DES PANJAB Des punjab E-paper
Editor-in-chief :Braham P.S Luddu, ph. 403-293-9393
ਅਮਰੀਕਾ: ਯੋਗ ਸਟੁਡੀਓ ਵਿਚ ਗੋਲੀਆਂ ਚਲਾਉਣ ਦਾ ਮਾਮਲਾ, ਕਾਲੇ ਰੰਗ ਦੇ ਲੋਕਾਂ ਨਾਲ ਨਫਰਤ ਕਰਦਾ ਸੀ ਕਾਤਲ!
Date : 2018-11-04 PM 01:14:31 | views (54)

 

ਫਲੋਰੀਡਾ, ਅਮਰੀਕਾ ੋਚ ਫਲੋਰੀਡਾ ਦੇ ਯੋਗ ਸਟੂਡੀਓ ੋਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਸਕਾਟ ਪੌਲ ਬੇਅਰਲੇ ਨਾਂ ਦੇ ਵਿਅਕਤੀ ਨੇ ਦੋ ਔਰਤਾਂ ਦਾ ਕਤਲ ਕਰ ਦਿੱਤਾ। ਇਸ ਮਗਰੋਂ ਉਸ ਨੇ ਆਤਮ-ਹੱਤਿਆ ਕਰ ਲਈ। ਜਾਂਚ ਮਗਰੋਂ ਪਤਾ ਲੱਗਾ ਕਿ ਕਾਤਲ ਔਰਤਾਂ ਅਤੇ ਕਾਲੇ ਰੰਗ ਦੇ ਲੋਕਾਂ ਨਾਲ ਬਹੁਤ ਨਫਰਤ ਕਰਦਾ ਸੀ। ਸੋਸ਼ਲ ਮੀਡੀਆ ਪਲੇਟਫਾਰਮ ੋਤੇ ਉਸ ਦੀਆਂ ਕੁੱਝ ਪੁਰਾਣੀਆਂ ਵੀਡੀਓਜ਼ ਨਾਲ ਇਹ ਗੱਲ ਸਾਹਮਣੇ ਆਈ ਹੈ। ਸਾਬਕਾ ਫੌਜੀ ਅਤੇ ਅਧਿਆਪਕ ਸਕਾਟ ਪੌਲ ਬੇਅਰਲੇ ਨੇ ਸ਼ੁੱਕਰਵਾਰ ਨੂੰ ਇੱਥੇ ਦੇ ਯੋਗ ਸਟੂਡੀਓ ੋਚ ਗੋਲੀਆਂ ਚਲਾਈਆਂ, ਜਿਸ ੋਚ ਦੋ ਔਰਤਾਂ ਦੀ ਮੌਤ ਹੋ ਗਈ ਅਤੇ ਹੋਰ 5 ਵਿਅਕਤੀ ਜ਼ਖਮੀ ਹੋ ਗਏ। ਪੁਲਸ ਅਜੇ ਤਕ ਘਟਨਾ ਦੇ ਮਕਸਦ ਦੀ ਤਲਾਸ਼ ਕਰ ਰਹੀ ਹੈ। 40 ਸਾਲ ਦੇ ਇਸ ਸਿਰਫਿਰੇ ਕਾਤਲ ਦੀਆਂ ਕੁਝ ਪੁਰਾਣੀਆਂ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਹ ਔਰਤਾਂ ਨਾਲ ਹੱਦ ਤੋਂ ਵਧ ਨਫਰਤ ਕਰਦਾ ਸੀ। ਉਸ ਦਾ ਕਹਿਣਾ ਸੀ ਕਿ ਆਜ਼ਾਦ ਔਰਤਾਂ ਨੂੰ ਸੂਲੀ ੋਤੇ ਟੰਗ ਦੇਣਾ ਚਾਹੀਦਾ ਹੈ। ਉਸ ਦਾ ਇਹ ਵੀ ਮੰਨਣਾ ਸੀ ਕਿ ਮੈਕਸੀਕੋ ਤੋਂ ਆਉਣ ਵਾਲੇ ਲੋਕਾਂ ਨੂੰ ਅਮਰੀਕਾ ਆਉਣ ਤੋਂ ਰੋਕਣ ਲਈ ਸਰਹੱਦ ੋਤੇ ਬਾਰੂਦੀ ਸੁਰੰਗਾਂ ਵਿਛਾ ਦੇਣੀਆਂ ਚਾਹੀਦੀਆਂ ਹਨ। ਉਸ ਨੇ ਕਾਲੇ ਰੰਗ ਦੇ ਪੁਰਸ਼ਾਂ ਨਾਲ ਡੇਟ ਕਰਨ ਵਾਲੀਆਂ ਔਰਤਾਂ ਲਈ ਬਹੁਤ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਸੀ। ਪੁਲਸ ਨੇ ਕਿਹਾ ਕਿ ਉਨ੍ਹਾਂ ਵਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ।

Tags :


Des punjab
Shane e punjab
Des punjab