DES PANJAB Des punjab E-paper
Editor-in-chief :Braham P.S Luddu, ph. 403-293-9393
ਅਮਰੀਕਾ 'ਚ ਭਾਰਤੀ ਕੰਪਨੀ 'ਤੇ ਲੱਗੇ ਨਸਲੀ ਭੇਦਭਾਵ ਦੇ ਦੋਸ਼
Date : 2018-11-05 PM 01:05:57 | views (31)

 ਵਾਸ਼ਿੰਗਟਨ—ਟਾਟਾ ਕੰਸਲਟੈਂਸੀ ਸਰਵਿਸੇਸ ਤੋਂ ਨੌਕਰੀ ਗਵਾਉਣ ਵਾਲੇ ਕਈ ਅਮਰੀਕੀ ਕਰਮਚਾਰੀਆਂ ਨੇ ਅਦਾਲਤ 'ਚ ਕੇਸ ਦਾਇਰ ਕੀਤਾ ਹੈ। ਉਨ੍ਹਾਂ ਨੇ ਕੰਪਨੀ 'ਤੇ ਨਸਲੀ ਆਧਾਰ 'ਤੇ ਭੇਦਭਾਵ ਕਰਨ ਦਾ ਦੋਸ਼ ਲਗਾਇਆ ਹੈ, ਜਿਸ ਤੋਂ ਬਾਅਦ ਭਾਰਤ ਦੀ ਵੱਡੀ ਆਈ.ਟੀ. ਕੰਪਨੀ ਟੀ.ਸੀ.ਐੱਸ. ਅਮਰੀਕਾ 'ਚ ਵੱਡੀ ਮੁਸ਼ਕਲ 'ਚ ਫਸਦੀ ਦਿਖਾਈ ਦੇ ਰਹੀ ਹੈ। ਮਾਮਲੇ 'ਤੇ ਕੈਲੀਫੋਰਨੀਆ 'ਚ ਸੋਮਵਾਰ ਨੂੰ ਸੁਣਵਾਈ ਹੋਣ ਜਾ ਰਹੀ ਹੈ। ਰਿਪੋਰਟਸ ਮੁਤਾਬਕ ਕਰਮਚਾਰੀਆਂ ਨੇ ਦੋਸ਼ ਲਗਾਇਆ ਹੈ ਕਿ ਕੰਪਨੀ ਰਾਹੀਂ ਉਨ੍ਹਾਂ ਨੂੰ ਕਿਸੇ ਕਲਾਇੰਟ ਦਾ ਕੰਮ ਨਹੀਂ ਸੌਂਪਿਆ ਗਿਆ ਸੀ। ਉੱਥੇ ਇਸ ਮਾਮਲੇ 'ਚ ਅਮਰੀਕਾ 'ਚ ਵਿਦੇਸ਼ੀ ਕੰਪਨੀਆਂ ਲਈ ਚੱਲਣ ਵਾਲੇ ਵਰਕ ਵੀਜ਼ਾ ਪ੍ਰੋਗਰਾਮ ਵੀ ਚਰਚਾ 'ਚ ਆ ਚੁੱਕਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਕਸਰ ਇਸ ਪ੍ਰੋਗਰਾਮ ਦੀ ਆਲੋਚਨਾ ਕਰਦੇ ਆਏ ਹਨ। ਇਸ ਵੀਜ਼ੇ ਨੂੰ ਕੰਪਨੀਆਂ ਅਮਰੀਕਾ 'ਚ ਵਿਦੇਸ਼ੀ ਵਰਕਰਸ ਨੂੰ ਲਿਆਉਣ ਲਈ ਇਸਤੇਮਾਲ 'ਚ ਲਿਆਉਂਦੀ ਹੈ। ਉੱਥੇ ਮੌਜੂਦਾ ਟਰੰਪ ਸਰਕਾਰ ਏਸ਼ੀਆ ਦੀ ਸਭ ਤੋਂ ਵੱਡੀ ਆਊਟਸੋਰਸਿੰਗ ਕੰਪਨੀ ਟੀ.ਸੀ.ਐੱਸ., ਇੰਫੋਸਿਸ ਅਤੇ ਵਿਪ੍ਰੋ 'ਤੇ ਜ਼ਿਆਦਾ ਅਮਰੀਕਾ ਦੀ ਨਿਯੁਕਤ ਕਰਨ ਲਈ ਕਹਿੰਦੀ ਆਈ ਹੈ। ਹਾਲਾਂਕਿ ਇਸ ਮਾਮਲੇ 'ਚ ਟੀ.ਸੀ.ਐੱਸ. ਮਜ਼ਬੂਤੀ ਨਾਲ ਖੜਾ ਦਿਖਾਈ ਦੇ ਰਿਹਾ ਹੈ। ਟੀ.ਸੀ.ਐੱਸ. ਦਾ ਕਹਿਣਾ ਹੈ ਕਿ ਅਮਰੀਕੀਆਂ ਦਾ ਹਟਾਉਣ ਨਾਲ ਜੜਿਆ ਮਾਮਲਾ ਇਕ ਪ੍ਰੋਜੈਕਟ ਨਾਲ ਜੋੜੀਆ ਹੋਇਆ ਹੈ। ਪਰਫਾਰਮੈਂਸ ਨੂੰ ਧਿਆਨ 'ਚ ਰੱਖਦੇ ਹੋਏ ਲੋਕਾਂ ਨੂੰ ਟਰਮੀਨੇਟ ਕੀਤਾ ਗਿਆ। ਉੱਥੇ ਟੀ.ਸੀ.ਐੱਸ. ਰਾਹੀਂ ਅਮਰੀਕੀ ਆਪਰੇਸ਼ਨ 'ਚ ਕਿਸੇ ਵੀ ਅਨੁਚਿਤ ਰਵੱਈਏ ਤੋਂ ਮਨਾ ਕੀਤਾ ਗਿਆ ਹੈ। ਕੰਪਨੀ ਦੇ ਇਕ ਬੁਲਾਰੇ ਦਾ ਕਹਿਣਾ ਹੈ ਕਿ ਸਾਡੀ ਸਫਲਤਾ ਅਰਮੀਕਾ ਅਤੇ ਗਲੋਬਲੀ ਪੱਧਰ 'ਤੇ ਮੌਜੂਦ ਵਧੀਆ ਹੁਨਰ ਪ੍ਰਦਾਨ ਕਰਨ ਦੀ ਸਾਡੀ ਸਮਰੱਥਾ 'ਤੇ ਆਧਾਰਿਤ ਹੈ, ਜੋ ਵਿਅਕਤੀ ਦੇ ਵਿਸ਼ੇਸ਼ ਅਨੁਭਵ, ਕੌਸ਼ਲ ਅਤੇ ਹਰੇਕ ਗਾਹਕ ਦੀ ਖਾਸ ਜ਼ਰੂਰਤਾਂ 'ਤੇ ਆਧਾਰਿਤ ਹੈ।  


Tags :


Des punjab
Shane e punjab
Des punjab