DES PANJAB Des punjab E-paper
Editor-in-chief :Braham P.S Luddu, ph. 403-293-9393
ਆਸਟਰੇਲੀਆ ਨੇ ਦੱ. ਅਫਰੀਕਾ ਨੂੰ ਹਰਾ ਕੇ ਹਾਰ ਦਾ ਕ੍ਰਮ ਤੋੜਿਆ
Date : 2018-11-09 PM 12:26:13 | views (43)

 ਆਸਟਰੇਲੀਆ ਨੇ ਸ਼ੁੱਕਰਵਾਰ ਨੂੰ ਇੱਥੇ ਦੂਜੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਸੱਤ ਮੈਚਾਂ ਤੋਂ ਚਲਿਆ ਆ ਰਿਹਾ ਹਾਰ ਦਾ ਕ੍ਰਮ ਤੋੜਣ ਦੇ ਨਾਲ ਹੀ ਤਿੰਨ ਮੈਚਾਂ ਦੀ ਲੜੀ ਜਿਊਂਦੀ ਬਣਾਈ ਰੱਖੀ। ਦੱਖਣੀ ਅਫਰੀਕਾ ਸਾਹਮਣੇ ਜਿੱਤ ਲਈ 232 ਦੌੜਾਂ ਦਾ ਟੀਚਾ ਸੀ ਪਰ ਉਸਦੀ ਟੀਮ ਨਿਰਧਾਰਿਤ 50 ਓਵਰਾਂ  ਵਿਚ 9 ਵਿਕਟਾਂ 'ਤੇ 224 ਦੌੜਾਂ ਹੀ ਬਣਾ ਸਕੀ। ਇਸ ਨਾਲ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੋ ਗਈ। ਦੋਵਾਂ ਟੀਮਾਂ ਵਿਚਾਲੇ ਐਤਵਾਰ ਨੂੰ ਹੋਬਾਰਟ ਵਿਚ ਫੈਸਲਾਕੁੰਨ ਮੈਚ ਹੋਵੇਗਾ। ਦੱਖਣੀ ਅਫਰੀਕਾ ਨੇ ਪਰਥ ਵਿਚ ਪਹਿਲਾ ਮੈਚ ਛੇ ਵਿਕਟਾਂ ਨਾਲ ਜਿੱਤਿਆ ਸੀ।


Tags :


Des punjab
Shane e punjab
Des punjab