DES PANJAB Des punjab E-paper
Editor-in-chief :Braham P.S Luddu, ph. 403-293-9393
ਭਾਰਤ ਨੇ ਨੇਪਾਲ ਨੂੰ ਹਰਾ ਕੇ ਜਿੱਤਿਆ ਕਾਂਸੀ ਤਮਗਾ
Date : 2018-11-03 PM 01:18:54 | views (53)

 ਨਵੀਂ ਦਿੱਲੀ,  ਭਾਰਤ ਨੇ ਮੇਜ਼ਬਾਨ ਨੇਪਾਲ ਨੂੰ ਕਾਠਮਾਂਡੂ ਦੇ ਏ.ਐੱਨ.ਐੱਫ.ਏ. ਕੰਪਲੈਕਸ 'ਚ ਸ਼ਨੀਵਾਰ ਨੂੰ 1-0 ਨਾਲ ਹਰਾ ਕੇ ਸੈਫ ਅੰਡਰ-15 ਫੁੱਟਬਾਲ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜਿੱਤ ਲਿਆ। ਭਾਰਤ ਲਈ ਇਕਮਾਤਰ ਮੈਚ ਜੇਤੂ ਗੋਲ ਪਹਿਲੇ ਹਾਫ 'ਚ 18ਵੇਂ ਮਿੰਟ 'ਚ ਵਨਲਾਲਰੂਆਤਫੇਲਾ ਨੇ ਕੀਤਾ। ਭਾਰਤੀ ਖਿਡਾਰੀ ਨੇ ਪਾਸਾਂ ਦੇ ਲੈਣ-ਦੇਣ ਦੇ ਬਾਅਦ ਵਿਰੋਧੀ ਗੋਲਕੀਪਰ ਨੂੰ ਹਰਾ ਕੇ ਗੋਲ ਕੀਤਾ। ਭਾਰਤੀ ਗੋਲਕੀਪਰ ਸੰਤੋਸ਼ ਸਿੰਘ ਨ ਕੁਝ ਚੰਗੇ ਬਚਾਅ ਕੀਤੇ ਅਤੇ ਨੇਪਾਲ ਨੂੰ ਗੋਲ ਕਰਨ ਤੋਂ ਰੋਕੇ ਰਖਿਆ। ਭਾਰਤ ਨੇ ਇਕ ਗੋਲ ਦੀ ਬੜ੍ਹਤ ਨੂੰ ਅੰਤ ਤਕ ਕਾਇਮ ਰਖਦੇ ਹੋਏ ਕਾਂਸੀ ਤਮਗਾ ਆਪਣੇ ਨਾਂ ਕੀਤਾ।


Tags :


Des punjab
Shane e punjab
Des punjab