DES PANJAB Des punjab E-paper
Editor-in-chief :Braham P.S Luddu, ph. 403-293-9393
ਇੰਗਲੈਂਡ 'ਚ ‘ਗ਼ੁਲਾਮ ਰੱਖਣ' ਦੇ ਦੋਸ਼ ਹੇਠ ਪੰਜਾਬੀ ਜੋੜੀ ਗ੍ਰਿਫ਼ਤਾਰ
Date : 2018-11-03 PM 01:58:17 | views (14)

 ਦੱਖਣੀ ਇੰਗਲੈਂਡ 'ਚ ਰਹਿੰਦੀ ਇੱਕ ਪੰਜਾਬੀ ਜੋੜੀ 'ਤੇ ਅੱਜ ਦੇ ਆਧੁਨਿਕ ਜੁੱਗ ਵਿੱਚ ਵੀ ਇੱਕ ‘ਗ਼ੁਲਾਮ ਰੱਖਣ' ਦਾ ਦੋਸ਼ ਲੱਗਿਆ ਹੈ। ਦੋਸ਼ ਹੈ ਪਲਵਿੰਦਰ ਤੇ ਪ੍ਰਿਤਪਾਲ ਬਿਨਿੰਗ ਨੇ ਆਪਣੇ ਬਾਗ਼ ਦੇ ਸ਼ੈੱਡ 'ਚ ਪੋਲੈਂਡ ਮੂਲ ਦੇ ਇੱਕ ਵਿਅਕਤੀ ਨੂੰ ਚਾਰ ਸਾਲਾਂ ਤੱਕ ਰੱਖਿਆ ਸੀ। ਇੰਗਲੈਂਡ ਦੀ ਗੈਂਗਮਾਸਟਰਜ਼ ਐਂਡ ਲੇਬਰ ਅਬਿਊਜ਼ ਅਥਾਰਟੀ (ਜੀਐੱਲਏਏ) ਵੱਲੋਂ ਗ੍ਰਿਫ਼ਤਾਰ ਕੀਤੀ ਗਈ ਇਸ ਪੰਜਾਬੀ ਜੋੜੀ ਦੀ ਉਮਰ 54-55 ਸਾਲ ਹੈ। ਹਾਲੇ ਇਸ ਮਾਮਲੇ ਦੀ ਜਾਂਚ ਹੋਣੀ ਬਾਕੀ ਹੈ ਕਿ ਕੀ ਇਸ ਪੰਜਾਬੀ ਜੋੜੀ 'ਤੇ ਲੱਗੇ ਦੋਸ਼ ਦਰੁਸਤ ਵੀ ਹਨ ਜਾਂ ਨਹੀਂ। ਜੇ ਇਹ ਦੋਸ਼ ਗ਼ਲਤ ਪਾਏ ਗਏ, ਤਾਂ ਉਨ੍ਹਾਂ ਨੁੰ ਇਸ ਮਾਮਲੇ 'ਚੋਂ ਬਰੀ ਕਰ ਦਿੱਤਾ ਜਾਵੇਗਾ। ਅਧਿਕਾਰੀਆਂ ਦੀ ਟੀਮ ਨੇ ਦੱਖਣੀ ਇੰਗਲੈਂਡ ਦੇ ਸਮੁੰਦਰੀ ਕੰਢੇ 'ਤੇ ਸਥਿਤ ਸ਼ਹਿਰ ਸਾਊਥਐਂਪਟਨ ਨੇੜੇ ਚਿਲਵਰਥ ਵਿਖੇ ਸਥਿਤ ਇਸ ਪੰਜਾਬੀ ਜੋੜੀ ਦੇ ਘਰ 'ਤੇ ਛਾਪਾ ਮਾਰਿਆ। ਦਰਅਸਲ, ਪੋਲੈਂਡ ਦੇ ਇੱਕ ਬਹੁਤ ਕਮਜ਼ੋਰ ਜਿਹੇ ਵਿਅਕਤੀ ਨੇ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਉਸ ਤੋਂ ਜ਼ਬਰਦਸਤੀ ਕੰਮ ਕਰਵਾਇਆ ਜਾਂਦਾ ਹੈ ਤੇ ਬਦਲੇ 'ਚ ਉਸ ਨੂੰ ਸਿਰਫ਼ ਖਾਣਾ ਹੀ ਦਿੱਤਾ ਜਾਂਦਾ ਹੈ। ਇਹ ਖ਼ਬਰ ਮਿਲਦਿਆਂ ਹੀ ਅਧਿਕਾਰੀਆਂ ਨੇ ਪੰਜਾਬੀ ਜੋੜੀ ਦੇ ਘਰ 'ਤੇ ਛਾਪਾ ਮਾਰਿਆ ਤੇ ਉੱਥੋਂ ਬਹੁਤ ਸਾਰੀਆਂ ਅਜਿਹੀਆਂ ਵਸਤਾਂ ਬਰਾਮਦ ਕੀਤੀਆਂ, ਜੋ ਇਸ ਮਾਮਲੇ 'ਚ ਅਹਿਮ ਸਬੂਤ ਜਾਪਦੀਆਂ ਸਨ। ਇੱਥੇ ਵਰਨਣਯੋਗ ਹੈ ਕਿ ਦੁਨੀਆ 'ਚ ਹੁਣ ਗ਼ੁਲਾਮ ਰੱਖਣ ਦਾ ਰਿਵਾਜ ਲਗਭਗ ਖ਼ਤਮ ਹੁੰਦਾ ਜਾ ਰਿਹਾ ਹੈ। ਦੁਨੀਆ ਦੇ ਸਿਰਫ਼ ਮੱਧ ਏਸ਼ੀਆ ਦੇ ਕੁਝ ਦੇਸ਼ਾਂ 'ਚ ਜ਼ਰੂਰ ਇੱਕਾ-ਦੁੱਕਾ ਗ਼ੁਲਾਮ ਰੱਖਣ ਦਾ ਰਿਵਾਜ ਹਾਲੇ ਚੱਲ ਰਿਹਾ ਹੈ ਪਰ ਬਾਕੀ ਦੇ ਸਮੁੱਚੇ ਵਿਸ਼ਵ 'ਚ ਇਹ ਰੁਝਾਨ ਹੁਣ ਖ਼ਤਮ ਹੋ ਗਿਆ ਹੈ ਤੇ ਭਾਰਤ, ਇੰਗਲੈਂਡ ਤੇ ਬਹੁਤੇ ਪੱਛਮੀ ਦੇਸ਼ਾਂ ਵਿੱਚ ਹੁਣ ਗ਼ੁਲਾਮ ਰੱਖਣਾ ਇੱਕ ਜੁਰਮ ਹੈ। 


Tags :


Des punjab
Shane e punjab
Des punjab