DES PANJAB Des punjab E-paper
Editor-in-chief :Braham P.S Luddu, ph. 403-293-9393
ਏਸ਼ੀਆਂ 'ਚ ਭੁੱਖ ਨਾਲ ਲੜ ਰਹੇ ਨੇ 48.6 ਕਰੋੜ ਲੋਕ : ਸੰਯੁਕਤ ਰਾਸ਼ਟਰ
Date : 2018-11-02 PM 01:37:12 | views (27)

 ਤੇਜ਼ੀ ਨਾਲ ਹੋ ਰਹੇ ਆਰਥਿਕ ਵਿਕਾਸ ਦੇ ਬਾਵਜੂਦ ਏਸ਼ੀਆ-ਪ੍ਰਸ਼ਾਂਤ ਖੇਤਰ 'ਚ ਅਜੇ ਵੀ ਕਰੀਬ 50 ਕਰੋੜ ਲੋਕ ਭੁੱਖ ਨਾਲ ਲੜ ਰਹੇ ਹਨ, ਕਿਉਂਕਿ ਖੁਰਾਕ ਸੁਰੱਖਿਆ ਅਤੇ ਬੁਨਿਆਦੀ ਜੀਵਨ ਪੱਧਰ 'ਚ ਸੁਧਾਰ ਸਬੰਧੀ ਤਰੱਕੀ ਬੰਦ ਹੋ ਗਈ ਹੈ। ਭਾਸ਼ਾ ਅਨੁਸਾਰ ਸੰਯੁਕਤ ਰਾਸ਼ਟਰ ਵੱਲੋਂ ਜਾਰੀ ਇਕ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ। ਖੁਰਾਕ ਤੇ ਖੇਤੀਬਾੜੀ ਸੰਗਠਨ ਅਤੇ ਸੰਯੁਕਤ ਰਾਸ਼ਟਰ ਦੀਆਂ ਤਿੰਨ ਏਜੰਸੀਆਂ ਵੱਲੋਂ ਸਾਂਝੀ ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਤੁਲਨਾਤਮਕ ਤੌਰ 'ਤੇ ਵਧੀਆ ਸ਼ਹਿਰਾਂ ਜਿਵੇਂ ਬੈਂਕਾਕ ਅਤੇ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ 'ਚ ਵੀ ਗਰੀਬ ਪਰਿਵਾਰ ਆਪਣੇ ਬੱਚਿਆਂ ਲਈ ਚੰਗੇ ਖਾਣੇ ਦਾ ਪ੍ਰਬੰਧ ਨਹੀਂ ਕਰ ਸਕਦੇ।  ਇਸਦਾ ਉਨ੍ਹਾਂ ਦੀ ਸਿਹਤ ਅਤੇ ਭਵਿੱਖ 'ਚ ਉਤਪਾਦਕਤਾ 'ਤੇ ਗੰਭੀਰ ਪ੍ਰਭਾਵ ਪੈਦਾ ਹੈ। ਬੈਂਕਾਕ 'ਚ 2017 'ਚ ਇਕ ਤਿਹਾਈ ਤੋਂ ਜਿ਼ਆਦਾ ਬੱਚਿਆਂ ਨੂੰ ਯੋਗ ਮਾਤਰਾਂ 'ਚ ਭੋਜਨ ਨਹੀਂ ਮਿਲ ਰਿਹਾ ਸੀ। ਰਿਪੋਰਟ 'ਚ ਇਕ ਸਰਕਾਰੀ ਸਰਵੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪਾਕਿਸਤਾਨ 'ਚ ਸਿਰਫ 4 ਫੀਸਦੀ ਬੱਚਿਆਂ ਨੂੰ ਘੱਟੋ ਘੱਟ ਸਵੀਕਾਰ ਭੋਜਨ ਮਿਲ ਰਿਹਾ ਹੈ।


Tags :


Des punjab
Shane e punjab
Des punjab