DES PANJAB Des punjab E-paper
Editor-in-chief :Braham P.S Luddu, ph. 403-293-9393
ਸੰਯੁਕਤ ਰਾਸ਼ਟਰ ਨੇ ਦੀਵਾਲੀ ਮੌਕੇ ਜਾਰੀ ਕੀਤਾ ਵਿਸ਼ੇਸ਼ ਡਾਕ ਟਿਕਟ
Date : 2018-11-08 PM 12:39:59 | views (35)

 ਮੌਜੂਦਾ ਸਮੇਂ ਚ ਦੀਵਾਲੀ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਚ ਵੀ ਖਾਸ ਤਰੀਕੇ ਨਾਲ ਮਨਾਈ ਜਾਂਦੀ ਹੈ। ਵਿਸ਼ਵ ਚ ਸ਼ਾਂਤੀ ਕਾਇਮ ਰੱਖਣ ਚ ਜੁਟੇ ਵਿਸ਼ਵ ਸੰਗਠਨ ਸੰਯੁਕਤ ਰਾਸ਼ਟਰ ਦੇ ਡਾਕ ਵਿਭਾਗ ਨੇ ਦੀਵਾਲੀ ਦੇ ਮੌਕੇ 'ਤੇ ਵਿਸ਼ੇਸ਼ ਡਾਕ ਟਿਕਟ ਜਾਰੀ ਕੀਤਾ ਹੈ। ਭਾਰਤ ਨੇ ਇਸ ਲਈ ਸੰਯੁਕਤ ਰਾਸ਼ਟਰ ਦਾ ਧੰਨਵਾਦ ਕੀਤਾ ਹੈ। ਉੱਧਰ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਦੀਵਾਲੀ ਦੇ ਮੌਕੇ 'ਤੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਦੁਨੀਆ ਭਰ ਵਿਚ ਕਰੀਬ 1 ਅਰਬ ਲੋਕ ਦੀਵੇ ਜਗਾ ਕੇ ਇਸ ਗੱਲ ਨੂੰ ਯਾਦ ਕਰਨਗੇ ਕਿ ਬੁਰਾਈ 'ਤੇ ਚੰਗਿਆਈ, ਅਗਿਆਨ 'ਤੇ ਗਿਆਨ ਅਤੇ ਕੁੜੱਤਣ 'ਤੇ ਦਇਆ ਦੀ ਜਿੱਤ ਹੁੰਦੀ ਹੈ। 

ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਸੈਯਦ ਅਕਬਰੂਦੀਨ ਨੇ ਟਵੀਟ ਕੀਤਾ, ਚੰਗਿਆਈ ਤੇ ਬੁਰਾਈ ਵਿਚਕਾਰ ਸੰਘਰਸ ਰੋਜ਼ਾਨਾ ਹੁੰਦਾ ਹੈ। ਬੁਰਾਈ 'ਤੇ ਚੰਗਿਆਈ ਦੀ ਜਿੱਤ ਦੀ ਸਾਡੀ ਸਾਂਝੀ ਇੱਛਾ ਜ਼ਾਹਰ ਕਰਨ ਲਈ ਯੂ.ਐੱਨ. ਦੇ ਡਾਕ ਵਿਭਾਗ ਨੂੰ ਦੀਵਾਲੀ ਦੇ ਮੌਕੇ ਡਾਕ ਟਿਕਟ ਦਾ ਪਹਿਲਾ ਸੈੱਟ ਜਾਰੀ ਕਰਨ ਲਈ ਧੰਨਵਾਦ।' ਯੂ.ਐੱਨ. ਡਾਕ ਵਿਭਾਗ ਨੇ ਇਹ ਟਿਕਟ 19 ਅਕਤੂਬਰ ਨੂੰ ਜਾਰੀ ਕੀਤਾ ਸੀ। 10 ਡਾਕ ਟਿਕਟਾਂ ਦੀ ਇਸ ਸ਼ੀਟ ਦਾ ਮੁੱਲ 1.15 ਡਾਲਰ (88.32 ਰੁਪਏ) ਹੈ। ਇਸ ਡਾਕ ਟਿਕਟ 'ਤੇ ਪ੍ਰਕਾਸ਼ ਦਾ ਚਿੰਨ ਦੀਵੇ ਦੀ ਤਸਵੀਰ ਬਣੀ ਹੈ। ਇਸ ਦੀ ਪਿੱਛੇ ਸੰਯੁਕਤ ਰਾਸ਼ਟਰ ਦਫਤਰ ਦੀ ਜਗਮਗਾਉਂਦੀ ਇਮਾਰਤ ਦਾ ਚਿੰਨ ਹੈ। ਜਿਸ 'ਤੇ 'ਹੈਪੀ ਦੀਵਾਲੀ' ਲਿਖਿਆ ਹੈ। ਅਕਤੂਬਰ 2016 ਚ ਅਮਰੀਕੀ ਡਾਕ ਵਿਭਾਗ ਨੇ ਵੀ ਦੀਵਾਲੀ ਦੇ ਮੌਕੇ 'ਤੇ ਡਾਕ ਟਿਕਟ ਜਾਰੀ ਕੀਤਾ ਸੀ। ਅਮਰੀਕਾ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਦੀਵਾਲੀ ਮੌਕੇ ਕਿਹਾ, ਇਹ ਹਨੇਰੇ 'ਤੇ ਪ੍ਰਕਾਸ਼ ਦੀ ਜਿੱਤ ਦਾ ਉਤਸਵ ਹੈ। ਮੈਂ ਅਮਰੀਕਾ ਚ ਦੀਵਾਲੀ ਮਨਾ ਰਹੇ ਆਪਣੇ ਭਾਰਤੀ ਦੋਸਤਾਂ ਦੀ ਪ੍ਰਸ਼ੰਸਾ ਕਰਨੀ ਚਾਹੁੰਦਾ ਹਾਂ। ਉਨ੍ਹਾਂ ਨੇ ਹਰੇਕ ਦਿਨ ਸਾਡੇ ਦੇਸ਼ ਲਈ ਮਹੱਤਵਪੂਰਣ ਯੋਗਦਾਨ ਦਿੱਤਾ ਹੈ।'

Tags :


Des punjab
Shane e punjab
Des punjab