DES PANJAB Des punjab E-paper
Editor-in-chief :Braham P.S Luddu, ph. 403-293-9393
ਤਿੰਨ ਕਿੱਲੋ ਹੈਰੋਇਨ ਤੇ ਆਟੋਮੈਟਿਕ ਅਸਲੇ ਨਾਲ ਭਾਰਤ ਵੜ ਰਿਹਾ ਪਾਕਿਸਤਾਨੀ ਕਾਬੂ
Date : 2018-11-05 PM 01:00:46 | views (30)

 ਭਾਰਤ ਵਿੱਚ ਦਾਖ਼ਲ ਹੋਣ ਦੀ ਤਾਕ ਵਿੱਚ ਪਾਕਿਸਤਾਨੀ ਨਾਗਰਿਕ ਨੂੰ ਰਾਮਕੋਟ ਨੇੜੇ ਸੀਮਾ ਸੁਰੱਖਿਆ ਬਲ ਨੇ ਕਾਬੂ ਕੀਤਾ ਹੈ। ਫੜੇ ਗਏ ਵਿਅਕਤੀ ਕੋਲੋਂ ਵੱਡੀ ਮਾਤਰਾ ਵਿੱਚ ਨਸ਼ਾ ਤੇ ਅਸਲਾ ਬਰਾਮਦ ਕੀਤਾ ਹੈ। ਬੀਐਸਫ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਮੁਲਜ਼ਮ ਕੋਲੋਂ ਅਮਰੀਕਾ ਦੀ ਬਣੀ ਹੋਈ 5.56 ਮਿਲੀਮੀਟਰ ਬੋਰ ਦੀ ਆਟੋਮੈਟਿਕ ਬੰਦੂਕ ਸੀ4 ਤੇ ਉਸ ਦੇ 24 ਰੌਂਦ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਮੁਲਜ਼ਮ ਕੋਲੋਂ ਤਿੰਨ ਕਿੱਲੋ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਸੁਰੱਖਿਆ ਬਲਾਂ ਨੇ ਅੰਮ੍ਰਿਤਸਰ ਸੈਕਟਰ ਦੇ ਪਿੰਡ ਰਾਣੀਆਂ ਕੋਲੋਂ ਇਸ ਵਿਅਕਤੀ ਨੂੰ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਜਵਾਨਾਂ ਨੇ ਉਸ ਨੂੰ ਰੋਕਣ ਲਈ ਗੋਲ਼ੀ ਵੀ ਚਲਾਈ। ਮੁਲਜ਼ਮ ਕੋਲੋਂ ਤਿੰਨ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ ਜਿੰਨ੍ਹਾਂ ਵਿੱਚ ਪਾਕਿਸਤਾਨੀ ਸਿੰਮ ਕਾਰਡ ਵੀ ਸੀ।


Tags :


Des punjab
Shane e punjab
Des punjab