DES PANJAB Des punjab E-paper
Editor-in-chief :Braham P.S Luddu, ph. 403-293-9393
ਭਾਰਤ ਲਈ ਸੌਖਾ ਨਹੀਂ ਹੋਵੇਗਾ ਟੀ-20 ਸੀਰੀਜ਼ ਜਿੱਤਣਾ
Date : 2018-11-03 PM 01:16:02 | views (25)

 ਨਵੀਂ ਦਿੱਲੀ,  ਵਿੰਡੀਜ਼ ਨੂੰ ਵਨ ਡੇ ਸੀਰੀਜ਼ 'ਚ 3-1 ਨਾਲ ਹਰਾਉਣ ਦੇ ਬਾਅਦ ਹੁਣ ਭਾਰਤੀ ਟੀਮ ਦੀਆਂ ਨਜ਼ਰਾਂ ਟੀ-20 ਸੀਰੀਜ਼ 'ਤੇ ਕਬਜ਼ਾ ਕਰਨ 'ਤੇ ਹੋਣਗੀਆਂ। ਦੋਹਾਂ ਦੇਸ਼ਾਂ ਵਿਚਾਲੇ ਹੋਏ ਟੀ-20 ਮੈਚਾਂ ਦੇ ਅਜੇ ਤੱਕ ਦੇ ਨਤੀਜਿਆਂ 'ਤੇ ਨਜ਼ਰ ਮਾਰੀਏ ਤਾਂ ਵਿੰਡੀਜ਼ ਦੇ ਅੱਗੇ ਭਾਰਤੀ ਟੀਮ ਫਾਡੀ ਸਾਬਤ ਹੁੰਦੀ ਹੈ। ਅੰਕੜੇ ਬੇਹੱਦ ਹੈਰਾਨ ਕਰਨ ਵਾਲੇ ਹਨ। ਇਸ ਨਾਲ ਸਾਫ ਹੈ ਕਿ ਭਾਰਤ ਲਈ ਐਤਵਾਰ ਨੁੰ (4 ਨਵੰਬਰ) ਕੋਲਕਾਤਾ ਦੇ ਈਡਨ ਗਾਰਡਨਸ 'ਚ ਸ਼ੁਰੂ ਹੋ ਰਹੀ ਟੀ-20 ਦੀ ਸੀਰੀਜ਼ 'ਤੇ ਕਬਜ਼ਾ ਕਰਨਾ ਸੌਖਾ ਨਹੀਂ ਹੋਵੇਗਾ।

ਕੀ ਕਹਿੰਦੇ ਹਨ ਅੰਕੜੇ
ਭਾਰਤ ਅਤੇ ਵੈਸਟਇੰਡੀਜ਼ ਦਾ ਅਜੇ ਤਕ 8 ਵਾਰ ਆਹਮੋ-ਸਾਹਮਣਾ ਹੋਇਆ, ਜਿਸ 'ਚ ਭਾਰਤ ਬਹੁਤ ਮੁਸ਼ਕਲ ਨਾਲ 2 ਅਤੇ ਵਿੰਡੀਜ਼ ਨੇ 5 ਮੈਚ ਜਿੱਤੇ ਹਨ, ਜਦਕਿ ਇਕ ਦਾ ਕੋਈ ਨਤੀਜਾ ਨਹੀਂ ਨਿਕਲਿਆ। ਭਾਰਤ ਨੇ ਜੋ ਮੈਚ ਜਿੱਤੇ ਹਨ, ਉਹ 2011 ਅਤੇ 2014 'ਚ ਜਿੱਤੇ ਸਨ। ਵਿੰਡੀਜ਼ ਨੇ ਹੀ 2016 ਟੀ-20 ਵਿਸ਼ਵ ਕੱਪ ਸੈਮੀਫਾਈਨਲ 'ਚ ਮੁੰਬਈ 'ਚ ਭਾਰਤ ਨੂੰ ਹਰਾਇਆ ਸੀ।
ਦੋਹਾਂ ਵਿਚਾਲੇ ਹੋਏ ਮੈਚਾਂ ਦੇ ਨਤੀਜੇ
12 ਮਾਰਚ 2009 'ਚ 7 ਵਿਕਟਾਂ ਨਾਲ ਜਿੱਤਿਆ ਵਿੰਡੀਜ਼
12 ਮਈ 2009 'ਚ 14 ਦੌੜਾਂ ਤੋਂ ਜਿੱਤਿਆ ਵਿੰਡੀਜ਼
4 ਜੂਨ 2011 'ਚ 16 ਦੌੜਾਂ ਨਾਲ ਜਿੱਤਿਆ ਭਾਰਤ
23 ਮਾਰਚ 2014 'ਚ 7 ਵਿਕਟਾਂ ਨਾਲ ਜਿੱਤਿਆ ਭਾਰਤ
31 ਮਾਰਚ 2016 'ਚ 7 ਵਿਕਟਾਂ ਨਾਲ ਜਿੱਤਿਆ ਵਿੰਡੀਜ਼
27 ਅਗਸਤ 2016 'ਚ 1 ਦੌੜ ਨਾਲ ਜਿੱਤਿਆ ਵਿੰਡੀਜ਼
28 ਅਗਸਤ 2016 'ਚ ਮੈਚ ਰਿਹਾ ਬੇਨਤੀਜਾ
9 ਜੁਲਾਈ 2017 'ਚ 9 ਵਿਕਟਾਂ ਨਾਲ ਜਿੱਤਿਆ ਵਿੰਡੀਜ਼
 
ਰੋਹਿਤ ਲਈ ਹੈ ਲਕੀ ਮੈਦਾਨ
ਰੋਹਿਤ ਸ਼ਰਮਾ ਨੇ 2014 'ਚ ਈਡਨ ਗਾਰਡਨ 'ਤੇ ਹੀ ਵਨ ਡੇ ਕ੍ਰਿਕਟ 'ਚ ਰਿਕਾਰਡ 264 ਦੌੜਾਂ ਬਣਾਈਆਂ ਸਨ। ਇਸ ਤੋਂ ਇਲਾਵਾ 2013 ਅਤੇ 2015 'ਚ ਆਈ.ਪੀ.ਐੱਲ. ਖਿਤਾਬ ਜਿੱਤੇ। ਵਨ ਡੇ ਲੜੀ 'ਚ ਰੋਹਿਤ ਨੇ 129.66 ਦੀ ਔਸਤ ਨਾਲ 389 ਦੌੜਾਂ ਬਣਾਈਆਂ। ਬਤੌਰ ਕਪਤਾਨ ਏਸ਼ੀਆ ਕੱਪ 'ਚ ਪੰਜ ਪਾਰੀਆਂ 'ਚ ਰੋਹਿਤ ਨੇ 317 ਦੌੜਾਂ ਬਣਾਈਆਂ ਸਨ। ਕੋਹਲੀ ਦੀ ਗੈਰਮੌਜੂਦਗੀ 'ਚ ਵਿੰਡੀਜ਼ ਖਿਲਾਫ ਮੈਚ 'ਚ ਰੋਹਿਤ ਸ਼ਰਮਾ ਨੂੰ ਕਪਤਾਨ ਬਣਾਇਆ ਗਿਆ ਹੈ।
ਟੀਮਾਂ :
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਕੇ.ਐੱਲ. ਰਾਹੁਲ, ਦਿਨੇਸ਼ ਕਾਰਤਿਕ, ਮਨੀਸ਼ ਪਾਂਡੇ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਕੁਣਾਲ ਪੰਡਯਾ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਖਲੀਲ ਅਹਿਮਦ, ਉਮੇਸ਼ ਯਾਦਵ, ਸ਼ਹਿਬਾਜ਼ ਨਦੀਮ।
 
ਵਿੰਡੀਜ਼ : ਕਾਰਲੋਸ ਬ੍ਰੇਥਵੇਟ (ਕਪਤਾਨ), ਫੇਬੀਅਨ ਐਲੇਨ, ਡੇਰੇਨ ਬ੍ਰਾਵੋ, ਸ਼ਿਮਰੋਨ ਹੇਟਮਾਇਰ, ਕੀਮੋ ਪਾਲ, ਕੀਰੋਨ ਪੋਲਾਰਡ, ਦਿਨੇਸ਼ ਰਾਮਦੀਨ, ਆਂਦਰੇ ਰਸੇਲ, ਸ਼ੇਰਫੇਨ ਰਦਰਫੋਰਡ, ਓਸ਼ਾਨੇ ਥਾਮਸ, ਖਾਰੀ ਪੀਅਰੇ, ਓਬੇਦ ਮੈਕਾਏ, ਰੋਵਮੈਨ ਪਾਵੇਲ, ਨਿਕੋਲਸ ਪੂਰਾਨ

Tags :


Des punjab
Shane e punjab
Des punjab