DES PANJAB Des punjab E-paper
Editor-in-chief :Braham P.S Luddu, ph. 403-293-9393
ਭਾਰਤ 'ਚ ਸਰਦਾਰ ਪਟੇਲ ਦੀ ਮੂਰਤੀ ਮਗਰੋਂ ਇੰਗਲੈਂਡ 'ਚ ਲੱਗਾ ਸਿੱਖ ਸਰਦਾਰ ਦਾ ਬੁੱਤ
Date : 2018-11-05 PM 01:15:35 | views (49)

 ਗੁਜਰਾਤ ਵਿੱਚ ਮੋਦੀ ਸਰਕਾਰ ਨੇ ਸਰਦਾਰ ਪਟੇਲ ਦੀ ਸਭ ਤੋਂ ਉੱਚੀ ਮੂਰਤੀ 'ਸਟੈਚੂ ਆਫ ਯੂਨਿਟੀ' ਬਣਾਉਣ ਮਗਰੋਂ ਇੰਗਲੈਂਡ ਵਾਲਿਆਂ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਲੜੇ ਸਿੱਖ ਸਰਦਾਰ ਦਾ ਬੁੱਤ ਲਾਇਆ ਹੈ। ਇੰਗਲੈਂਡ ਵਿੱਚ ਵੈਸਟ ਮਿਡਲੈਂਡ ਖੇਤਰ ਦੇ ਸੋਮਥਵਿਕ ਵਿੱਚ ਇਸ ਮੂਰਤੀ ਨੂੰ ਪਹਿਲੇ ਵਿਸ਼ਵ ਯੁੱਧ ਵਿੱਚ ਲੜੇ ਭਾਰਤੀ ਜਵਾਨਾਂ ਦੇ ਸਨਮਾਨ ਵਿੱਚ ਬਣਾਇਆ ਗਿਆ ਹੈ। ‘ਵਿਸ਼ਵ ਯੁੱਧ ਦੇ ਸ਼ੇਰ’ ਨਾਂ ਦੀ ਇਸ ਮੂਰਤੀ ਦਾ ਨਿਰਮਾਣ ਗੁਰਦੁਆਰਾ ਨਾਨਕ ਸਮੈਥਵਿਕ ਨੇ ਕਰਾਇਆ ਹੈ। ਇਹ ਪੱਗ ਵਾਲੇ ਸਿੱਖ ਸਿਪਾਹੀ ਦੀ ਮੂਰਤੀ ਹੈ। ਇਸ ਨੂੰ ਦੱਖਣ ਏਸ਼ੀਆ ਦੇ ਸਾਰੇ ਧਰਮਾਂ ਦੇ ਉਨ੍ਹਾਂ ਲੋਕਾਂ ਦੇ ਸਨਮਾਨ ਵਿੱਚ ਬਣਾਇਆ ਗਿਆ ਹੈ, ਜਿਨ੍ਹਾਂ ਦੂਜੇ ਵਿਸ਼ਵ ਯੁੱਧ ਵਿੱਚ ਬਹਾਦਰੀ ਦਿਖਾਈ ਸੀ। ਵਿਸ਼ਵ ਯੁੱਧ ਹੀ ਨਹੀਂ, ਇਨ੍ਹਾਂ ਜਵਾਨਾਂ ਨੇ ਬ੍ਰਿਟੇਨ ਦੇ ਹੋਰ ਸੰਘਰਸ਼ਾਂ ਵਿੱਚ ਵੀ ਵੱਡੀ ਭੂਮਿਕਾ ਨਿਭਾਈ ਸੀ। ਗੁਰਦੁਆਰਾ ਨਾਨਕ ਸਮੈਥਵਿਕ ਦੇ ਪ੍ਰਧਾਨ ਜਤਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ਉਹ ਵੀਰਾਂ ਦੇ ਸਨਮਾਨ ਵਿੱਚ ਸਮੈਥਵਿਕ ਚੌਰਾਹੇ ’ਤੇ ਇਸ ਸ਼ਹੀਦ ਸਮਾਰਕ ਦੀ ਸਥਾਪਨਾ ਵਿੱਚ ਮਾਣ ਮਹਿਸੂਸ ਕਰਦੇ ਹਨ, ਜਿਨ੍ਹਾਂ ਉਸ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਜੋ ਉਨ੍ਹਾਂ ਦਾ ਦੇਸ਼ ਨਹੀਂ ਸੀ। 1918 ਵਿੱਚ ਸਮਾਪਤ ਪਹਿਲੇ ਵਿਸ਼ਵ ਯੁੱਧ ਦੀ 100ਵੀਂ ਵਰ੍ਹੇਗੰਢ ਮਨਾਉਣ ਲਈ 10 ਫੁੱਟ ਦੀ ਇਸ ਕਾਂਸੇ ਦੀ ਮੂਰਤੀ ਬਣਾਈ ਗਈ ਹੈ। ਗੁਰਦੁਆਰਾ ਸਾਹਿਬ ਵੱਲੋਂ ਇਸ ਕੰਮ ਲਈ 20 ਹਜ਼ਾਰ ਪਾਊਂਡ (18,93,306.40 ਰੁਪਏ) ਦੀ ਰਕਮ ਦਿੱਤੀ। ਮੂਰਤੀ ਦੀ ਲੁੱਕ ਪੇਰੀ ਨੇ ਡਿਜ਼ਾਈਨ ਕੀਤੀ ਹੈ। ਇਸ ਨੂੰ ਗ੍ਰੇਨਾਈਟ ਦੇ ਚਬੂਤਰੇ ’ਤੇ ਖੜ੍ਹਾ ਕੀਤਾ ਗਿਆ ਹੈ।


Tags :


Des punjab
Shane e punjab
Des punjab