DES PANJAB Des punjab E-paper
Editor-in-chief :Braham P.S Luddu, ph. 403-293-9393
ਅਮਰੀਕੀ ਚੋਣਾਂ 2018: ਵਿਦੇਸ਼ੀਆਂ ਵਿਰੁੱਧ ਭਾਰੀ ਨਫ਼ਰਤ ਦਰਮਿਆਨ 100 ਭਾਰਤੀ ਚੋਣ ਮੈਦਾਨ 'ਚ ਨਿੱਤਰੇ
Date : 2018-11-05 PM 01:08:17 | views (29)

 ਅਮਰੀਕਾ ਵਿੱਚ ਜਿੱਥੇ ਵਿਦੇਸ਼ੀ ਮੂਲ ਦੇ ਲੋਕਾਂ ਵਿਰੁੱਧ ਨਕਾਰਾਤਮਕ ਰਵੱਈਆ ਸਿਖਰਾਂ 'ਤੇ ਹੈ, ਉੱਥੇ ਹੀ ਅੱਧ-ਮਿਆਦੀ (ਮਿਡ-ਟਰਮ) ਚੋਣਾਂ ਵਿੱਚ ਭਾਰਤੀ ਮੂਲ ਦੇ ਤਕਰੀਬਨ 100 ਅਮਰੀਕੀ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਹ ਸਾਰੇ ਭਾਰਤੀ ਉਮੀਦਵਾਰ ਆਪੋ-ਆਪਣੇ ਹਲਕਿਆਂ ਵਿੱਚ ਤਕੜੇ ਦਾਅਵੇਦਾਰ ਵੀ ਮੰਨੇ ਜਾ ਰਹੇ ਹਨ। ਉਂਝ ਤਾਂ ਚੋਣਾਂ ਵਿੱਚ ਸਾਰਿਆਂ ਦੀਆਂ ਨਜ਼ਰਾਂ 'ਸਮੋਸਾ ਕੌਕਸ' 'ਤੇ ਟਿਕਿਆਂ ਹੋਣਗੀਆਂ ਪਰ ਨੌਜਵਾਨ ਭਾਰਤੀ-ਅਮਰੀਕੀ ਉਮੀਦਵਾਰਾਂ ਦਾ ਵੱਡੀ ਗਿਣਤੀ ਵਿੱਚ ਚੋਣਾਂ ਲੜਨਾ ਚੰਗਾ ਸੰਕੇਤ ਹੈ। 'ਸਮੋਸਾ ਕੌਕਸ' ਮੌਜੂਦਾ ਕਾਂਗਰਸ ਵਿੱਚ ਪੰਜ ਭਾਰਤੀ ਮੂਲ ਦੇ ਅਮਰੀਕੀਆਂ ਦੇ ਗਰੁੱਪ ਨੂੰ ਕਿਹਾ ਜਾਂਦਾ ਹੈ। ਅਮਰੀਕਾ ਦੀ ਆਬਾਦੀ ਵਿੱਚ ਭਾਰਤੀ ਮੂਲ ਦੇ ਅਮਰੀਕੀਆਂ ਦੀ ਗਿਣਤੀ ਸਿਰਫ਼ ਇੱਕ ਫੀਸਦ ਹੈ। ਭਾਰਤ ਵਿੱਚ ਅਮਰੀਕਾ ਦੇ ਸਾਬਕਾ ਰਾਜਦੂਤ ਰਿਚਰਡ ਵਰਮਾ ਨੇ ਕਿਹਾ ਕਿ ਦੇਸ਼ ਦੀ ਸਿਆਸਤ ਵਿੱਚ ਭਾਰਤੀ-ਅਮਰੀਕੀਆਂ ਦੀ ਸ਼ਮੂਲੀਅਤ ਵਧਦੇ ਦੇਖਣਾ ਅਦਭੁਤ ਹੈ। ਮੰਗਲਵਾਰ ਨੂੰ ਹੋਣ ਵਾਲੀਆਂ ਅੱਧ-ਮਿਆਦੀ ਚੋਣਾਂ ਵਿੱਚ ਮੌਜੂਦਾ ਸਭਾ ਦੇ ਸਾਰੇ ਚਾਰ ਭਾਰਤੀ ਮੂਲ ਦੇ ਅਮਰੀਕੀ ਮੈਂਬਰਾਂ ਦੇ ਸੌਖਿਆਂ ਹੀ ਜਿੱਤ ਦਰਜ ਕਰਨ ਦੀ ਆਸ ਹੈ। ਇਨ੍ਹਾਂ ਵਿੱਚ ਤਿੰਨ ਵਾਰ ਅਮਰੀਕੀ ਕਾਂਗਰਸ ਦੇ ਮੈਂਬਰ ਅਮੀ ਬੇਰਾ ਤੇ ਪਹਿਲੀ ਵਾਰ ਨੁਮਾਇੰਦਗੀ ਸਭਾ ਲਈ ਚੁਣ ਕੇ ਆਏ ਤਿੰਨ ਮੈਂਬਰ ਸ਼ਾਮਲ ਹਨ, ਮੁੜ ਤੋਂ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਇਨ੍ਹਾਂ ਚਾਰ ਮੌਜੂਦਾ ਮੈਂਬਰਾਂ ਦੇ ਨਾਲ-ਨਾਲ ਸੱਤ ਭਾਰਤੀ-ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਚੁਣ ਕੇ ਆਉਣ ਲਈ ਮੈਦਾਨ ਵਿੱਚ ਹਨ। ਸਫਲ ਉੱਦਮੀ ਸ਼ਿਵ ਅੱਯਾਰਦੁਰਈ ਇਕਲੌਤੇ ਭਾਰਤੀ ਹਨ ਜੋ ਸੀਨੇਟ ਲਈ ਲੜ ਰਹੇ ਹਨ। ਆਜ਼ਾਦ ਉਮੀਦਵਾਰ ਦੇ ਤੌਰ 'ਤੇ ਲੜਨ ਵਾਲੇ ਸ਼ਿਵ ਦਾ ਮੁਕਾਬਲਾ ਮਜ਼ਬੂਤ ਦਾਅਵੇਦਾਰ ਏਲਿਜ਼ਾਬੇਥ ਵਾਰੇਨ ਨਾਲ ਹੈ। ਅੱਧ ਮਿਆਦੀ ਚੋਣਾਂ ਵਿੱਚ ਸਿਰਫ ਇਹੋ ਭਾਰਤੀ-ਅਮਰੀਕੀ ਉਮੀਦਵਾਰ ਮੈਦਾਨ ਵਿੱਚ ਨਹੀਂ ਹਨ, ਬਲਕਿ ਅਣਅਧਿਕਾਰਤ ਅੰਕੜਿਆਂ ਮੁਤਾਬਕ ਤਕਰੀਬਨ 100 ਭਾਰਤੀ ਮੂਲ ਦੇ ਅਮਰੀਕੀ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ।


Tags :


Des punjab
Shane e punjab
Des punjab