DES PANJAB Des punjab E-paper
Editor-in-chief :Braham P.S Luddu, ph. 403-293-9393
ਕੈਨੇਡਾ : ਓਕਵੁੱਡ ਨੇੜੇ ਚੱਲੀ ਗੋਲੀ ਮਗਰੋਂ ਇੱਕ 20 ਸਾਲਾ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ
Date : 2018-11-06 PM 01:18:14 | views (26)
ਟੋਰਾਂਟੋ, ਸੋਮਵਾਰ ਦੁਪਹਿਰ ਨੂੰ ਓਕਵੁੱਡ ਨੇੜੇ ਚੱਲੀ ਗੋਲੀ ਮਗਰੋਂ ਇੱਕ 20 ਸਾਲਾ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਇਹ ਜਾਣਕਾਰੀ ਟੋਰਾਂਟੋ ਪੁਲਿਸ ਨੇ ਦਿੱਤੀ।  ਪੁਲਿਸ ਨੂੰ ਫੋਨ ਰਾਹੀਂ ਇਸ ਘਟਨਾ ਦੀ ਸੂਚਨਾ ਦਿੱਤੀ ਗਈ। 3:46 ਵਜੇ ਪੁਲਿਸ ਗਲੋਸੈਸਟਰ ਗ੍ਰੋਵ ਤੇ ਅਲਾਮੇਡਾ ਐਵਨਿਊ ਪਹੁੰਚੀ ਤੇ ਉਸ ਸਮੇਂ ਜ਼ਖ਼ਮੀ ਵਿਅਕਤੀ ਹੋਸ਼ ਵਿੱਚ ਸੀ ਤੇ ਸਾਹ ਲੈ ਰਿਹਾ ਸੀ। ਪੁਲਿਸ ਅਨੁਸਾਰ ਕਾਲੇ ਰੰਗ ਦੀ ਗੱਡੀ ਨੂੰ ਇਲਾਕੇ ਵਿੱਚੋਂ ਜਾਂਦਿਆਂ ਵੇਖਿਆ ਗਿਆ। ਉਸ ਵਿਅਕਤੀ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ।
 

Tags :


Des punjab
Shane e punjab
Des punjab