DES PANJAB Des punjab E-paper
Editor-in-chief :Braham P.S Luddu, ph. 403-293-9393
ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਇਕ ਓਵਰ 'ਚ ਠੋਕੀਆਂ 43 ਦੌੜਾਂ, ਲਾਏ 6 ਛੱਕੇ
Date : 2018-11-08 PM 12:07:38 | views (34)

 ਨਵੀਂ ਦਿੱਲੀ— ਨਿਊਜ਼ੀਲੈਂਡ 'ਚ ਪਹਿਲੇ ਦਰਜੇ ਦੇ ਮੈਚ ਦੇ ਦੌਰਾਨ 2 ਖਿਡਾਰੀਆਂ ਨੇ ਇਕ ਹੀ ਓਵਰ 'ਚ 43 ਦੌੜਾਂ ਠੋਕ ਕੇ ਇਤਿਹਾਸ ਰਚ ਦਿਤਾ। ਨਾਰਦਰਨ ਡਿਸਟ੍ਰਿਕਟ ਦੇ ਬੱਲੇਬਾਜ਼ ਜੋ ਕਾਰਟਰ ਅਤੇ ਬ੍ਰੇਟ ਹੈਂਪਟਨ ਨੇ ਸੈਂਟਰਲ ਡਿਸਟ੍ਰਿਕਟ ਖਿਲਾਫ ਮੈਚ ਦੌਰਾਨ ਇਹ ਸਫਲਤਾ ਹਾਸਲ ਕੀਤੀ। ਦੋਹਾਂ ਨੇ ਇਕ ਹੀ ਓਵਰ 'ਚ 6 ਛੱਕੇ ਅਤੇ ਇਕ ਚੌਕਾ ਲਗਾ ਕੇ 43 ਦੌੜਾਂ ਬਣਾਈਆਂ। ਵੱਡੀ ਗੱਲ ਇਹ ਹੈ ਕਿ 2 ਛੱਕੇ ਤਾਂ ਨੋ ਬਾਲ 'ਤੇ ਆਏ। ਸੈਂਟਰਲ ਡਿਸਟ੍ਰਿਕਟ ਦੇ ਵਿਲੇਮ ਲੁਡਿਕ ਨੇ ਇਹ ਓਵਰ ਕਰਾਇਆ ਸੀ।

ਕਾਰਟਰ ਨੇ ਲਾਇਆ ਸੈਂਕੜਾ, ਹੈਂਪਟਨ ਖੁੰਝੇ
ਮੈਚ ਦੌਰਾਨ ਤੂਫਾਨੀ ਪਾਰੀ 'ਚ ਇਕ ਪਾਸੇ ਜਿੱਥੇ ਬ੍ਰੇਟ ਹੈਂਪਟਨ (102) ਸੈਂਕੜਾ ਬਣਾਉਣ 'ਚ ਕਾਮਯਾਬ ਰਹੇ ਤਾਂ ਦੂਜੇ ਪਾਸੇ ਉਨ੍ਹਾਂ ਦੇ ਸਾਥੀ ਜੋ ਕਾਰਟਰ 95 ਦੌੜਾਂ ਹੀ ਬਣਾ ਸਕੇ। ਦੋਹਾਂ ਦੀਆਂ ਮਜ਼ਬੂਤ ਪਾਰੀਆਂ ਦੀ ਬਦੌਲਤ ਨਾਰਦਰਨ ਡਿਸਟ੍ਰਿਕਟ ਨੇ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 313 ਦੌੜਾਂ ਬਣਾਈਆਂ। ਬਾਅਦ 'ਚ ਨਾਰਦਰਨ ਡਿਸਟ੍ਰਿਕਟ ਨੇ 25 ਦੌੜਾਂ ਨਾਲ ਇਹ ਮੈਚ ਜਿੱਤ ਵੀ ਲਿਆ। ਉਸ ਓਵਰ 'ਚ 6 ਛੱਕੇ (ਦੋ ਨੋ ਬਾਲ 'ਤੇ), ਇਕ ਚੌਕਾ ਅਤੇ ਇਕ ਸਿੰਗਲ ਦੌੜ ਆਈ।
 

Tags :


Des punjab
Shane e punjab
Des punjab