DES PANJAB Des punjab E-paper
Editor-in-chief :Braham P.S Luddu, ph. 403-293-9393
ਕਾਬੁਲ ਵਿਚ ਹਮਲੇ ਵਿਚ ਅਮਰੀਕੀ ਫੌਜੀ ਦੀ ਮੌਤ : ਨਾਟੋ
Date : 2018-11-03 PM 01:48:10 | views (12)

 ਕਾਬੁਲ,  ਕਾਬੁਲ ਵਿਚ ਦੋਸਤ ਦਾ ਹੁਲੀਏ ਧਾਰ ਕੇ ਕੀਤੇ ਗਏ ਹਮਲੇ ਵਿਚ ਅਮਰੀਕਾ ਦੇ ਇਕ ਫੌਜੀ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਨਾਟੋ ਨੇ ਕਿਹਾ ਹੈ ਕਿ ਅਫਗਾਨਿਸਤਾਨ ਵਿਚ ਕੌਮਾਂਤਰੀ ਫੋਰਸਾਂ 'ਤੇ ਇਸ ਤਰ੍ਹਾਂ ਦਾ ਇਹ ਤਾਜ਼ਾ ਹਮਲਾ ਹੈ। ਨਾਟੋ ਰਿਜਾਲਿਊਟ ਸਪੋਰਟ ਮਿਸ਼ਨ ਨੇ ਇਕ ਬਿਆਨ ਵਿਚ ਕਿਹਾ ਕਿ ਸ਼ੁਰੂਆਤੀ ਰਿਪੋਰਟ ਤੋਂ ਸੰਕੇਤ ਮਿਲਦਾ ਹੈ ਕਿ ਹਮਲਾਵਰ ਅਫਗਾਨ ਰਾਸ਼ਟਰੀ ਰੱਖਿਆ ਅਤੇ ਸੁਰੱਖਿਆ ਫੋਰਸ (ਏ.ਐਨ.ਡੀ.ਐਸ.ਐਫ.) ਦਾ ਇਕ ਮੈਂਬਰ ਸੀ। ਇਸ ਵਿਚ ਦੱਸਿਆ ਗਿਆ ਹੈ ਕਿ ਹੋਰ ਅਫਗਾਨ ਫੌਜੀਆਂ ਨੇ ਹਮਲਾਵਰ ਨੂੰ ਮਾਰ ਦਿੱਤਾ। ਜ਼ਖਮੀ ਫੌਜੀਆਂ ਨੂੰ ਅਫਗਾਨ ਰਾਜਧਾਨੀ ਦੇ ਉੱਤਰ ਵਿਚ ਸਥਿਤ ਬਗਰਾਮ ਹਵਾਈ ਅੱਡਾ ਲਿਜਾਇਆ ਗਿਆ ਜਿਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਸ ਦੀ ਹਾਲਤ ਸਥਿਰ ਹੈ। ਬਿਆਨ ਵਿਚ ਦੱਸਿਆ ਗਿਆ ਹੈ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਮਾਰੇ ਗਏ ਫੌਜੀ ਦੀ ਪਛਾਣ ਤੁਰੰਤ ਉਜਾਗਰ ਨਹੀਂ ਕੀਤੀ ਗਈ ਹੈ।


Tags :


Des punjab
Shane e punjab
Des punjab