DES PANJAB Des punjab E-paper
Editor-in-chief :Braham P.S Luddu, ph. 403-293-9393
ਰੈਸਲਿੰਗ ਦੌਰਾਨ ਟ੍ਰਿਪਲ ਐੱਚ ਦਾ ਉਤਰਿਆ ਮੋਢਾ, ਕਰਵਾਈ ਸਰਜਰੀ
Date : 2018-11-08 PM 12:09:33 | views (7)

 ਸਾਊਦੀ ਅਰਬ 'ਚ ਹੋਏ ਕ੍ਰਾਊਨ ਜਵੈਲ ਈਵੈਂਟ ਦੌਰਾਨ ਡਬਲਿਊ.ਡਬਲਿਊ.ਈ. ਰੈਸਲਰ ਟ੍ਰਿਪਲ ਐੱਚ ਦਾ ਮੋਢਾ ਉਤਰ ਗਿਆ ਸੀ। ਅੰਡਰਟੇਕਰ ਅਤੇ ਕੇਨ ਖਿਲਾਫ ਖੇਡੇ ਗਏ ਮੈਚ 'ਚ ਟ੍ਰਿਪਲ ਐੱਚ ਨੇ ਆਪਣੇ ਸਾਥੀ ਸ਼ਾਨ ਮਾਈਕਲ ਦੇ ਨਾਲ ਮੈਚ 'ਚ ਜਿੱਤ ਹਾਸਲ ਕੀਤੀ ਸੀ। ਹਾਲਾਂਕਿ ਮੈਚ ਦੇ ਸਮੇਂ ਟ੍ਰਿਪਲ ਐੱਚ ਨੂੰ ਆਪਣੇ ਮੋਢੇ 'ਚ ਥੋੜ੍ਹਾ ਖਿਚਾਅ ਮਹਿਸੂਸ ਹੋ ਰਿਹਾ ਸੀ ਪਰ ਜਦੋਂ ਇਸ ਦਾ ਚੈਕਅਪ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਉਨ੍ਹਾਂ ਨੂੰ ਤੁਰੰਤ ਸਰਜਰੀ ਦੀ ਜ਼ਰੂਰਤ ਹੈ।

49 ਸਾਲਾ ਟ੍ਰਿਪਲ ਐੱਚ ਨੇ ਆਪਣੇ ਆਫੀਸ਼ੀਅਲ ਟਵਿੱਟਰ ਪੇਜ 'ਤੇ ਇਕ ਪੋਸਟ ਪਾਉਂਦੇ ਹੋਏ ਲਿਖਿਆ ਕਿ ਸਰਜਰੀ ਹੋ ਗਈ ਹੈ, ਖ਼ੁਸ਼ ਹਾਂ ਕਿ ਰਿਪੋਰਟ ਠੀਕ ਆਈ ਹੈ। ਡਾਕਟਰ ਡੁਗਸ ਅਤੇ ਉਨ੍ਹਾਂ ਦੀ ਟੀਮ ਦਾ ਬਹੁਤ ਸ਼ੁਕਰੀਆ। ਇਸ ਤੋਂ ਇਲਾਵਾ ਪਿਛਲੇ ਹਫਤੇ ਦੌਰਾਨ ਸੁੱਭਕਾਮਨਾਵਾਂ ਦੇ ਮੈਸੇਜ ਭੇਜਣ ਵਾਲਿਆਂ ਦਾ ਸ਼ੁਕਰੀਆ। ਹੁਣ ਰਿਕਵਰੀ ਸ਼ੁਰੂ ਹੋ ਗਈ ਹੈ।

Tags :


Des punjab
Shane e punjab
Des punjab