵਰ੍ਹਿਆਂ ਲਈ ਨੈਸ਼ਨਲ ਸਾਇੰਸ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਜਾਵੇਗਾ। ਇੰਝ ਉਹ 10 ਮਈ, 2024 ਤੱਕ ਇਸ ਅਹੁਦੇ 'ਤੇ ਕਾਇਮ ਰਹਿਣਗੇ। ਉਨ੍ਹਾਂ ਥਰਮਲ ਸਾਇੰਸਜ਼ ਲਈ ਪਾਠਕ੍ਰਮ-ਵਿਕਾਸ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਹੈ। ਪ੍ਰੋ. ਸੁਰੇਸ਼ ਨੇ 1985 'ਚ ਆਈਆਈਟੀ ਚੇਨਈ ਤੋਂ ਮਕੈਨੀਕਲ ਇੰਜੀਨੀਅਰਿੰਗ 'ਚ ਬੀ.ਟੈੱਕ ਦੀ ਡਿਗਰੀ ਹਾਸਲ ਕੀਤੀ ਹੈ। ਸ੍ਰੀ ਟਰੰਪ ਨੇ ਪ੍ਰੋ. ਸੁਰੇਸ਼ ਤੋਂ ਇਲਾਵਾ ਛੇ ਨਿਯੁਕਤੀਆਂ ਹੋਰ ਕੀਤੀਆਂ ਹਨ। ‘ਨੈਸ਼ਨਲ ਸਾਇੰਸ ਫ਼ਾਊਂਡੇਸ਼ਨ' ਅਮਰੀਕਾ 'ਚ ਖੋਜ ਤੇ ਤਕਨੀਕੀ ਕਾਢਾਂ ਕੱਢਣ 'ਚ ਮੋਹਰੀ ਰਹਿੰਦੀ ਹੈ।   


Tags :


Des punjab
Shane e punjab
Des punjab