DES PANJAB Des punjab E-paper
Editor-in-chief :Braham P.S Luddu, ph. 403-293-9393
'ਬਰਥ ਟੂਰਿਜ਼ਮ' ਨੂੰ ਖਤਮ ਕਰਨ 'ਤੇ ਅੜੀ ਟਰੰਪ ਦੀ ਸੂਈ
Date : 2018-11-02 PM 01:35:42 | views (42)

 ਵਾਸ਼ਿੰਗਟਨ— ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਜਨਮਜਾਤ ਨਾਗਰਿਕਤਾ ਦੇ ਕਾਨੂੰਨ ਨੇ ਅਮਰੀਕਾ 'ਚ ਬਰਥ ਟੂਰਿਜ਼ਮ ਦਾ ਪੂਰਾ ਉਦਯੋਗ ਖੜ੍ਹਾ ਕਰ ਦਿੱਤਾ ਹੈ ਤੇ ਚੀਨੀ ਲੋਕਾਂ ਨੂੰ ਇਸ 'ਮੂਰਖਤਾਪੂਰਨ ਨੀਤੀ' ਦਾ ਬੇਹੱਦ ਫਾਇਦਾ ਮਿਲ ਰਿਹਾ ਹੈ। ਬਰਥ ਟੂਰਿਜ਼ਮ ਨਾਲ ਸਬੰਧਿਤ ਲੋਕਾਂ ਵਲੋਂ ਸਿਰਫ ਬੱਚੇ ਨੂੰ ਜਨਮ ਦੇਣ ਲਈ ਦੂਜੇ ਦੇਸ਼ ਜਾਣ ਦਾ ਟ੍ਰੈਂਡ ਹੈ। ਇਨ੍ਹਾਂ 'ਚੋਂ ਬਹੁਤ ਸਾਰੇ ਲੋਕ ਜਨਮ ਤੋਂ ਬਾਅਦ ਹੀ ਵਾਪਸ ਆਪਣੇ ਦੇਸ਼ ਚਲੇ ਜਾਂਦੇ ਹਨ। ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਮੰਗਲਵਾਰ ਨੂੰ ਇਰਾਦਾ ਜਤਾਇਆ ਸੀ ਕਿ ਅਮਰੀਕਾ ਗੈਰ-ਅਮਰੀਕੀ ਮਾਤਾ-ਪਿਤਾ ਦੇ ਜਨਮੇ ਬੱਚਿਆਂ ਨੂੰ ਅਮਰੀਕਾ ਦੀ ਨਾਗਰਿਕਤਾ ਨਾ ਦੇਣ ਲਈ ਉਹ ਸ਼ਾਸਕੀ ਰਸਤਾ ਅਪਣਾ ਸਕਦੇ ਹਨ। ਟਰੰਪ ਨੇ ਮਿਸੌਰੀ ਦੇ ਕੋਲੰਬੀਆ 'ਚ ਚੋਣ ਰੈਲੀ 'ਚ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਸ ਨੀਤੀ ਨੇ ਪੂਰੀ ਤਰ੍ਹਾਂ ਨਾਲ ਇਕ ਵੱਖਰਾ ਉਦਯੋਗ ਬਣਾ ਦਿੱਤਾ ਹੈ। ਇਸ ਨੂੰ ਜਨਮ ਟੂਰਿਜ਼ਮ ਕਿਹਾ ਜਾਂਦਾ ਹੈ, ਜਿਥੇ ਪੂਰੀ ਦੁਨੀਆ ਤੋਂ ਗਰਭਵਤੀ ਔਰਤਾਂ ਆਉਂਦੀਆਂ ਹਨ ਤੇ ਆਪਣੇ ਬੱਚਿਆਂ ਨੂੰ ਤੁਰੰਤ ਸਾਰੀ ਉਮਰ ਦੀ ਨਾਗਰਿਕਤਾ ਦਿਵਾ ਦਿੰਦੀਆਂ ਹਨ। ਰਾਸ਼ਟਰਪਤੀ ਨੇ ਦੋਸ਼ ਲਾਇਆ ਕਿ ਵਿਰੋਧੀ ਡੈਮੋਕ੍ਰੇਟਿਕ ਕਿਸੇ ਵੀ ਗੈਰ-ਕਾਨੂੰਨੀ ਵਿਦੇਸ਼ੀ ਤੋਂ ਜਨਮੇ ਬੱਚੇ ਨੂੰ ਆਪਣੇ ਆਪ ਜਨਮਜਾਤ ਨਾਗਰਿਕਤਾ ਦਿੰਦੇ ਰਹਿਣ ਦੇ ਪੱਖੀ ਹਨ। ਉਨ੍ਹਾਂ ਕਿਹਾ ਕਿ ਜਦਕਿ ਉਹ ਕੁਝ ਸਮੇਂ ਲਈ ਹੀ ਸਾਡੀ ਧਰਤੀ 'ਤੇ ਰਹਿੰਦੇ ਹਨ।


Tags :


Des punjab
Shane e punjab
Des punjab