DES PANJAB Des punjab E-paper
Editor-in-chief :Braham P.S Luddu, ph. 403-293-9393
ਦੱ. ਅਫਰੀਕਾ ਨੇ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ
Date : 2018-11-04 PM 12:36:24 | views (29)

 ਪਰਥ- ਤੇਜ਼ ਗੇਂਦਬਾਜ਼ ਡੇਲ ਸਟੇਨ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦੱਖਣੀ ਅਫਰੀਕਾ ਨੇ ਆਸਟਰੇਲੀਆ ਨੂੰ ਐਤਵਾਰ ਨੂੰ ਉਸੇ ਦੇ ਮੈਦਾਨ 'ਤੇ ਪਹਿਲੇ ਵਨ ਡੇ ਵਿਚ ਆਸਾਨੀ ਨਾਲ 6 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। ਆਸਟਰੇਲੀਆਈ ਟੀਮ 38.1 ਓਵਰਾਂ ਵਿਚ ਸਿਰਫ 152 ਦੌੜਾਂ 'ਤੇ ਢੇਰ ਹੋ ਗਈ। ਆਸਟਰੇਲੀਆਈ ਟੀਮ ਆਪਣੀਆਂ ਤਿੰਨ ਵਿਕਟਾਂ ਸਿਰਫ 8 ਦੌੜਾਂ 'ਤੇ ਗੁਆਉਣ ਤੋਂ ਬਾਅਦ ਮੁਕਾਬਲੇ ਵਿਚ ਨਹੀਂ ਪਰਤ ਸਕੀ। ਐਲਕਸ ਕੈਰੀ ਨੇ 33 ਤੇ ਨੌਵੇਂ ਨੰਬਰ ਦੇ ਬੱਲੇਬਾਜ਼ ਨਾਥਨ ਕਾਲਟਰਨਾਈਲ ਨੇ 34 ਦੌੜਾਂ ਬਣਾ ਕੇ ਆਸਟਰੇਲੀਆ ਨੂੰ ਕਿਸੇ ਤਰ੍ਹਾਂ 152 ਦੌੜਾਂ ਤਕ ਪਹੁੰਚਾਇਆ। 'ਮੈਨ ਆਫ ਦਿ ਮੈਚ' ਬਣੇ ਸਟੇਨ ਨੇ 7 ਓਵਰਾਂ ਵਿਚ ਸਿਰਫ 18 ਦੌੜਾਂ ਦੇ ਕੇ ਚੋਟੀ ਕ੍ਰਮ ਦੀਆਂ ਦੋ ਵਿਕਟਾਂ ਹਾਸਲ ਕੀਤੀਆਂ। ਆਂਦਿਲ ਫੇਲਕਵਾਓ ਨੇ 33 ਦੌੜਾਂ 'ਤੇ 3 ਵਿਕਟਾਂ, ਲੂੰਗੀ ਇਨਗਿਡੀ ਨੇ 26 ਦੌੜਾਂ 'ਤੇ 2 ਵਿਕਟਾਂ ਤੇ ਇਮਰਾਨ ਤਾਹਿਰ ਨੇ 39 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਓਪਨਰ ਕਵਿੰਟਨ ਡੀ ਕੌਕ ਦੀਆਂ 47, ਰੀਜ਼ਾ ਹੈਂਡ੍ਰਿਕਸ ਦੀਆਂ 44 ਤੇ ਐਡਨ ਮਾਰਕਸ ਦੀਆਂ 36 ਦੌੜਾਂ ਦੀ ਬਦੌਲਤ ਦੱਖਣੀ ਅਫਰੀਕਾ ਨੇ 29.2 ਓਵਰਾਂ 'ਚ ਹੀ ਚਾਰ ਵਿਕਟਾਂ 'ਤੇ 153 ਦੌੜਾਂ ਬਣਾ ਕੇ ਮੈਚ ਜਿੱਤ ਲਿਆ।


Tags :


Des punjab
Shane e punjab
Des punjab