DES PANJAB Des punjab E-paper
Editor-in-chief :Braham P.S Luddu, ph. 403-293-9393
ਟਰੰਪ ਤੋਂ ਨਾਖੁਸ਼ ਹੈ ਅਮਰੀਕੀ ਚੈਨਲ HBO
Date : 2018-11-03 PM 02:03:25 | views (58)

 ਲਾਂਸ ਏਜੰਲਸ — ਅੰਤਰਰਾਸ਼ਟਰੀ ਮਨੋਰੰਜਨ ਚੈਨਲ ਐਚ. ਬੀ. ਓ. (ਹੋਮ ਬਾਕਸ ਆਫਿਸ) ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਉਸ ਦੇ ਚੈਨਲ 'ਤੇ ਚੱਲਣ ਵਾਲੇ ਸ਼ੋਅ 'ਗੇਮ ਆਫ ਥ੍ਰੋਨਸ' ਦੇ ਸਲੋਗਨ ਦਾ ਇਸਤੇਮਾਲ ਕਰਨ 'ਤੇ ਨਾਖੁਸ਼ੀ ਜਾਹਿਰ ਕੀਤੀ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਇਕ ਟਵੀਟ ਕੀਤਾ ਸੀ ਜਿਸ 'ਚ ਉਨ੍ਹਾਂ ਨੇ ਇਸ ਸ਼ੋਅ ਦੀ ਇਕ ਪ੍ਰਚਾਰ ਨਾਲ ਜੁੜੇ ਸਿਰਲੇਖ ਦੀ ਤਰਜ਼ 'ਤੇ ਲਿੱਖਿਆ ਸੀ, 'ਪਾਬੰਦੀਆਂ ਆ ਰਹੀਆਂ ਹਨ, 5 ਨਵੰਬਰ ਨੂੰ।'ਐਚ. ਬੀ. ਓ. ਦੇ ਇਸ ਸ਼ੋਅ ਬਾਰੇ ਮੂਲ ਰੂਪ 'ਚ ਲਿੱਖਿਆ ਸੀ ਕਿ 'ਸਰਦੀਆਂ ਆ ਰਹੀਆਂ ਹਨ।' ਟਰੰਪ ਨੇ ਇਸ ਟਵੀਟ ਦਾ ਇਸਤੇਮਾਲ ਇਹ ਦਰਸਾਉਣ ਲਈ ਕੀਤਾ ਸੀ ਕਿ ਅਮਰੀਕਾ ਈਰਾਨ 'ਤੇ ਉਨ੍ਹਾਂ ਪਾਬੰਦੀਆਂ ਨੂੰ ਦੁਬਾਰਾ ਲਾਉਣ ਜਾ ਰਿਹਾ ਹੈ ਜਿਨ੍ਹਾਂ ਨੂੰ 2015 ਪ੍ਰਮਾਣੂ ਸਮਝੌਤੇ ਦੇ ਤਹਿਤ ਹਟਾ ਲਿਆ ਗਿਆ ਸੀ। ਐਚ. ਬੀ. ਓ. ਨੇ ਇਕ ਬਿਆਨ 'ਚ ਆਖਿਆ ਕਿ ਉਹ ਚਾਹੁੰਦਾ ਹੈ ਕਿ ਰਾਜਨੀਤਕ ਦਲ ਇਸ ਸ਼ੋਅ ਦੇ ਸਲੋਗਨ ਨੂੰ 6 ਨਵੰਬਰ ਨੂੰ ਹੋਣ ਵਾਲੀਆਂ ਮਿੱਡ ਟਰਮ ਚੋਣਾਂ ਨੂੰ ਦੇਖਦੇ ਹੋਏ 'ਭੱਦਾ' ਬਣਾਉਣ ਤੋਂ ਦੂਰ ਰਹੇ। ਇਸ ਤੋਂ ਬਾਅਦ ਇਸ ਸ਼ੋਅ ਦੇ ਕਈ ਸਿਤਾਰਿਆਂ ਨੇ ਆਪਣੇ ਤਰੀਕੇ ਨਾਲ ਇਸ ਦਾ ਵਿਰੋਧ ਕੀਤਾ। ਗੇਮ ਆਫ ਥ੍ਰੋਨਸ ਸ਼ੋਅ ਦਾ 8ਵਾਂ ਅਤੇ ਆਖਰੀ ਸ਼ੈਸ਼ਨ ਅਗਲੇ ਸਾਲ ਪ੍ਰਸਾਰਿਤ ਕੀਤਾ ਜਾਵੇਗਾ।


Tags :


Des punjab
Shane e punjab
Des punjab