DES PANJAB Des punjab E-paper
Editor-in-chief :Braham P.S Luddu, ph. 403-293-9393
ਪਰਾਲੀ ਦੇ ਧੂੰਏਂ ਕਾਰਨ ਭਿਆਨਕ ਹਾਦਸਾ, ਅੱਧਾ ਦਰਜਨ ਕਾਰਾਂ ਆਪਸ 'ਚ ਟਕਰਾਈਆਂ
Date : 2018-11-02 PM 01:17:58 | views (49)

 ਬਠਿੰਡਾ: ਪਰਾਲੀ ਦਾ ਧੂੰਆਂ ਇੱਕ ਵਾਰ ਫੇਰ ਜਾਨਲੇਵਾ ਹੋਣ ਲੱਗਾ ਹੈ। ਪਰਾਲੀ ਦੇ ਧੂੰਏ ਕਾਰਨ ਅੱਜ ਰਾਮਪੁਰਾ ਫੂਲ ਕੋਲ ਲਹਿਰਾ ਮੁਹਬੱਤ ਨੇੜੇ ਨੈਸ਼ਨਲ ਹਾਈਵੇ-7 'ਤੇ ਵੱਡਾ ਸੜਕ ਹਾਦਸਾ ਵਾਪਰਿਆ। ਪਰਾਲੀ ਦੇ ਧੂੰਏਂ ਦੀ ਸੰਘਣੀ ਚਾਦਰ ਕਾਰਨ 9 ਵਾਹਨ ਆਪਸ ਵਿੱਚ ਬੁਰੀ ਤਰ੍ਹਾਂ ਟਕਰਾ ਗਏ। ਇਸ ਟੱਕਰ ਵਿੱਚ 8 ਕਾਰਾਂ ਤੇ ਇੱਕ ਕੈਂਟਰ ਸ਼ਾਮਲ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਸਾਰੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਗਨੀਮਤ ਰਹੀ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਕੁਝ ਵਾਹਨ ਚਾਲਕ ਇਸ ਹਾਦਸੇ ਵਿੱਚ ਜ਼ਖਮੀ ਜ਼ਰੂਰ ਹੋਏ ਪਰ ਸੱਟਾ ਗੰਭੀਰ ਨਹੀਂ ਲੱਗੀਆਂ। ਹਾਦਸੇ ਦੇ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਸੜਕ ਦੇ ਦੋਵੇਂ ਪਾਸੇ ਸੰਘਣੇ ਧੂੰਏਂ ਕਾਰਨ ਕੁਝ ਵੀ ਵਿਖਾਈ ਨਹੀਂ ਦੇ ਰਿਹਾ ਸੀ। ਇਸ ਕਾਰਨ ਇੱਕ ਤੋਂ ਬਾਅਦ ਇੱਕ ਗੱਡੀ ਆਪਸ ਵਿੱਚ ਟਕਰਾਉਂਦੀ ਰਹੀ ਹੈ। ਹਾਦਸੇ ਦੀ ਖਬਰ ਮਿਲਣ 'ਤੇ ਰਾਮਪੁਰਾ ਦੇ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਵੀ ਮੌਕੇ 'ਤੇ ਪੁੱਜ ਗਏ। ਉਨ੍ਹਾਂ ਵੀ ਮੰਨਿਆ ਕਿ ਹਾਦਸੇ ਦਾ ਕਾਰਨ ਪਰਾਲੀ ਦਾ ਧੂੰਆਂ ਹੈ। ਕਾਬਲੇਗੌਰ ਹੈ ਕਿ ਬੀਤੇ ਵਰ੍ਹੇ ਨੈਸ਼ਨਲ ਹਾਈਵੇ-7 'ਤੇ ਹੀ ਪਰਾਲੀ ਦੇ ਧੂੰਏ ਕਾਰਨ ਭਿਆਨਕ ਹਾਦਸਾ ਵਾਪਰਿਆ ਸੀ ਜਿਸ ਵਿੱਚ ਤੇਜ਼ ਰਫਤਾਰ ਟਿੱਪਰ ਨੇ ਕਰੀਬ ਦਰਜਨ ਵਿਦਿਆਰਥੀ-ਵਿਦਿਆਰਥਣਾਂ ਨੂੰ ਕੁਚਲ ਦਿੱਤਾ ਸੀ।


Tags :


Des punjab
Shane e punjab
Des punjab