DES PANJAB Des punjab E-paper
Editor-in-chief :Braham P.S Luddu, ph. 403-293-9393
ਅਮਰੀਕੀ ਮੱਧ ਚੋਣਾਂ 'ਚ ਬਣੇ ਕਈ ਰਿਕਾਰਡ: ਪਹਿਲੀ ਵਾਰ ਮੁਸਲਿਮ ਔਰਤਾਂ ਤੇ ਸਮਲਿੰਗੀ ਪੁਰਸ਼ ਨੇ ਬਣਾਈ ਸੰਸਦ 'ਚ ਥਾਂ
Date : 2018-11-08 PM 12:42:14 | views (6)

 ਵਾਸ਼ਿੰਗਟਨ: ਅਮਰੀਕਾ 'ਚ ਮੱਧ ਚੋਣਾਂ ਦੌਰਾਨ ਕਈ ਰਿਕਾਰਡ ਬਣੇ ਹਨ। ਦੋ ਮੁਸਲਿਮ ਔਰਤਾਂ ਨੇ ਪਹਿਲੀ ਵਾਰ ਕਾਂਗਰਸ 'ਚ ਆਪਣੀ ਥਾਂ ਬਣਾ ਕੇ ਇਤਿਹਾਸ ਰਚ ਦਿੱਤਾ ਹੈ। ਇਸ ਦੇ ਨਾਲ ਹੀ ਇੱਕ ਸਮਲਿੰਗੀ ਪੁਰਸ਼ ਦੀ ਗਵਰਨਰ ਦੇ ਅਹੁਦੇ ਲਈ ਚੋਣ ਹੋਈ ਹੈ। ਇਸ ਦੇ ਨਾਲ ਹੀ 29 ਸਾਲ ਦੀ ਉਮਰ ਵਿੱਚ ਹੀ ਐਲੇਗ਼ਜ਼ੈਂਡ੍ਰਿਆ ਸਭ ਤੋਂ ਘੱਟ ਉਮਰ ਦੀ ਸੰਸਦ ਮੈਂਬਰ ਬਣ ਗਈ ਹੈ।

ਇਹ ਵੀ ਪੜ੍ਹੋ: ਮੱਧ ਚੋਣਾਂ ਨੇ ਹਿਲਾਈ ਟਰੰਪ ਦੀ ਕੁਰਸੀ
ਡੈਮੋਕ੍ਰੇਟਿਕ ਪਾਰਟੀ ਦੀ ਇਲਹਾਨ ਉਮਰ ਤੇ ਰਾਸ਼ਿਦਾ ਤਾਲਿਬ ਨੇ ਸੰਸਦ ਵਿੱਚ ਪਹਿਲੀ ਵਾਰ ਥਾਂ ਬਣਾਈ ਹੈ। ਇਨ੍ਹਾਂ ਦੋਵਾਂ ਦਾ ਅਮਰੀਕੀ ਸੰਸਦ 'ਚ ਜਗ੍ਹਾ ਬਣਾਉਣਾ ਇਸ ਲਈ ਵੀ ਅਹਿਮ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਪਰਵਾਸੀਆਂ ਤੇ ਸ਼ਰਨਾਰਥੀਆਂ ਦੇ ਖ਼ਿਲਾਫ਼ ਹੀ ਮੰਨੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਅਮਰੀਕੀ ਚੋਣਾਂ 2018: ਵਿਦੇਸ਼ੀਆਂ ਵਿਰੁੱਧ ਭਾਰੀ ਨਫ਼ਰਤ ਦਰਮਿਆਨ 100 ਭਾਰਤੀ ਚੋਣ ਮੈਦਾਨ 'ਚ ਨਿੱਤਰੇ
ਅਜਿਹੇ ਵਿੱਚ ਦੋ ਮੁਸਲਿਮ ਮਹਿਲਾਵਾਂ ਦਾ ਅਮਰੀਕੀ ਕਾਂਗਰਸ ਚ ਆਪਣੀ ਜਗ੍ਹਾ ਬਣਾਉਣਾ ਕਾਫ਼ੀ ਮਹੱਤਵਪੂਰਨ ਹੈ। ਦੋਵੇਂ ਮੁਸਲਿਮ ਔਰਤਾਂ ਸ਼ਰਣਾਰਥੀ ਸ਼੍ਰੇਣੀ ਵਿੱਚੋਂ ਉੱਪਰ ਉੱਠੀਆਂ ਹਨ। ਇਨ੍ਹਾਂ ਔਰਤਾਂ ਤੋਂ ਇਲਾਵਾ ਕਈ ਐਲਜੀਬੀਟੀ ਵਰਗ ਦੇ ਉਮੀਦਵਾਰ ਵੀ ਗਵਰਨਰ ਬਣਨ ਲਈ ਚੋਣ ਮੈਦਾਨ ਵਿੱਚ ਸਨ ਪਰ ਜੇਅਰਡ ਪੋਲਿਸ ਅਮਰੀਕਾ ਦੇ ਪਹਿਲੇ ਸਮਲਿੰਗੀ (ਗੇਅ) ਗਵਰਨਰ ਬਣਨ ਵਿੱਚ ਸਫ਼ਲ ਰਹੇ। ਉਹ ਆਪਣੇ ਸਮਲਿੰਗੀ ਹੋਣ ਦਾ ਐਲਾਨ ਵੀ ਕਰ ਚੁੱਕੇ ਹਨ।

Tags :


Des punjab
Shane e punjab
Des punjab