DES PANJAB Des punjab E-paper
Editor-in-chief :Braham P.S Luddu, ph. 403-293-9393
ਖਾਚਾਨੋਵ ਨੇ ਨੰਬਰ ਇਕ ਜੋਕੋਵਿਚ ਨੂੰ ਹਰਾ ਕੇ ਜਿੱਤਿਆ ਪੈਰਿਸ ਮਾਸਟਰਸ
Date : 2018-11-05 PM 12:58:07 | views (37)

 ਪੈਰਿਸ : ਰੂਸ ਦੇ ਕਰੇਨ ਖਾਚਾਨੋਵ ਨੇ ਜਬਰਦਸਤ ਪ੍ਰਦਰਸ਼ਨ ਕਰਦਿਆਂ ਵਿਸ਼ਵ ਦੇ ਨੰਬਰ ਇਕ ਬਣੇ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਲਗਾਤਾਰ ਸੈੱਟਾਂ 'ਚ 7-5, 6-4 ਨਾਲ ਹਰਾ ਕੇ ਪੈਰਿਸ ਮਾਸਟਰਸ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ। 22 ਸਾਲਾਂ ਖਾਚਾਨੋਵ ਨੇ ਆਪਣੇ ਕਰੀਅਰ ਦਾ ਪਹਿਲਾ ਏ. ਟੀ. ਪੀ. ਮਾਸਟਰਸ 1000 ਦਾ ਖਿਤਾਬ ਜਿੱਤਿਆ ਅਤੇ ਸੋਮਵਾਰ ਨੂੰ ਜਾਰੀ ਤਾਜਾ ਵਿਸ਼ਵ ਰੈਂਕਿੰਗ ਵਿਚ 7 ਸਥਾਨਾਂ ਦੀ ਛਲਾਂਗ ਲਗਾ ਕੇ 11ਵੇਂ ਸਥਾਨ 'ਤੇ ਪਹੁੰਚ ਗਏ। ਖਾਚਾਨੋਵ ਨੇ ਇਹ ਮੁਕਾਬਲਾ 1 ਘੰਟੇ 37 ਮਿੰਟ 'ਚ ਜਿਤਿਆ। ਜੋਕੋਵਿਚ ਫਾਈਨਲ ਹਾਰ ਗਏ ਪਰ ਉਹ 8045 ਅੰਕਾਂ ਨਾਲ ਤਾਜਾ ਰੈਂਕਿੰਗ ਵਿਚ ਨੰਬਰ ਇਕ ਬਣ ਗਏ। ਸਪੇਨ ਦੇ ਰਾਫੇਲ ਨਡਾਲ ਦੂਜੇ ਸਥਾਨ 'ਤੇ ਖਿਸਕ ਹਨ ਅਤੇ ਉਨ੍ਹਾਂ ਦੇ 7480 ਅੰਕ ਹਨ। ਜੋਕੋਵਿਚ 5ਵੀਂ ਵਾਰ ਇਹ ਖਿਤਾਬ ਆਪਣੇ ਨਾਂ ਕਰਨ ਤੋਂ ਖੁੰਝ ਗਏ।


Tags :


Des punjab
Shane e punjab
Des punjab