DES PANJAB Des punjab E-paper
Editor-in-chief :Braham P.S Luddu, ph. 403-293-9393
FBI ਨੂੰ ਹੁਣ ਬਰਸੀਨਗੇਮ ਦੇ ਡਾਕ ਘਰ 'ਚੋਂ ਮਿਲਿਆ ਲੇਟਰ ਬੰਬ
Date : 2018-11-03 PM 02:00:28 | views (14)

 ਸੈਨ ਫ੍ਰਾਂਸੀਸਕੋ — ਅਮਰੀਕਾ ਦੀ ਫੈਡਰਲ ਜਾਂਚ ਏਜੰਸੀ (ਐਫ. ਬੀ. ਆਈ.) ਨੇ ਕੈਲੀਫੋਰਨੀਆ ਦੇ ਅਰਬਪਤੀ ਟਾਮ ਸਟੇਅਰ ਨੂੰ ਭੇਜਿਆ ਜਾ ਰਿਹਾ ਇਕ ਹੋਰ ਲੇਟਰ ਬੰਬ ਬਰਾਮਦ ਕੀਤਾ ਹੈ। ਐਫ. ਬੀ. ਆਈ. ਨੇ ਦੱਸਿਆ ਕਿ ਸੈਨ ਮੈਟੀਓ ਕਾਊਂਟੀ ਦੇ ਬਰਸੀਨਗੇਮ 'ਚ ਇਕ ਡਾਕ ਘਰ 'ਚ ਇਹ ਬੰਬ ਮਿਲਿਆ। 26 ਅਕਤੂਬਰ ਨੂੰ ਇਸ ਡਾਕ ਘਰ ਤੋਂ ਸਟੇਅਰ ਨੂੰ ਭੇਜਿਆ ਜਾ ਰਿਹਾ ਹੈ ਇਕ ਹੋਰ ਲੇਟਰ ਬੰਬ ਬਰਾਮਦ ਹੋਇਆ ਸੀ।ਸਟੇਅਰ ਇਕ ਹੇਜ ਫੰਡ ਮੈਨੇਜਰ ਹੈ ਅਤੇ ਉਹ ਇਸ ਸਮੇਂ 2 ਸਮੂਹ ਚਲਾ ਰਹੇ ਹਨ। 'ਨੈਕਸਟਜੇਨ ਅਮਰੀਕਾ' ਨਾਂ ਦਾ ਸਮੂਹ ਸਵੱਛ ਇਧਨ ਨੂੰ ਵਧਾਉਣ ਦੀ ਦਿਸ਼ਾ 'ਚ ਕੰਮ ਕਰ ਰਿਹਾ ਹੈ, ਉਥੇ 'ਨੀਡ ਟੂ ਇੰਪੀਚ' ਨਾਂ ਦਾ ਸਮੂਹ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਮਹਾਦੋਸ਼ ਚਲਾਉਣ ਲਈ ਸਮਰਥਕ ਲੋਕਾਂ ਦੇ ਹਸਤਾਖਰ ਲੈ ਰਿਹਾ ਹੈ। ਹਾਲ ਹੀ ਦੇ ਕੁਝ ਦਿਨਾਂ 'ਚ ਅਮਰੀਕਾ 'ਚ ਅਜਿਹੇ ਕਈ ਲੈਟਰ ਬੰਬ ਫੜੇ ਗਏ ਹਨ। ਇਸ ਤਰ੍ਹਾਂ ਦੇ ਬੰਬ ਡੈਮੋਕ੍ਰੇਟ ਨੇਤਾਵਾਂ ਅਤੇ ਟਰੰਪ ਦੇ ਵਿਰੋਧੀਆਂ ਦੇ ਪਤਿਆਂ 'ਤੇ ਭੇਜੇ ਜਾ ਰਹੇ ਹਨ। ਐਫ. ਬੀ. ਆਈ. ਨੇ ਇਸ ਮਾਮਲੇ 'ਚ ਸੀਜ਼ਰ ਸੋਯੇਕ ਨਾਂ ਦੇ ਸ਼ੱਕੀ ਨੂੰ ਗ੍ਰਿਫਤਾਰ ਵੀ ਕੀਤਾ ਹੈ। ਪਿਛਲੇ ਹਫਤੇ ਫਲੋਰੀਡਾ ਤੋਂ ਗ੍ਰਿਫਤਾਰ ਕੀਤਾ ਗਿਆ 56 ਸਾਲਾ ਸੋਯੇਕ ਅਜੇ ਜੇਲ 'ਚ ਹੈ।


Tags :


Des punjab
Shane e punjab
Des punjab