DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ: ਪ੍ਰੀਮੀਅਰ ਡੱਗ ਫੋਰਡ ਨੇ ਰੀਸੈੱਟ ਵਾਲਾ ਬਟਨ ਨੱਪਿਆ, ਕੈਬਨਿਟ ਵਿਚ ਕੀਤੇ ਫੇਰਬਦਲ
Date : 2018-11-06 PM 01:21:07 | views (23)

 ਓਨਟਾਰੀਓ, ,  ਆਫਿਸ ਵਿੱਚ ਚਾਰ ਮਹੀਨੇ ਬਿਤਾਉਣ ਤੋਂ ਬਾਅਦ ਹੀ ਪ੍ਰੀਮੀਅਰ ਡੱਗ ਫੋਰਡ ਨੇ ਰੀਸੈੱਟ ਵਾਲਾ ਬਟਨ ਨੱਪ ਦਿੱਤਾ ਹੈ।  ਪ੍ਰਾਪਤ ਜਾਣਕਾਰੀ ਅਨੁਸਾਰ ਫੋਰਡ ਨੇ ਆਪਣੇ ਮੰਤਰੀ ਮੰਡਲ ਵਿੱਚ ਫੇਰਬਦਲ ਕਰਦਿਆਂ ਮਾੜੀ ਕਾਰਗੁਜ਼ਾਰੀ ਵਾਲੇ ਕੁੱਝ ਮੰਤਰੀਆਂ ਨੂੰ ਡੀਮੋਟ ਕੀਤਾ ਹੈ ਤੇ ਕਈ ਨਵੇਂ ਮੰਤਰੀਆਂ ਨੂੰ ਵੀ ਮੌਕਾ ਦਿੱਤਾ ਜਾ ਰਿਹਾ ਹੈ। ਸੋਮਵਾਰ ਨੂੰ ਫੋਰਡ ਨੇ ਆਖਿਆ ਕਿ ਅਸੀਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਤੇ ਆਪਣੇ ਕੈਬਨਿਟ ਦੇ ਮਿਆਰ ਵਿੱਚ ਸੁਧਾਰ ਕਰਨ ਲਈ ਮੰਤਰੀ ਮੰਡਲ ਵਿੱਚ ਫੇਰਬਦਲ ਕਰ ਰਹੇ ਹਾਂ।  ਕੁਈਨਜ਼ ਪਾਰਕ ਵਿਖੇ ਸੰਹੁ ਚੁੱਕ ਸਮਾਗਮ ਦੌਰਾਨ ਲੈਫਟੀਨੈਂਟ ਗਵਰਨਰ ਐਲਿਜ਼ਾਬੈੱਥ ਡਾਊਡਜ਼ਵੈੱਲ ਨਾਲ ਮੁਲਾਕਾਤ ਤੋਂ ਬਾਅਦ ਫੋਰਡ ਨੇ ਆਖਿਆ ਕਿ ਸਿਆਸਤ ਵਿੱਚ ਸਾਡੇ ਕੋਲ ਇਸ ਸਮੇਂ ਬਿਹਤਰੀਨ ਟੀਮ ਹੈ ਤੇ ਅਜਿਹੀ ਕਾਰਗਰ ਯੋਜਨਾ ਵੀ ਹੈ ਜਿਹੜੀ ਕੰਮ ਕਰ ਰਹੀ ਹੈ। ਫੋਰਡ ਨੇ ਅੱਗੇ ਆਖਿਆ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਉਸ ਸਮੇਂ ਹੈਰਾਨੀ ਹੋਈ ਜਦੋਂ ਇਕਨੌਮਿਕ ਡਿਵੈਲਪਮੈਂਟ, ਜੌਬ ਕ੍ਰਿਏਸ਼ਨ ਐਂਡ ਟਰੇਡ ਮੰਤਰੀ ਜਿੰਮ ਵਿਲਸਨ ਨੇ ਅਸਤੀਫਾ ਦੇ ਦਿੱਤਾ।  ਜ਼ਿਕਰਯੋਗ ਹੈ ਕਿ ਫੋਰਡ ਵੱਲੋਂ ਸਾਰਨੀਆ ਵਿੱਚ ਇਹ ਬਿਆਨ ਦਿੱਤੇ ਜਾਣ ਕਿ ਵਿਲਸਨ ਹਰ ਫਨ ਮੌਲਾ ਮੰਤਰੀ ਹਨ, ਤੋਂ ਚੰਦ ਘੰਟੇ ਬਾਅਦ ਹੀ ਸਿਮਕੋਏ-ਗ੍ਰੇਅ ਤੋਂ ਐਮਪੀਪੀ ਨੇ ਆਪਣੀ ਸ਼ਰਾਬ ਦੀ ਲਤ ਨਾਲ ਸਿੱਝਣ ਲਈ ਕੈਬਨਿਟ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਇੱਥੇ ਹੀ ਬੱਸ ਨਹੀਂ ਉਨ੍ਹਾਂ ਅਸਪਸ਼ਟ ਕਾਰਨਾਂ ਕਰਕੇ ਪ੍ਰੋਗਰੈਸਿਵ ਕੰਜ਼ਰਵੇਟਿਵ ਕਾਕਸ ਵੀ ਛੱਡ ਦਿੱਤਾ। ਸਰਕਾਰ ਦੇ ਹਾਊਸ ਲੀਡਰ ਟੌਡ ਸਮਿੱਥ ਨੂੰ ਹੁਣ ਇਕਨਾਮਿਕ ਡਿਵੈਲਪਮੈਂਟ ਮੰਤਰੀ ਬਣਾਇਆ ਗਿਆ ਹੈ।  129 ਦਿਨਾਂ ਤੱਕ ਕਮਿਊਨਿਟੀ ਸੇਫਟੀ ਐਂਡ ਕੋਰੈਕਸ਼ਨਲ ਸਰਵਿਿਸਜ਼ ਵਿੱਚ ਕੋਈ ਮਾਅਰਕਾ ਨਾ ਮਾਰ ਸਕਣ ਵਾਲੇ ਮਾਈਕਲ ਟਿਬੋਲੋ ਨੂੰ ਡੀਮੋਟ ਕਰਕੇ ਟੂਰਿਜ਼ਮ, ਕਲਚਰ ਐਂਡ ਸਪੋਰਟ ਮੰਤਰਾਲਾ ਸੌਂਪਿਆ ਗਿਆ ਹੈ। ਡਫਰਿਨ-ਕੇਲਡਨ ਤੋਂ ਐਮਪੀਪੀ ਸਿਲਵੀਆ ਜੋਨਜ਼ ਕਮਿਊਨਿਟੀ ਸੇਫਟੀ ਐਂਡ ਕੋਰੈਕਸ਼ਨਲ ਸਰਵਿਿਸਜ਼ ਮੰਤਰੀ ਹੋਣਗੇ। ਉਨ੍ਹਾਂ ਕੋਲ ਪਹਿਲਾਂ ਟੂਰਿਜ਼ਮ, ਕਲਚਰ ਐਂਡ ਸਪੋਰਟ ਮੰਤਰਾਲਾ ਸੀ। ਜੌਹਨ ਯਾਕਾਬੁਸਕੀ ਤੋਂ ਟਰਾਂਸਪੋਰਟੇਸ਼ਨ ਮੰਤਰਾਲਾ ਲੈ ਕੇ ਜੈੱਫ ਯੂਰੇਕ ਨੂੰ ਦੇ ਦਿੱਤਾ ਗਿਆ ਹੈ। ਯਾਕਾਬੁਸਕੀ ਹੁਣ ਨੈਚੂਰਲ ਰਿਸੋਰਸਿਜ਼ ਐਂਡ ਫੌਰੈਸਟਰੀ ਮੰਤਰਾਲਾ ਸਾਂਭਣਗੇ। 

ਬਿੱਲ ਵਾਕਰ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਕੇ ਗਵਰਮੈਂਟ ਐਂਡ ਕੰਜ਼ਿਊਮਰ ਸਰਵਿਿਸਜ਼ ਮੰਤਰਾਲਾ ਸੌਂਪਿਆ ਗਿਆ ਹੈ। ਵਾਕਰ ਦੀ ਚੀਫ ਗਵਰਮੈਂਟ ਵ੍ਹਿਪ ਵਾਲੀ ਭੂਮਿਕਾ ਹੁਣ ਵ੍ਹਿਟਬੀ ਤੋਂ ਐਮਪੀਪੀ ਲੌਰਨੇ ਕੋਏ ਨਿਭਾਉਣਗੇ ਤੇ ਡਿਪਟੀ ਵ੍ਹਿਪ ਡੱਗ ਡਾਊਨੀ ਹੋਣਗੇ। ਵਿਲਸਨ ਦਾ ਅਸਤੀਫਾ ਫੋਰਡ ਸਰਕਾਰ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। 28 ਸਾਲਾ ਵਿਲਸਨ ਅਜਿਹੇ ਮੰਤਰੀ ਸਨ ਜਿਨ੍ਹਾਂ ਨੂੰ ਖੇਤੀਬਾੜੀ ਮੰਤਰੀ ਅਰਨੀ ਹਾਰਡਮੈਨ ਤੇ ਊਰਜਾ ਮੰਤਰੀ ਗ੍ਰੈੱਗ ਰਿੱਕਫੋਰਡ ਵਾਂਗ ਪਹਿਲਾਂ ਤੋਂ ਕੈਬਨਿਟ ਦਾ ਤਜਰਬਾ ਸੀ। 
ਪ੍ਰੀਮੀਅਰ ਦੇ ਅੰਦਰੂਨੀ ਦਾਇਰੇ ਵਿੱਚੋਂ ਐਂਡਰਿਊ ਕਿੰਬਰ, ਜੋ ਕਿ ਇਸੂ਼ਜ਼ ਮੈਨੇਜਮੈਂਟ ਐਂਡ ਲੈਜਿਸਲੇਟਿਵ ਅਫੇਅਰਜ਼ ਦੇ ਐਗਜ਼ੈਕਟਿਵ ਡਾਇਰੈਕਟਰ ਸਨ, ਵੀ ਪਾਸੇ ਹੋ ਗਏ ਹਨ। ਕਿੰਬਰ ਦੀ ਪਤਨੀ ਅਮਾਂਡਾ ਫਿਲਪ ਵਿਲਸਨ ਦੀ ਚੀਫ ਆਫ ਸਟਾਫ ਸੀ। ਕਿੰਬਰ ਨੇ ਪ੍ਰਾਈਵੇਟ ਸੈਕਟਰ ਦੀ ਜੌਬ ਲਈ ਆਪਣਾ ਇਹ ਸਰਕਾਰੀ ਅਹੁਦਾ ਛੱਡਿਆ ਹੈ।

Tags :


Des punjab
Shane e punjab
Des punjab