DES PANJAB Des punjab E-paper
Editor-in-chief :Braham P.S Luddu, ph. 403-293-9393
ਵਿਆਹ ਦੀ ਵਰ੍ਹੇਗੰਢ ਤੋਂ ਪਹਿਲਾਂ ਸ਼ਿਲਪਾ ਨੂੰ ਪਤੀ ਤੋਂ ਮਿਲਿਆ ਕਰੋੜਾਂ ਦਾ ਤੋਹਫਾ
Date : 2018-11-08 PM 12:04:05 | views (48)

 ਮੁੰਬਈ,  ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਨਾਂ ਭਾਵੇਂ ਹੀ ਕਿੰਨੇ ਸਿਤਾਰਿਆਂ ਨਾਲ ਜੁੜਿਆ ਹੋਵੇ ਪਰ ਉਸ ਨੇ ਆਖਿਰ 'ਚ ਰਾਜ ਕੁੰਦਰਾ ਨਾਲ ਵਿਆਹ ਕਰਵਾ ਲਿਆ ਸੀ। ਇਸ ਜੋੜੀ ਦਾ ਵਿਆਹ 22 ਨਵੰਬਰ 2009 ਨੂੰ ਮੁੰਬਈ 'ਚ ਹੋਇਆ ਸੀ, ਜਿਸ ਤੋਂ ਬਾਅਦ ਹੁਣ ਇਹ ਜੋੜੀ ਬਹੁਤ ਜਲਦ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਉਣ ਜਾ ਰਹੇ ਹਨ ਪਰ ਇਸ ਤੋਂ ਪਹਿਲਾਂ ਰਾਜ ਕੁੰਦਰਾ ਨੇ ਸ਼ਿਲਪਾ ਨੂੰ ਇਕ ਖਾਸ ਤੋਹਫਾ ਗਿਫਟ ਕਰ ਦਿੱਤਾ ਹੈ। ਇਸ ਤੋਹਫੇ ਦੀ ਕੀਮਤ ਤੁਹਾਡੇ ਹੋਸ਼ ਉਡਾ ਦੇਵੇਗੀ। ਦਰਅਸਲ ਰਾਜ ਕੁੰਦਰਾ ਸ਼ਿਲਪਾ ਨੂੰ ਕਰੀਬ 2 ਕਰੋੜ ਦਾ ਤੋਹਫਾ ਦਿੱਤਾ ਹੈ। ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਨੂੰ ਉਸ ਦੇ ਪਤੀ ਰਾਜ ਕੁੰਦਰਾ ਨੇ ਇਕ 'ਰੇਂਜ ਰੋਵਰ ਗੱਡੀ' ਦਿੱਤੀ ਹੈ। ਸ਼ਿਲਪਾ ਨੂੰ ਸ਼ੁਰੂਆਤ ਤੋਂ ਆਲੀਸ਼ਾਨ ਗੱਡੀਆਂ ਦਾ ਸ਼ੌਂਕ ਰਿਹਾ ਹੈ, ਜਿਸ ਕਾਰਨ ਉਸ ਦੇ ਘਰ 'ਚ ਕਈ ਮਹਿੰਗੀਆਂ ਗੱਡੀਆਂ ਮੌਜੂਦ ਹਨ। ਇਸ ਤੋਹਫੇ ਨੂੰ ਦੇਖ ਕੇ ਸ਼ਿਲਪਾ ਸ਼ੈੱਟੀ ਬਿਲਕੁਲ ਹੈਰਾਨ ਹੋ ਜਾਂਦੀ ਹੈ, ਜਿਸ ਤੋਂ ਬਾਅਦ ਉਹ ਆਪਣੇ ਪਤੀ ਨਾਲ ਇਸ ਗੱਡੀ 'ਚ ਲੌਂਗ ਡਰਾਈਵ ਲਈ ਨਿਕਲ ਜਾਂਦੀ ਹੈ। ਅਸਲ 'ਚ ਰਾਜ ਕੁੰਦਰਾ ਸ਼ਿਲਪਾ ਸ਼ੈੱਟੀ ਨਾਲ ਬਹੁਤ ਪਿਆਰ ਕਰਦੇ ਹਨ। ਉਥੇ ਸ਼ਿਲਪਾ ਇਨ੍ਹੀਂ ਦਿਨੀਂ ਆਪਣੇ ਨਵੇਂ ਸ਼ੋਅ 'ਹਿਅਰ ਮੀ ਲਵ ਮੀ' ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਇਸ ਨਵੇਂ ਸ਼ੋਅ 'ਚ ਲੜਕੀਆਂ ਨੂੰ 3 ਲੜਕਿਆਂ ਨਾਲ ਡੇਟ ਐਕਸਪੀਰਿਅੰਸ ਕਰਨ ਦਾ ਮੌਕਾ ਦਿੱਤਾ ਜਾਵੇਗਾ ਤੇ ਫਿਰ ਆਖਿਰ 'ਚ ਲੜਕੀ ਨੂੰ ਤੈਅ ਕਰਨਾ ਹੋਵੇਗਾ ਉਸ ਨੂੰ ਕਿਸ ਨਾਲ ਅੱਗੇ ਜਾਣਾ ਹੈ। ਇਹ ਸ਼ੋਅ ਇਸ ਸਮੇਂ 'ਹਿਅਰ ਮੀ ਲਵ ਮੀ' ਅਮੇਜਨ ਪ੍ਰਾਈਮ 'ਤੇ ਸ਼ੁਰੂ ਹੋ ਗਿਆ ਹੈ।


Tags :


Des punjab
Shane e punjab
Des punjab