DES PANJAB Des punjab E-paper
Editor-in-chief :Braham P.S Luddu, ph. 403-293-9393
ਸਰਹੱਦ 'ਤੇ ਦੀਵਾਲੀ ਦੀਆਂ ਮਿਠਾਈਆਂ ਨੇ ਘੋਲੀ ਮਿਠਾਸ
Date : 2018-11-08 PM 12:28:13 | views (40)

 ਅੰਮ੍ਰਿਤਸਰ,  ਤਿਉਹਾਰ ਰਿਸ਼ਤਿਆਂ 'ਚ ਮਿਠਾਸ ਭਰਨ ਤੇ ਕੜਵਾਹਟ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ ਤੇ ਦੀਵਾਲੀ ਦੇ ਮੌਕੇ ਅਜਿਹਾ ਹੀ ਕੁਝ ਨਜ਼ਾਰਾ ਵਾਹਗਾ ਬਾਰਡਰ ਅਤੇ ਫਾਜ਼ਿਲਕਾ ਦੇ ਨਾਲ ਲੱਗਦੀ ਭਾਰਤ-ਪਾਕਿ ਦੀ ਅੰਤਰਰਾਸ਼ਟਰੀ ਸਰਹੱਦ 'ਤੇ ਦੇਖਣ ਨੂੰ ਮਿਲਿਆ। ਜਿੱਥੇ ਬੀ. ਐੱਸ. ਐੱਫ. ਦੇ ਜਵਾਨਾਂ ਤੇ ਪਾਕਿਸਤਾਨ ਰੇਂਜਰਾ ਨੇ ਇਕ-ਦੂਜੇ ਨੂੰ ਮਿਠਾਈਆਂ ਵੰਡ ਕੇ ਤਲਖੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਅੰਮ੍ਰਿਤਸਰ ਦੀ ਵਾਹਗਾ ਸਰਹੱਦ 'ਤੇ ਬੀ. ਐੱਸ. ਐੱਫ. ਕਮਾਂਡੇਟ ਸੁਦੀਪ ਨੇ ਪਾਕਿਸਤਾਨੀ ਰੇਂਜਰਾਂ ਨੂੰ ਮਿਠਾਈਆਂ ਦੇ ਡੱਬੇ ਭੇਂਟ ਕੀਤੇ। ਪਾਕਿਸਤਾਨੀ ਅਧਿਕਾਰੀ ਵੀ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਗਰਮਜੋਸ਼ੀ ਨਾਲ ਮਿਲੇ ਤੇ ਉਨ੍ਹਾਂ ਨੂੰ ਮਿਠਾਈ ਭੇਂਟ ਕੀਤੀ। ਦੂਜੇ ਪਾਸੇ ਫਾਜ਼ਿਲਕਾ ਦੇ ਨਾਲ ਲੱਗਦੀ ਭਾਰਤ-ਪਾਕਿ ਸਰਹੱਦ 'ਤੇ ਵੀ ਬੀ. ਐੱਸ. ਐੱਫ. ਤੇ ਪਾਕਿਸਤਾਨੀ ਰੇਂਜਰਾਂ ਨੇ ਮਿਠਾਈਆਂ ਵੰਡ ਕੇ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਪਾਕਿਸਤਾਨ ਦੀ ਪ੍ਰਸਿੱਧ ਸੁਲੇਮਾਨ ਚੌਕੀ ਦੇ ਨਾਂ ਨਾਲ ਪ੍ਰਸਿੱਧ ਇਸ ਪੋਸਟ 'ਤੇ ਵਿੰਗ ਕਮਾਂਡਰ ਅਨਵਰ ਤੇ ਬੀ. ਐੱਸ. ਐੱਫ. ਕਮਾਂਡੇਟ ਰਾਹੁਲ ਸਿੰਘ ਨੇ ਵੀ ਸ਼ਿਰਕਤ ਕੀਤੀ। 


Tags :


Des punjab
Shane e punjab
Des punjab