DES PANJAB Des punjab E-paper
Editor-in-chief :Braham P.S Luddu, ph. 403-293-9393
ਕੁੱਲੂ 'ਚ 10-12 ਨਵੰਬਰ ਨੂੰ ਹੋ ਸਕਦੀ ਭਾਰੀ ਵਰਖਾ ਤੇ ਬਰਫ਼ਬਾਰੀ, ਪੰਜਾਬ 'ਚ ਵੀ ਪੈ ਸਕਦਾ ਮੀਂਹ
Date : 2018-11-09 PM 12:41:58 | views (18)

 ਹਿਮਾਚਲ ਪ੍ਰਦੇਸ਼ ਦੇ ਕੁੱਲੂ ਤੇ ਕਾਂਗੜਾ ਦੇ ਉੱਚੇ ਪਹਾੜਾਂ 'ਤੇ ਭਾਰੀ ਮੀਂਹ ਤੇ ਬਰਫ਼ਬਾਰੀ ਹੋਣ ਵਾਲੀ ਹੈ; ਜਿਸ ਕਾਰਨ ਕੁੱਲੂ ਦੇ ਜਿ਼ਲ੍ਹਾ ਪ੍ਰਸ਼ਾਸਨ ਨੇ ਖ਼ਾਸ ‘ਅਲਰਟ' ਜਾਰੀ ਕਰ ਦਿੱਤਾ ਹੈ। ਆਮ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਉਂਦੀ 10 ਨਵੰਬਰ ਤੋਂ ਲੈ ਕੇ 12 ਨਵੰਬਰ ਤੱਕ ਉੱਚੇ ਪਹਾੜਾਂ 'ਤੇ ਨਾ ਜਾਣ। ਮੌਸਮ ਵਿਭਾਗ ਨੇ ਇਨ੍ਹਾਂ ਹੀ ਤਿੰਨ ਤਰੀਕਾਂ ਨੂੰ ਭਾਰੀ ਵਰਖਾ ਤੇ ਬਰਫ਼ਬਾਰੀ ਹੋਣ ਦੀ ਭਵਿੱਖਬਾਣੀ ਕੀਤੀ ਹੈ। ਕੁੱਲੂ ਦੇ ਡਿਪਟੀ ਕਮਿਸ਼ਨਰ ਸ੍ਰੀ ਯੂਨਸ ਨੇ ਆਮ ਲੋਕਾਂ ਨੂੰ ਉੱਚੇ ਪਹਾੜਾਂ 'ਤੇ ਨਾ ਜਾਣ ਦੀ ਅਪੀਲ ਕੀਤੀ ਹੈ। ਫਿਰ ਵੀ ਜੇ ਕਿਸੇ ਹੰਗਾਮੀ ਹਾਲਤ 'ਚ ਜਾਣਾ ਜ਼ਰੂਰੀ ਹੈ, ਤਾਂ ਜਿ਼ਲ੍ਹਾ ਆਫ਼ਤ-ਪ੍ਰਬੰਧ ਅਥਾਰਟੀ ਦੇ ਅਧਿਕਾਰੀਆਂ ਨਾਲ ਟੋਲ-ਫ਼੍ਰੀ ਨੰਬਰ 1077 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇੱਥੇ ਵਰਨਣਯੋਗ ਹੈ ਕਿ ਜਦੋਂ ਵੀ ਕਦੇ ਹਿਮਾਚਲ ਪ੍ਰਦੇਸ਼ 'ਚ ਬਰਫ਼ਬਾਰੀ ਹੁੰਦੀ ਹੈ; ਪੰਜਾਬ ਦੇ ਬਹੁਤੇ ਇਲਾਕਿਆਂ 'ਚ ਵੀ ਮੀਂਹ ਜ਼ਰੂਰ ਪੈਂਦਾ ਹੈ। ਇਸ ਲਈ ਅਗਲੇ ਕੁਝ ਦਿਨਾਂ ਦੌਰਾਨ ਪੰਜਾਬ 'ਚ ਵੀ ਮੀਂਹ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।    


Tags :


Des punjab
Shane e punjab
Des punjab